ਇੰਗਲੈਂਡ ਤੋਂ ਪੰਜਾਬ ਵਾਪਸ ਪਰਤੇ ਪਰਿਵਾਰ ਨਾਲ ਵਾਪਰਿਆ ਹਾਦਸਾ, 5 ਜ਼ਖ਼ਮੀ

Thursday, Oct 20, 2022 - 06:26 PM (IST)

ਇੰਗਲੈਂਡ ਤੋਂ ਪੰਜਾਬ ਵਾਪਸ ਪਰਤੇ ਪਰਿਵਾਰ ਨਾਲ ਵਾਪਰਿਆ ਹਾਦਸਾ, 5 ਜ਼ਖ਼ਮੀ

ਬਨੂੜ(ਗੁਰਪਾਲ) : ਬਨੂੜ ਤੋਂ ਅੰਬਾਲਾ ਵਾਇਆ ਤੇਪਲਾ ਹੋ ਕੇ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਘੋੜਾ-ਟਰਾਲਾ ਨਾਲ ਸਵਾਰੀਆਂ ਨਾਲ ਭਰੀ ਇਨੋਵਾ ਟਕਰਾ ਜਾਣ 'ਤੇ ਇਸ ਹਾਦਸੇ 'ਚ ਇਨੋਵਾ ਸਵਾਰ 5 ਸਵਾਰੀਆਂ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਵੇਰੇ 6 ਕੁ ਵਜੇ ਇੰਗਲੈਂਡ ਤੋਂ ਪੰਜਾਬ ਆ ਰਿਹਾ ਇਕ ਪਰਿਵਾਰ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਦਿੱਲੀ ਤੋਂ ਨਵਾਂ ਸ਼ਹਿਰ ਆ ਰਿਹਾ ਸੀ ।

ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਖੇਰੂੰ-ਖੇਰੂੰ ਕੀਤਾ ਪਰਿਵਾਰ, ਦੁਖੀ ਪਤੀ ਨੇ ਖ਼ੁਦ ਨੂੰ ਅੱਗ ਲਾ ਕੇ ਗਲ਼ੇ ਲਾਈ ਮੌਤ

ਜਦੋਂ ਉਹ ਬਨੂੜ ਤੋਂ ਤੇਪਲਾ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਪੈਂਦੇ ਸ਼ੰਭੂ ਕਲਾਂ ਟੀ ਪੁਆਇੰਟ ਦੇ ਨਜ਼ਦੀਕ ਪਹੁੰਚੇ ਤਾਂ ਇਕ ਘੋੜਾ-ਟਰਾਲਾ ਜੋ ਕਿ ਸਡ਼ਕ ਪਾਰ ਕਰ ਰਿਹਾ ਸੀ ਨਾਲ ਇਨੋਵਾ ਟਕਰਾ ਗਈ । ਇਹ ਹਾਦਸਾ 'ਚ ਇਨੋਵਾ 'ਚ ਸਵਾਰ 6 ਸਵਾਰੀਆਂ ਵਿਚੋਂ ਪੰਜ ਸਵਾਰੀਆਂ ਜਿਨ੍ਹਾਂ ਵਿੱਚ ਇਕ 8 ਸਾਲ ਦੀ ਬੱਚੀ ਵੀ ਸੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ । ਜਿਨ੍ਹਾਂ ਨੂੰ ਉਥੇ ਨੇੜੇ ਹੀ ਸੈਰ ਕਰ ਰਹੇ ਪਿੰਡ ਬਾਸਮਾਂ ਦੇ ਸਰਪੰਚ ਤਰਸੇਮ ਲਾਲ ਤੇ ਹੋਰ ਵਸਨੀਕਾਂ ਨੇ ਨੁਕਸਾਨੀ ਇਨੋਵਾ ਵਿਚੋਂ ਕੱਢ ਕੇ ਇਲਾਜ ਲਈ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ। ਹਾਦਸੇ ਤੋਂ ਬਾਅਦ ਘੋੜਾ-ਟਰਾਲਾ ਡੂੰਘੇ ਖੇਤਾਂ ਵਿੱਚ ਉਤਰ ਗਿਆ ਤੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News