ਮਨੀਮਾਜਰਾ 'ਚ ਪੁਰਾਣਾ ਲੈਂਟਰ ਤੋੜਨ ਵੇਲੇ ਵਾਪਰਿਆ ਹਾਦਸਾ, CCTV 'ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)

Thursday, Dec 07, 2023 - 09:43 AM (IST)

ਮਨੀਮਾਜਰਾ 'ਚ ਪੁਰਾਣਾ ਲੈਂਟਰ ਤੋੜਨ ਵੇਲੇ ਵਾਪਰਿਆ ਹਾਦਸਾ, CCTV 'ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)

ਚੰਡੀਗੜ੍ਹ : ਮਨੀਮਾਜਰਾ 'ਚ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਇਕ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਦੀ ਤਿਆਰੀ ਚੱਲ ਰਹੀ ਸੀ ਤਾਂ ਅਚਾਨਕ ਪੁਰਾਣਾ ਲੈਂਟਰ ਤੋੜਦੇ ਹੋਏ ਇਕ ਔਰਤ ਸਮੇਤ 2 ਬੱਚੇ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਦਾ ਸਾਰਾ ਮੰਜ਼ਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ।

ਇਹ ਵੀ ਪੜ੍ਹੋ : ਗੁਰੂ ਸਾਹਿਬ ਦੀ ਤਾਬਿਆ 'ਚ ਬੈਠੇ ਗ੍ਰੰਥੀ ਸਿੰਘ 'ਤੇ ਹਮਲਾ, ਫਿਰ ਨੌਜਵਾਨ ਨੇ ਕੀਤਾ ਬੇਹੱਦ ਸ਼ਰਮਨਾਕ ਕਾਰਾ (ਵੀਡੀਓ)

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਜ਼ਖਮੀ ਹੋਈ ਔਰਤ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਪੀ. ਜੀ. ਆਈ. ਦਾਖ਼ਲ ਕਰਾਇਆ ਗਿਆ ਹੈ, ਜਦੋਂ ਕਿ 2 ਬੱਚੇ ਸੈਕਟਰ-32 ਦੇ ਹਸਪਤਾਲ 'ਚ ਇਲਾਜ ਅਧੀਨ ਹਨ। ਫਿਲਹਾਲ ਪੁਲਸ ਨੇ ਮਕਾਨ ਮਾਲਕ ਅਤੇ ਠੇਕੇਦਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਰਾਜਪਾਲ ਤੇ CM ਮਾਨ ਵਿਚਾਲੇ ਵੱਧ ਸਕਦੈ ਟਕਰਾਅ! 3 ਬਿੱਲਾਂ ਨੂੰ ਮਨਜ਼ੂਰੀ ਨਾ ਦੇ ਕੇ ਰਾਸ਼ਟਰਪਤੀ ਨੂੰ ਭੇਜੇ

ਜਾਣਕਾਰੀ ਮੁਤਾਬਕ ਜਦੋਂ ਇਮਾਰਤ ਦੇ ਪੁਰਾਣੇ ਲੈਂਟਰ ਨੂੰ ਤੋੜਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਸਕੂਲ ਤੋਂ ਵਾਪਸ ਆ ਰਹੇ 2 ਬੱਚੇ ਅਤੇ ਇਕ ਔਰਤ ਇਸ ਦੇ ਮਲਬੇ ਹੇਠਾਂ ਆ ਗਏ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News