ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼
Monday, Jun 19, 2017 - 03:08 AM (IST)
ਹੁਸ਼ਿਆਰਪੁਰ/ਮੇਹਟੀਆਣਾ, (ਅਸ਼ਵਨੀ, ਸੰਜੀਵ)- ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਇਕ ਪਿੰਡ 'ਚ ਇਕ 19 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਯਤਨ ਦੇ ਦੋਸ਼ 'ਚ ਪੁਲਸ ਨੇ ਧਾਰਾ 376-511 ਦੇ ਅਧੀਨ ਕੇਸ ਦਰਜ ਕੀਤਾ ਹੈ। ਲੜਕੀ ਨੇ ਥਾਣਾ ਮੇਹਟੀਆਣਾ 'ਚ ਕੀਤੀ ਸ਼ਿਕਾਇਤ 'ਚ ਕਿਹਾ ਕਿ ਉਹ 17 ਜੂਨ ਨੂੰ ਛਬੀਲ ਦਾ ਜਲ ਲੈਣ ਗਈ ਸੀ।
ਜਦ ਮੈਂ ਵਾਪਸ ਆ ਰਹੀ ਸੀ ਤਾਂ ਇਕ ਮੋਟਰਸਾਈਕਲ ਨੰ. ਪੀ. ਬੀ. 97 ਜੇ. ਈ. 5760 'ਤੇ ਸਵਾਰ ਦਲਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਮੈਨੂੰ ਰੋਕਿਆ ਤੇ ਮੇਰੀ ਬਾਂਹ ਫੜ ਕੇ ਗਲੀ 'ਚ ਲੈ ਗਿਆ। ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਦਾ ਯਤਨ ਕੀਤਾ। ਲੜਕੀ ਨੇ ਦੱਸਿਆ ਕਿ ਉਸ ਦੇ ਰੌਲਾ ਪਾਉਣ 'ਤੇ ਇਕ ਮਹਿਲਾ ਤੇ ਇਕ ਪੁਰਸ਼ ਉੱਥੇ ਪਹੁੰਚ ਗਏ। ਉਨ੍ਹਾਂ ਨੇ ਮੈਨੂੰ ਦਲਜੀਤ ਸਿੰਘ ਦੇ ਚੁੰਗਲ ਤੋਂ ਛੁਡਵਾਇਆ।
ਬਾਅਦ 'ਚ ਦੋਸ਼ੀ ਮੋਟਰਸਾਈਕਲ 'ਤੇ ਬੈਠ ਕੇ ਫ਼ਰਾਰ ਹੋ ਗਿਆ। ਡੀ. ਐੱਸ. ਪੀ. ਇਨਵੈਸਟੀਗੇਸ਼ਨ ਗੁਰਜੀਤ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੇਹਟੀਆਣਾ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਦਾ ਮੈਡੀਕਲ ਨਿਰੀਖਣ ਕਰਵਾਉਣ ਦੇ ਬਾਅਦ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ 14 ਦਿਨ ਦਾ ਰਿਮਾਂਡ ਦੇ ਕੇ ਕੇਂਦਰੀ ਜੇਲ ਭੇਜਣ ਦਾ ਹੁਕਮ ਦਿੱਤਾ।
