ਗਰਮੀ ਤੋਂ ਬਚਣ ਲਈ ਪਸ਼ੂਆਂ ਨੇ ਪਾਵਰਕਾਮ ਦਫਤਰ ਦੇ ਸ਼ੈੱਡਾਂ ਹੇਠ ਬਣਾਇਆ ਅੱਡਾ

Monday, Jun 25, 2018 - 08:35 AM (IST)

ਗਰਮੀ ਤੋਂ ਬਚਣ ਲਈ ਪਸ਼ੂਆਂ ਨੇ ਪਾਵਰਕਾਮ ਦਫਤਰ ਦੇ ਸ਼ੈੱਡਾਂ ਹੇਠ ਬਣਾਇਆ ਅੱਡਾ

 ਤਪਾ ਮੰਡੀ (ਸ਼ਾਮ, ਗਰਗ) - ਬੀਤੇ ਕੁਝ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਵੱਧ ਗਿਆ ਹੈ, ਜਿਸ ਕਾਰਨ ਮਨੁੱਖਾਂ ਦੇ ਨਾਲ-ਨਾਲ  ਬੇਸਹਾਰਾ ਪਸ਼ੂਆਂ ਦਾ ਜਿਊਣਾ ਵੀ ਮੁਸ਼ਕਲ ਹੋਇਆ ਪਿਆ ਹੈ। ਸ਼ਹਿਰ ’ਚ ਘੁੰਮਦੇ ਬੇਸਹਾਰਾ ਪਸ਼ੂ ਗਰਮੀ ਤੋਂ ਬਚਣ ਲਈ ਪਾਵਰਕਾਮ ਗਰਿੱਡ ਵਿਖੇ ਬਿੱਲ ਭਰਨ  ਆਏ  ਲੋਕਾਂ  ਲਈ  ਬਣਾਏ ਦਫ਼ਤਰਾਂ ਦੇ ਸਾਹਮਣੇ ਸ਼ੈੱਡਾਂ ਹੇਠਾਂ ਬੈਠੇ ਦੇਖੇ ਜਾ ਸਕਦੇ ਹਨ, ਜਿਨ੍ਹਾਂ  ਕਾਰਨ ਗਰਿੱਡ ਵਿਚ ਬਿੱਲ ਭਰਨ ਆਉਣ ਵਾਲੇ ਲੋਕਾਂ  ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ 6 ਦਹਾਕੇ ਪਹਿਲਾਂ ਬਣਿਆ ਇਹ ਗਰਿੱਡ, ਜਿਸ ’ਚ 2 ਸਬ-ਡਵੀਜ਼ਨਾਂ ਦਾ ਕੰਮ ਹੋ ਰਿਹਾ ਹੈ, ਦੀ ਇਮਾਰਤ ਬਿਲਕੁਲ ਖੰਡਰ ਹੋ ਚੁੱਕੀ ਹੈ। ਕਈ ਵਾਰ ਇਸ  ਸਬੰਧੀ  ਖਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਉਚ-ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ। ਟਰਾਂਸਫਾਰਮਰਾਂ ਦੇ ਹੇਠਾਂ  ਹਰੀ ਗਾਜਰ ਬੂਟੀ ਉਘੀ ਪਈ ਹੈ ਅਤੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਹੁਣ ਇਥੇ ਬੇਸਹਾਰਾ ਪਸ਼ੂ ਘੁੰਮਦੇ ਵੇਖੇ ਜਾ ਸਕਦੇ ਹਨ, ਜਿਸ ਕਾਰਨ ਕਿਸੇ ਸਮੇਂ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਕ ਬਿਜਲੀ ਬਿੱਲ ਭਰਨ ਆਏ ਖਪਤਕਾਰਾਂ ਨੇ  ਚੁਟਕੀ  ਲੈਂਦਿਅਾਂ  ਕਿਹਾ ਕਿ ਇਨ੍ਹਾਂ ਪਸ਼ੂਆਂ ਦਾ ਵੀ ਬੈਠਣ ਦਾ ਹੱਕ ਬਣਦਾ ਹੈ ਕਿਉਂਕਿ ਪਾਵਰਕਾਮ ਬਿਜਲੀ ਬਿੱਲਾਂ ’ਚ ਖਪਤਕਾਰਾਂ ਤੋਂ ਗਊਸੈੱਸ ਲੈਂਦਾ ਹੈ।
 ਇਸ ਸਬੰਧੀ ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਰਿੱਡ ਦੀ ਚਾਰਦੀਵਾਰੀ ਨਾ ਹੋਣ ਕਾਰਨ ਬੇਸਹਾਰਾ ਪਸ਼ੂ ਅੰਦਰ ਆ ਕੇ ਬੈਠ ਜਾਂਦੇ ਹਨ।   ਇਸ ਦਫਤਰ ’ਚ ਕਈ ਸਾਲ ਪਹਿਲਾਂ 2 ਵਾਰ ਚੋਰੀ ਵੀ ਹੋ ਗਈ ਹੈ, ਜਿਸ ਦਾ ਅਜੇ ਤੱਕ ਸੁਰਾਗ ਵੀ ਨਹੀਂ ਮਿਲਿਆ । ਚਾਰਦੀਵਾਰੀ ਸਬੰਧੀ ਉਚ-ਅਧਿਕਾਰੀਆਂ ਦੇ ਧਿਆਨ ’ਚ ਕਈ ਵਾਰ ਲਿਆਂਦਾ ਗਿਆ ਹੈ ਪਰ ਫੰਡਾਂ ਦੀ ਘਾਟ ਕਾਰਨ ਅਜਿਹਾ ਹੋ ਰਿਹਾ ਹੈ।

 


Related News