ਘਰੋਂ ਸੈਰ ਕਰਨ ਗਏ ਬਜ਼ੁਰਗ ਦਾ ਭੇਤਭਰੀ ਹਾਲਤ ’ਚ ਹੋਇਆ ਕਤਲ

Thursday, May 11, 2023 - 08:31 PM (IST)

ਘਰੋਂ ਸੈਰ ਕਰਨ ਗਏ ਬਜ਼ੁਰਗ ਦਾ ਭੇਤਭਰੀ ਹਾਲਤ ’ਚ ਹੋਇਆ ਕਤਲ

ਭਿੰਡੀ ਸੈਦਾਂ (ਗੁਰਜੰਟ)-ਪੁਲਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਚੱਕ ਕਮਾਲ ਖਾਂ ਵਿਖੇ ਬੀਤੀ ਰਾਤ ਸੈਰ ਕਰਨ ਗਏ ਇਕ ਵਿਅਕਤੀ ਦਾ ਭੇਤਭਰੀ ਹਾਲਤ ’ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫ਼ਸਰ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਚੱਕ ਕਮਾਲ ਖਾਂ ਵੱਲੋਂ ਦਿੱਤੇ ਗਏ ਬਿਆਨਾਂ ਮੁਤਾਬਿਕ ਉਸ ਦਾ ਪਿਤਾ ਸੁਖਵਿੰਦਰ ਸਿੰਘ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਘਰੋਂ ਸੈਰ ਕਰਨ ਲਈ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਕਰੀਬਨ 9 ਵਜੇ ਅੰਮ੍ਰਿਤਪਾਲ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਚੱਕ ਕਮਾਲ ਖਾਂ ਨੇ ਦੱਸਿਆ ਕਿ ਤੇਰਾ ਪਿਤਾ ਬਾਬਾ ਸ਼ਹੀਦ ਬਾਦਸ਼ਾਹ ਪੀਰ ਦੀ ਜਗ੍ਹਾ ਨੇੜੇ ਡਿੱਗਿਆ ਪਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਇਕ ਵਾਰ ਫਿਰ ਸੀਵਰੇਜ ’ਚ ਗੈਸ, ਮੈਨਹੋਲ ਦਾ ਉੱਡਿਆ ਢੱਕਣ, ਵੇਖੋ ਕੀ ਹੋਇਆ ਸੜਕ ਦਾ ਹਾਲ

ਪਤਾ ਲੱਗਣ ’ਤੇ ਜਦੋਂ ਬਾਬਾ ਸ਼ਹੀਦ ਬਾਦਸ਼ਾਹ ਪੀਰ ਦੀ ਜਗ੍ਹਾ ਨੇੜੇ ਜਾ ਕੇ ਦੇਖਿਆ ਤਾਂ ਮੇਰੇ ਪਿਤਾ ਦੀ ਸੱਜੀ ਵੱਖੀ ਵਿਚ ਗੰਭੀਰ ਸੱਟ ਲੱਗੀ ਹੋਈ ਸੀ, ਜਿਸ ਨੂੰ ਤੁਰੰਤ ਸਵਾਰੀ ਦਾ ਪ੍ਰਬੰਧ ਕਰਕੇ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਮੇਰੇ ਪਿਤਾ ਸੁਖਵਿੰਦਰ ਸਿੰਘ ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਕਿਸੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਮਾਰਿਆ ਗਿਆ ਹੈ। ਪੁਲਸ ਵੱਲੋਂ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ : CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ


author

Manoj

Content Editor

Related News