ਆਂਗਣਵਾੜੀ ਵਰਕਰਾਂ ਨੇ ਟ੍ਰੇਨਿੰਗ ਕੈਂਪ ਦਾ ਬਾਈਕਾਟ ਕਰ ਕੇ ਕੀਤਾ ਰੋਸ ਵਿਖਾਵਾ

Saturday, Nov 25, 2017 - 02:54 AM (IST)

ਆਂਗਣਵਾੜੀ ਵਰਕਰਾਂ ਨੇ ਟ੍ਰੇਨਿੰਗ ਕੈਂਪ ਦਾ ਬਾਈਕਾਟ ਕਰ ਕੇ ਕੀਤਾ ਰੋਸ ਵਿਖਾਵਾ

ਕਲਾਨੌਰ, (ਮਨਮੋਹਨ)- ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬੀ. ਡੀ. ਪੀ. ਓ. ਦਫਤਰ ਵਿਖੇ ਪ੍ਰਸ਼ਾਸਨ ਵੱਲੋਂ ਲਾਏ ਗਏ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਬੰਧੀ ਬਲਾਕ ਪੱਧਰੀ ਸਰਵੇ ਟ੍ਰੇਨਿੰਗ ਕੈਂਪ ਦਾ ਮੁਕੰਮਲ ਬਾਈਕਾਟ ਕੀਤਾ ਗਿਆ। 
ਰੋਸ ਵਿਖਾਵਾ ਕਰਦੇ ਹੋਏ ਉਕਤ ਯੋਜਨਾ ਤਹਿਤ ਆਂਗਣਵਾੜੀ ਵਰਕਰਾਂ ਦੀਆਂ ਸਰਵੇ ਕਰਨ ਲਈ ਲਾਈਆਂ ਡਿਊਟੀਆਂ ਦਾ ਵੀ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਆਗੂਆਂ ਨੇ ਦੱਸਿਆ ਕਿ ਪਿੰਡਾਂ ਦਾ ਸਰਵੇ ਕਰਨ ਲਈ ਪ੍ਰਸ਼ਾਸਨ ਵੱਲੋਂ ਆਂਗਣਵਾੜੀ ਵਰਕਰਾਂ, ਪੰਚਾਇਤ ਸਕੱਤਰਾਂ, ਸਰਪੰਚਾਂ ਅਤੇ ਆਸ਼ਾ ਵਰਕਰਾਂ ਦੀ ਡਿਊਟੀ ਲਾਈ ਗਈ ਹੈ, ਜਿਸ ਦਾ ਆਂਗਣਵਾੜੀ ਵਰਕਰਾਂ ਵੱਲੋਂ ਤਦ ਤੱਕ ਬਾਈਕਾਟ ਕੀਤਾ ਜਾਵੇਗਾ, ਜਦ ਤੱਕ ਸਰਕਾਰ 3 ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿਚ ਵਾਪਸ ਨਹੀਂ ਭੇਜਦੀ। 27 ਨਵੰਬਰ ਨੂੰ ਸਮੂਹ ਆਂਗਣਵਾੜੀ ਵਰਕਰਾਂ ਵੱਲੋਂ ਵਿਧਾਨ ਸਭਾ ਦਾ ਘਿਰਾਓ ਵੀ ਕੀਤਾ ਜਾਵੇਗਾ। 
ਇਸ ਮੌਕੇ ਬਲਾਕ ਪ੍ਰਧਾਨ ਸੁਰਿੰਦਰ ਕੌਰ, ਸਰਬਜੀਤ ਕੌਰ ਸਰਕਲ ਪ੍ਰਧਾਨ, ਜਸਬੀਰ ਕੌਰ, ਰਮਿੰਦਰ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ, ਰੁਪਿੰਦਰ ਕੌਰ, ਦਵਿੰਦਰ ਕੌਰ ਆਦਿ ਹਾਜ਼ਰ ਸਨ।


Related News