ਹਾਈ ਕੋਰਟ ਦੇ ਮੁਲਾਜ਼ਮ ਵੱਲੋਂ 11 ਸਾਲਾ ਨਾਬਾਲਗ ਨਾਲ ਜਬਰ-ਜ਼ਨਾਹ
Friday, Jun 28, 2019 - 12:50 AM (IST)

ਚੰਡੀਗੜ (ਵੈਭਵ)- ਨਬਾਲਿਗ ਨਾਲ ਮਾਂ ਦੇ ਜਾਣਕਾਰ ਨੇ ਸੈਕਟਰ-23 ਸਥਿਤ ਮਕਾਨ 'ਚ ਰੇਪ ਕਰ ਦਿੱਤਾ। ਪੀੜਤਾ ਨੇ ਮਾਮਲੇ ਦੀ ਜਾਣਕਾਰੀ ਚਾਈਲਡ ਹੈਲਪਲਾਈਨ ਨੂੰ ਦਿੱਤੀ। ਹੈਲਪਲਾਈਨ ਦੀ ਟੀਮ ਪੁਲਸ ਨਾਲ ਸੈਕਟਰ-23 'ਚ ਪਹੁੰਚੀ ਅਤੇ ਪੀੜਤਾ ਦੇ ਬਿਆਨ ਦਰਜ ਕੀਤੇ। ਸੈਕਟਰ-17 ਥਾਣਾ ਪੁਲਸ ਨੇ ਚਾਈਲਡ ਹੈਲਪਲਾਈਨ ਦੀ ਸ਼ਿਕਾਇਤ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਐਕਸਰੇ ਤਕਨੀਸ਼ੀਅਨ ਰਾਜੇਸ਼ ਕੁਮਾਰ ਖਿਲਾਫ ਰੇਪ ਅਤੇ ਪੋਸਕੋ ਐੈਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਥੇ ਹੀ ਪੀੜਤਾ ਨੂੰ ਪੁਲਸ ਨੇ ਆਸ਼ਿਆਨਾ 'ਚ ਭੇਜ ਦਿੱਤਾ ਹੈ।
ਪਿਤਾ ਦੀ ਹੋ ਗਈ ਸੀ ਮੌਤ
ਚਾਈਲਡ ਹੈਲਪਲਾਈਨ ਦੀ ਡਾ. ਸੰਗੀਤਾ ਜੁੰਢ ਨੇ ਦੱਸਿਆ ਕਿ ਵੀਰਵਾਰ ਸਵੇਰੇ 11 ਸਾਲ ਦੀ ਕਿਸ਼ੋਰੀ ਨੇ ਚਾਈਲਡ ਹੈਲਪਲਾਈਨ 'ਤੇ ਫੋਨ ਜਾਣਕਾਰ ਵਲੋਂ ਰੇਪ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਚਾਈਲਡ ਹੈਲਪਲਾਈਨ ਅਤੇ ਪੁਲਸ ਟੀਮ ਘਟਨਾ ਸਥਲ 'ਤੇ ਪਹੁੰਚੀ। ਪੀੜਤ ਕਿਸ਼ੋਰੀ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਿਤਾ ਦੀ ਨੌਕਰੀ ਉਸਦੀ ਮਾਂ ਨੂੰ ਮਿਲ ਗਈ। ਕਰੀਬ ਤਿੰਨ ਮਹੀਨੇ ਪਹਿਲਾਂ ਮਾਂ ਦਾ ਜਾਣਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਐਕਸਰੇ ਆਪ੍ਰੇਟਰ ਰਾਜੇਸ਼ ਕੁਮਾਰ ਉਨ੍ਹਾਂ ਦੇ ਘਰ 'ਤੇ ਆ ਕੇ ਰਹਿਣ ਲੱਗਾ।
ਚਾਈਲਡ ਹੈਲਪਲਾਈਨ 'ਤੇ ਪੀੜਤਾ ਨੇ ਦਿੱਤੀ ਜਾਣਕਾਰੀ
ਪੀੜਤਾ ਨੇ ਦੋਸ਼ ਲਗਾਇਆ ਰਾਜੇਸ਼ ਕੁਮਾਰ ਉਸ ਨੂੰ ਘਰ 'ਚ ਇਕੱਲਾ ਪਾ ਕੇ ਉਸ ਨਾਲ ਰੇਪ ਕਰਦਾ ਸੀ। ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ। ਪੀੜਤਾ ਨੇ ਦੱਸਿਆ ਕਿ ਰਾਜੇਸ਼ ਕੁਮਾਰ ਹੁਣ ਉਸ ਨਾਲ ਹਰ ਰੋਜ਼ ਰੇਪ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਚਾਈਲਡ ਹੈਲਪਲਾਈਨ 'ਤੇ ਸਹਾਇਤਾ ਮੰਗੀ ਸੀ।