ਲੁਧਿਆਣਾ ਸੀਟ 'ਤੇ ਹੋਵੇਗਾ ਦਿਲਚਸਪ ਮੁਕਾਬਲਾ, ਜਾਣੋ ਪਿਛਲੇ 25 ਸਾਲਾਂ ਦਾ ਸਿਆਸੀ ਇਤਿਹਾਸ
Thursday, May 23, 2024 - 07:09 PM (IST)

ਲੁਧਿਆਣਾ : ਸਤਲੁਜ ਦਰਿਆ ਦੇ ਕੰਢੇ ਵਸਿਆ ਲੁਧਿਆਣਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਇਤਿਹਾਸਕ ਜ਼ਿਲ੍ਹਾ ਹੈ, ਜਿਸ ਨੂੰ ਮੈਨਚੈਸਟਰ ਆਫ਼ ਇੰਡੀਆ ਵੀ ਕਿਹਾ ਜਾਂਦਾ ਹੈ। ਇਸ ਸੀਟ 'ਤੇ ਲੋਕ ਸਭਾ ਚੋਣਾਂ ਦਾ ਮੁਕਾਬਲਾ ਬੇਹੱਦ ਦਿਲਚਸਪ ਹੋਵੇਗਾ। ਇਸ ਸੀਟ ਤੋਂ ਭਾਜਪਾ ਦੇ ਰਵਨੀਤ ਸਿੰਘ ਬਿੱਟੂ, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਚੋਣ ਮੈਦਾਨ 'ਚ ਨਿੱਤਰੇ ਹਨ, ਜਦੋਂ ਕਿ ਬਹੁਜਨ ਸਮਾਜ ਪਾਰਟੀ ਨੇ ਇੱਥੋਂ ਦਵਿੰਦਰ ਸਿੰਘ ਪਨੇਸਰ ਨੂੰ ਖੜ੍ਹਾ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਰਾਜਾ ਵੜਿੰਗ ਦੇ ਨਾਲ ਕੰਮ ਕਰਨ ਵਾਲੇ ਰਵਨੀਤ ਸਿੰਘ ਬਿੱਟੂ ਥੋੜ੍ਹੀ ਦੇਰ ਪਹਿਲਾਂ ਹੀ ਭਾਜਪਾ 'ਚ ਜਾ ਚੁੱਕੇ ਹਨ ਅਤੇ ਰਾਜਾ ਵੜਿੰਗ ਦੇ ਸਾਹਮਣੇ ਮੈਦਾਨ 'ਚ ਖੜ੍ਹੇ ਹਨ, ਜਿਸ ਕਾਰਨ ਇਹ ਮੁਕਾਬਲਾ ਬੇਹੱਦ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਗਰਮੀ ਦੌਰਾਨ ਵੱਡੀ ਰਾਹਤ, ਪਾਵਰਕਾਮ ਨੇ ਚੁੱਕਿਆ ਅਹਿਮ ਕਦਮ
ਲੁਧਿਆਣਾ ਦਾ ਚੋਣ ਇਤਿਹਾਸ
ਲੁਧਿਆਣਾ ਲੋਕ ਸਭਾ ਹਲਕਾ ਚੋਣ ਕਮਿਸ਼ਨ ਦੇ ਹਲਕਿਆਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਆਉਂਦਾ ਹੈ। ਜੇਕਰ ਪਿਛਲੇ 5 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ 'ਤੇ ਕਾਂਗਰਸ ਦਾ ਦਬਦਬਾ ਰਿਹਾ ਹੈ। 1999 ਤੋਂ ਬਾਅਦ ਹੁਣ ਤੱਕ ਹੋਈਆਂ 5 ਲੋਕ ਸਭਾ ਚੋਣਾਂ ਦੌਰਾਨ ਇੱਥੇ 4 ਵਾਰ ਕਾਂਗਰਸ ਜਿੱਤ ਹਾਸਲ ਕਰ ਚੁੱਕੀ ਹੈ, ਜਦੋਂ ਕਿ ਇਕ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਹੈ। 2 ਵਾਰ ਤਾਂ ਇੱਥੋਂ ਕਾਂਗਰਸ ਛੱਡ ਕੇ ਭਾਜਪਾ 'ਚ ਜਾਣ ਵਾਲੇ ਰਵਨੀਤ ਸਿੰਘ ਬਿੱਟੂ ਹੀ ਲੋਕ ਸਭਾ ਚੋਣ ਜਿੱਤ ਚੁੱਕੇ ਹਨ।
ਸਾਲ | ਜੇਤੂ | ਪਾਰਟੀ |
2019 | ਰਵਨੀਨਤ ਸਿੰਘ ਬਿੱਟੂ | ਕਾਂਗਰਸ |
2014 | ਰਵਨੀਤ ਸਿੰਘ ਬਿੱਟੂ | ਕਾਂਗਰਸ |
2009 | ਮਨੀਸ਼ ਤਿਵਾੜੀ | ਕਾਂਗਰਸ |
2004 | ਸ਼ਰਨਜੀਤ ਸਿੰਘ ਢਿੱਲੋਂ | ਸ਼੍ਰੋਮਣੀ ਅਕਾਲੀ ਦਲ |
1999 | ਗੁਰਚਰਨ ਸਿੰਘ ਗਾਲਿਬ | ਕਾਂਗਰਸ |
ਇਹ ਵੀ ਪੜ੍ਹੋ : ਪੰਜਾਬ 'ਚ ਮਾਰੂ ਹੋਣ ਲੱਗੀ ਭਿਆਨਕ ਗਰਮੀ, 'ਲੂ' ਦੇ ਕਹਿਰ ਨੇ ਇਕ ਹੋਰ ਦੀ ਲਈ ਜਾਨ, ਬਚ ਕੇ ਰਹੋ
ਲੁਧਿਆਣਾ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ
ਲੁਧਿਆਣਾ ਲੋਕ ਸਭਾ ਹਲਕੇ 'ਚ 13 ਵਿਧਾਨ ਸਭਾ ਹਲਕੇ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ, ਜਗਰਾਓਂ, ਸਾਹਨੇਵਾਲ, ਪਾਇਲ, ਖੰਨਾ, ਸਮਰਾਲਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8