ਘਰ ਪਰਤ ਰਹੇ ਫ਼ੌਜੀ ਜਵਾਨ ਦੀ ਹਾਦਸੇ ਦੌਰਾਨ ਮੌਤ, ਪਿੱਛੇ ਛੱਡ ਗਿਆ ਬਜ਼ੁਰਗ ਮਾਪੇ ਤੇ ਵਿਧਵਾ ਪਤਨੀ

Tuesday, May 23, 2023 - 06:34 PM (IST)

ਘਰ ਪਰਤ ਰਹੇ ਫ਼ੌਜੀ ਜਵਾਨ ਦੀ ਹਾਦਸੇ ਦੌਰਾਨ ਮੌਤ, ਪਿੱਛੇ ਛੱਡ ਗਿਆ ਬਜ਼ੁਰਗ ਮਾਪੇ ਤੇ ਵਿਧਵਾ ਪਤਨੀ

ਖਾਲੜਾ (ਭਾਟੀਆ,ਅਮਨ, ਸੁੱਖਚੈਨ)- ਭਾਰਤੀ ਫ਼ੌਜ ’ਚ ਸੇਵਾ ਕਰਦੇ ਅਕਾਸ਼ਦੀਪ ਸਿੰਘ ਨਿਵਾਸੀ ਪਿੰਡ ਅਮੀਸ਼ਾਹ ਜ਼ਿਲ੍ਹਾ ਤਰਨਤਾਰਨ ਦਾ ਅੰਤਿਮ ਸੰਸਕਾਰ ਬੀਤੇ ਦਿਨ ਪੂਰੇ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਅਮੀਸ਼ਾਹ ਦੇ ਸ਼ਮਸ਼ਾਨ ਘਾਟ ’ਚ ਕਰ ਦਿੱਤਾ ਗਿਆ। ਫੌਜੀ ਅਕਾਸ਼ਦੀਪ ਸਿੰਘ ਜੋ ਜਲੰਧਰ ਵਿਖੇ ਡਿਊਟੀ ਕਰਦੇ ਸਨ, ਘਰ ਪਰਤਦੇ ਵਕਤ ਹਾਦਸੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਅਮੀਸ਼ਾਹ ਪੁੱਜਣ ’ਤੇ ਪਿੰਡ ਅਤੇ ਇਲਾਕੇ ਅੰਦਰ ਗਮਗੀਨ ਮਹੌਲ ਬਣ ਗਿਆ ਅਤੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਸੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ : ਗੈਂਗਸਟਰ ਜੱਗੂ ਭਗਵਾਨਪੁਰੀਆ 29 ਮਈ ਤੱਕ ਦੇ ਰਿਮਾਂਡ 'ਤੇ, ਇਸ ਮਾਮਲੇ 'ਚ ਕੀਤੀ ਜਾਵੇਗੀ ਪੁੱਛਗਿੱਛ

ਮਿਲਟਰੀ ਸਟੇਸ਼ਨ ਖ਼ਾਸਾ ਤੋਂ ਪੁੱਜੀ ਫ਼ੌਜੀ ਟੁੱਕੜੀ ਵਲੋਂ ਮ੍ਰਿਤਕ ਫ਼ੌਜੀ ਜਵਾਨ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਅਤੇ ਫ਼ੌਜੀ ਅਧਿਕਾਰੀਆਂ ਵਲੋਂ ਮ੍ਰਿਤਕ ਫ਼ੌਜੀ ਅਕਾਸ਼ਦੀਪ ਸਿੰਘ ਦੀ ਦੇਹ ’ਤੇ ਫੁੱਲ-ਮਲਾਵਾਂ ਭੇਟ ਕੀਤੀਆਂ ਗਈਆਂ। ਅਖੀਰ ’ਚ ਅਕਾਸ਼ਦੀਪ ਸਿੰਘ ਦੀ ਚਿੱਖਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਪਿਤਾ ਹੀਰਾ ਸਿੰਘ ਵਲੋਂ ਦਿੱਤੀ ਗਈ। ਮ੍ਰਿਤਕ ਫ਼ੌਜੀ ਆਪਣੇ ਪਿਛੇ ਬਜ਼ੁਰਗ ਮਾਤਾ-ਪਿਤਾ ਤੋਂ ਇਲਾਵਾ ਆਪਣੀ ਵਿਧਵਾ ਪਤਨੀ ਨਿਰਮਲਜੀਤ ਕੌਰ ਛੱਡ ਗਿਆ ਹੈ।

ਇਹ ਵੀ ਪੜ੍ਹੋ- ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News