ਮੁਰਾਦ ਸ਼ਾਹ ਮੱਥਾ ਟੇਕ ਕੇ ਪਰਤ ਰਹੇ ਕੁੜੀ-ਮੁੰਡੇ ਦੀ ਸੜਕ ਹਾਦਸੇ 'ਚ ਮੌਤ

Sunday, Jan 19, 2020 - 11:27 AM (IST)

ਮੁਰਾਦ ਸ਼ਾਹ ਮੱਥਾ ਟੇਕ ਕੇ ਪਰਤ ਰਹੇ ਕੁੜੀ-ਮੁੰਡੇ ਦੀ ਸੜਕ ਹਾਦਸੇ 'ਚ ਮੌਤ

ਅੰਮ੍ਰਿਤਸਰ (ਸੰਜੀਵ) : ਬਾਬਾ ਮੁਰਾਦ ਸ਼ਾਹ ਨਕੋਦਰ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਪਵਨ ਆਨੰਦ ਅਤੇ ਸਤਿਆਂਚਲ ਠੁਕਰਾਲ ਦੀ ਬਿਆਸ ਨੇੜੇ ਇਕ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਿਆਸ ਦੇ ਨੇੜੇ ਅਚਾਨਕ ਪਵਨ ਦੀ ਕਾਰ ਦਾ ਟਾਇਰ ਫੱਟ ਗਿਆ ਅਤੇ ਬੇਕਾਬੂ ਹੋ ਕੇ ਡਿਵਾਈਡਰ ਦੇ ਦੂਜੇ ਪਾਸੇ ਜਾ ਕੇ ਅੰਮ੍ਰਿਤਸਰ ਤੋਂ ਆ ਰਹੀ ਇਕ ਇਨੋਵਾ ਕਾਰ ਨਾਲ ਜਾ ਟਕਰਾਈ। ਦੋਵਾਂ ਕਾਰਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਚਕਨਚੂਰ ਹੋ ਗਈਆਂ। ਇਸ ਦੌਰਾਨ ਪਵਨ ਅਤੇ ਸਤਿਆਂਚਲ ਅਤੇ ਇਨੋਵਾ ਸਵਾਰ ਧਰਮ ਸਿੰਘ ਨੂੰ ਗੰਭੀਰ ਹਾਲਤ ਵਿਚ ਐਂਬੂਲੈਂਸ ਵਿਚ ਪਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਕਰ ਦਿੱਤਾ, ਜਦਕਿ ਇਨੋਵਾ 'ਚ ਸਵਾਰ ਧਰਮ ਸਿੰਘ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਤਰਸਿੱਕਾ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
PunjabKesari
ਜਾਣਕਾਰੀ ਅਨੁਸਾਰ ਪਵਨ ਆਨੰਦ ਅਤੇ ਸਤਿਆਂਚਲ ਠੁਕਰਾਲ ਦੋਸਤ ਸਨ। ਦੋਵਾਂ ਦੇ ਪਰਿਵਾਰਾਂ ਨੇ ਇਨ੍ਹਾਂ ਦੀ ਮੰਗਣੀ ਕਰਨ ਦਾ ਫੈਸਲਾ ਵੀ ਲੈ ਰੱਖਿਆ ਸੀ, ਜਿਸ ਦੇ ਨਾਲ ਪਹਿਲਾਂ ਉਹ ਬਾਬਾ ਮੁਰਾਦ ਸ਼ਾਹ ਨਕੋਦਰ ਮੱਥਾ ਟੇਕਣ ਲਈ ਗਏ ਸਨ। ਸ਼ੁੱਕਰਵਾਰ ਨੂੰ ਪਵਨ ਅਤੇ ਸਤਿਆਂਚਲ ਨੇ ਨਕੋਦਰ ਜਾਣ ਦਾ ਫੈਸਲਾ ਲਿਆ ਅਤੇ ਸਤਿਆਂਚਲ ਆਪਣੇ ਪਿਤਾ ਦੀ ਗੱਡੀ ਲੈ ਕੇ ਆਇਆ ਅਤੇ ਦੋਵੇਂ ਜਲੰਧਰ ਲਈ ਰਵਾਨਾ ਹੋ ਗਏ ਸਨ। ਰਾਤ 7 ਵਜੇ ਦੇ ਕਰੀਬ ਉਹ ਵਾਪਸ ਘਰ ਪਰਤ ਰਹੇ ਸਨ। ਕੁਝ ਦੇਰ ਜਲੰਧਰ ਰੁਕਣ ਤੋਂ ਬਾਅਦ ਅੰਮ੍ਰਿਤਸਰ ਨੂੰ ਚੱਲ ਪਏ, ਜਦਕਿ ਇਹ ਸੜਕ ਦੁਰਘਟਨਾ ਬਿਆਸ ਨੇੜੇ ਟਾਂਗਰਾ ਵਿਚ ਰਾਤ 10 ਵਜੇ ਤੋਂ ਬਾਅਦ ਵਾਪਰੀ। ਘਟਨਾ ਸਬੰਧੀ ਥਾਣਾ ਤਰਸਿੱਕਾ ਦੇ ਇੰਚਾਰਜ ਬਿਕਰਮ ਸਿੰਘ ਦਾ ਕਹਿਣਾ ਹੈ ਕਿ ਲਾਸ਼ਾਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।


author

Baljeet Kaur

Content Editor

Related News