ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਡਟਿਆ 8 ਸਾਲਾ ਅੰਗਦ, ਜਜ਼ਬਾ ਅਜਿਹਾ ਕਿ ਤੁਸੀਂ ਵੀ ਕਰੋਗੇ ਸਲਾਮ

Tuesday, Aug 10, 2021 - 02:39 PM (IST)

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਡਟਿਆ 8 ਸਾਲਾ ਅੰਗਦ, ਜਜ਼ਬਾ ਅਜਿਹਾ ਕਿ ਤੁਸੀਂ ਵੀ ਕਰੋਗੇ ਸਲਾਮ

ਫ਼ਿਰੋਜ਼ਪੁਰ (ਸੰਨੀ ਚੋਪੜਾ): ਕਿਸਾਨ ਪਿਛਲੇ ਲੰਬੇ ਸਮੇਂ ਤੋਂ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਸੇ ਸੰਘਰਸ਼ ’ਚ 8 ਸਾਲ ਦਾ ਅੰਗਦ ਜੋ ਰਾਜਸਥਾਨ ਦੇ ਭਰਤਪੁਰ ਦਾ ਰਹਿਣ ਵਾਲਾ ਹੈ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਇਕ ਸਕੂਲ ’ਚ 3 ਕਲਾਸ ’ਚ ਪੜ੍ਹਦਾ ਹੈ ਅਤੇ ਅੰਗਦ ਵੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਿਤਾ ਨਾਲ ਕਿਸਾਨੀ ਸੰਘਰਸ਼ ਦਾ ਸਾਥ ਦੇ ਰਿਹਾ ਹੈ। ਅੰਗਦ ਨੇ ਆਪਣੇ ਪਿਤਾ ਦੇ ਨਾਲ ਲਗਭਗ 1 ਲੱਖ ਕਿਲੋਮੀਟਰ ਦਾ ਸਫ਼ਰ 9 ਮਹੀਨਿਆਂ ’ਚ ਤੈਅ ਕੀਤਾ ਹੈ।

ਇਹ ਵੀ ਪੜ੍ਹੋ : ਅਫ਼ਸੋਸਜਨਕ ਖ਼ਬਰ: ਪਟਿਆਲਾ ਮੋਰਚੇ ਦੌਰਾਨ ਭੂੰਦੜ ਦੀ ਮਜ਼ਦੂਰ ਬੀਬੀ ਦੀ ਮੌਤ

ਅੰਗਦ ਨੂੰ ਇੰਨੀ ਛੋਟੀ ਉਮਰ ’ਚ ਕਿਸਾਨੀ ਦਾ ਵਧੀਆ ਗਿਆਨ ਹੈ ਅਤੇ ਉਸ ਨੇ ਸਾਫ਼ ਸ਼ਬਦਾਂ ’ਚ ਤਿੰਨ ਖ਼ੇਤੀ ਕਾਨੂੰਨ ਦੇ ਬਾਰੇ ’ਚ ਦੱਸਿਆ। ਉੱਥੇ ਅੰਗਦ ਨੇ ਦੱਸਿਆ ਕਿ ਉਸ ਨੇ ਸਭ ਕੁੱਝ ਆਪਣੇ ਮਾਤਾ-ਪਿਤਾ ਤੋਂ ਸਿੱਖਿਆ ਹੈ ਅਤੇ ਉਸ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਅਤੇ ਆਮ ਜਨਤਾ ਦੀ ਆਵਾਜ਼ ਸੁਣੇਗਾ ਅਤੇ ਕਿਸਾਨੀ ’ਤੇ ਬੋਲਦੇ ਹੋਏ ਕਿਹਾ ਕਿ ਜੋ ਕਾਨੂੰਨ ਨਹੀਂ ਉਹ ਕਿਉਂ ਦਿੱਤੇ ਜਾ ਰਹੇ ਹਨ ਅਤੇ ਪ੍ਰਧਾਨ ਮੰਤਰੀ ਤੋਂ ਅਪੀਲ ਕੀਤੀ ਕੀ ਕਿਸਾਨਾਂ ਦੀ ਗੱਲ ਸੁਨਣੀ ਚਾਹੀਦੀ ਜੋ 500 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਉਨ੍ਹਾਂ ਦੇ ਲਈ ਸਾਂਸਦ ’ਚ 2 ਮਿੰਟ ਦਾ ਮੋਨ ਰੱਖਣਾ ਚਾਹੀਦਾ ਅਤੇ ਕਾਨੂੰਨ ਨੂੰ ਰੱਦ ਕਰਨਾ ਚਾਹੀਦਾ। 

ਇਹ ਵੀ ਪੜ੍ਹੋ :  ਡੀ.ਜੀ.ਪੀ. ਦਾ ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ


author

Shyna

Content Editor

Related News