ਵੱਡੀ ਖ਼ਬਰ : 'ਅਨਿਰੁੱਧ ਤਿਵਾੜੀ' ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ
Thursday, Sep 23, 2021 - 01:24 PM (IST)
ਚੰਡੀਗੜ੍ਹ (ਅਸ਼ਵਨੀ, ਰਾਹੁਲ, ਰਮਨਜੀਤ) : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਵੱਡੇ ਪ੍ਰਸ਼ਾਸਨਿਕ ਫੇਰਬਦਲ ਲਗਾਤਾਰ ਜਾਰੀ ਹਨ। ਇਸ ਦੇ ਮੱਦੇਨਜ਼ਰ ਪੰਜਾਬ ਦੇ ਪਹਿਲੇ ਮੁੱਖ ਸਕੱਤਰ ਨੂੰ ਹਟਾ ਕੇ ਅਨਿਰੁੱਧ ਤਿਵਾੜੀ ਨੂੰ ਨਵਾਂ ਮੁੱਖ ਸਕੱਤਰ ਲਾਇਆ ਗਿਆ ਹੈ। ਅਨਿਰੁੱਧ ਤਿਵਾੜੀ 1990 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ।
ਇਹ ਵੀ ਪੜ੍ਹੋ : 'ਕੈਪਟਨ' ਦੀ ਜਲਦ ਹੋਵੇਗੀ ਵਾਪਸੀ, OSD ਰਹੇ ਨਰਿੰਦਰ ਭਾਂਬਰੀ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਪੋਸਟਰ
ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰਸ਼ਾਸਨਿਕ ਫੇਰਬਦਲ ਦੌਰਾਨ ਲਗਾਤਾਰ ਉਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਜਾ ਰਿਹਾ ਹੈ, ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੈਬਨਿਟ ਦੇ ਮੁੜ ਗਠਨ ਦੌਰਾਨ 'ਪਰਗਟ ਸਿੰਘ' ਨੂੰ ਬਣਾਇਆ ਜਾ ਸਕਦੈ ਨਵਾਂ ਖੇਡ ਮੰਤਰੀ
ਮੁੱਖ ਸਕੱਤਰ ਤੋਂ ਬਾਅਦ ਹੁਣ ਪੰਜਾਬ ਦੇ ਡੀ. ਜੀ. ਪੀ. ਨੂੰ ਹਟਾਉਣ ਦੀਆਂ ਚਰਚਾਵਾਂ ਵੀ ਹਨ। ਨਵੇਂ ਡੀ. ਜੀ. ਪੀ. ਦੀ ਦੌੜ 'ਚ ਸਭ ਤੋਂ ਮੋਹਰੀ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਦੂਜੇ ਨੰਬਰ 'ਤੇ ਸਿਧਾਰਥ ਚਟੋਪਾਧਿਆ ਦੇ ਨਾਂ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਤਰਨਤਾਰਨ ਪੁਲਸ ਨੂੰ ਵੱਡੀ ਸਫ਼ਲਤਾ, ਸਰਹੱਦ ਨੇੜਲੇ ਪਿੰਡ ਤੋਂ ਅਸਲੇ ਸਮੇਤ 3 ਲੋਕ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਮੁੱਖ ਸਕੱਤਰ ਨੂੰ ਬਦਲਣ ਤੋਂ ਪਹਿਲਾਂ ਚੰਨੀ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਲਾਏ ਹੋਏ ਓ. ਐਸ. ਡੀ. ਵੀ ਹਟਾ ਦਿੱਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ