ਨੌਜਵਾਨ 'ਤੇ ਸ਼ਰੇਆਮ ਕੀਤਾ ਹਮਲਾ, ਜ਼ਖ਼ਮੀ

Thursday, Jun 20, 2019 - 12:17 PM (IST)

ਨੌਜਵਾਨ 'ਤੇ ਸ਼ਰੇਆਮ ਕੀਤਾ ਹਮਲਾ, ਜ਼ਖ਼ਮੀ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਪੈਂਦੇ ਵਿਜੇ ਨਗਰ 'ਚ ਕੁਝ ਨੌਜਵਾਨਾਂ ਵਲੋਂ ਇਕ ਨੌਜਵਾਨ 'ਤੇ ਹਮਲਾ ਕਰ ਉਸਨੂੰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਰਣਜੀਤ ਸਿੰਘ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ 'ਚ ਜ਼ੇਰੇ ਇਲਾਜ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਦੋਸਤਾਂ ਨਾਲ ਮਿਲ ਛਬੀਲ ਲਗਾਉਣ ਦੀ ਸਲਾਹ ਕਰ ਰਿਹਾ ਸੀ ਕਿ ਸਾਹਿਲ ਨਾਂ ਦੇ ਲੜਕੇ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਸਾਹਿਲ 'ਤੇ ਪਹਿਲਾਂ ਵੀ ਲੁੱਟਖੋਹ ਤੇ ਹੋਰ ਅਪਰਾਧਿਕ ਮਾਮਲੇ ਦਰਜ ਹਨ ਤੇ ਕੁਝ ਦਿਨ ਪਹਿਲਾਂ ਹੀ ਉਹ ਜੇਲ 'ਚੋਂ ਪੈਰੋਲ 'ਤੇ ਆਇਆ ਸੀ। ਪਰਿਵਾਰ ਮੁਤਾਬਕ ਸਾਹਿਲ ਦੇ ਮਾੜੇ ਲੱਛਣਾਂ ਕਰਕੇ ਹੀ 
ਉਨ੍ਹਾਂ ਉਸਦੇ ਪਰਿਵਾਰ ਨਾਲ ਬੋਲਚਾਲ ਬੰਦ ਕਰ ਦਿੱਤਾ ਸੀ, ਜਿਸ ਕਰਕੇ ਸਾਹਿਲ ਉਨ੍ਹਾਂ ਰੰਜਿਸ਼ ਰੱਖਦਾ ਸੀ। ਉਧਰ ਪੁਲਸ ਨੇ ਪੀੜਤ ਦੇ ਬਿਆਨ ਦਰਜ ਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। 

ਦੋਸ਼ੀ ਦੀ ਸੋਸ਼ਲ ਮੀਡੀਆ 'ਤੇ ਇਕ ਫੋਟੋ ਵੀ ਸਾਹਮਣੇ ਆਈ ਹੈ, ਜਿਸ 'ਚ ਉਸਨੇ ਹੱਥ 'ਚ ਪਿਸਤੌਲ ਫੜੀ ਹੋਈ ਹੈ। ਬਹਿਰਹਾਲ ਇਸ ਹਮਲੇ ਨੂੰ ਲੈ ਕੇ ਇਲਾਕੇ 'ਚ ਕਾਫੀ ਦਹਿਸ਼ਤ ਦਾ ਮਾਹੌਲ ਹੈ।


author

Baljeet Kaur

Content Editor

Related News