ਸਮੱਗਲਰਾਂ ਨੇ ਸਮਾਜ ਸੇਵਿਕਾ ਦਾ ਕੀਤਾ ਬੁਰਾ ਹਾਲ

Friday, Nov 16, 2018 - 04:00 PM (IST)

ਸਮੱਗਲਰਾਂ ਨੇ ਸਮਾਜ ਸੇਵਿਕਾ ਦਾ ਕੀਤਾ ਬੁਰਾ ਹਾਲ

ਅੰਮ੍ਰਿਤਸਰ (ਸੁਮਿਤ ਖੰਨਾ) : ਸਮੱਗਲਰਾਂ ਵਲੋਂ ਸਮਾਜ ਸੇਵਿਕਾ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੁਝ ਨਸ਼ਾ ਸਮੱਗਲਰਾਂ ਨੇ ਸਮਾਜ ਸੇਵਿਕਾ ਨੀਤੂ 'ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਨੀਤੂ ਦਾ ਕਸੂਰ ਸਿਰਫ ਇੰਨਾਂ ਸੀ ਕਿ ਉਸ ਨੇ ਗਲੀ 'ਚ ਵਿਕਦੇ ਨਸ਼ੇ ਖਿਲਾਫ ਆਵਾਜ਼ ਚੁੱਕੀ ਸੀ, ਜਿਸ ਨੂੰ ਦਬਾਉਣ ਲਈ ਤਸਕਰਾਂ ਨੇ ਇਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਉਪਰੰਤ ਨੀਤੂ ਨੇ ਕੁਝ ਪੁਲਸ ਮੁਲਾਜ਼ਮਾਂ 'ਤੇ ਵੀ ਨਸ਼ਾ ਸਮੱਗਲਰਾਂ ਦਾ ਸਾਥ ਦੇਣ ਦਾ ਦੋਸ਼ ਲਗਾਇਆ ਹੈ। 

ਸ਼ਰੇਆਮ ਇਕ ਮਹਿਲਾ ਨਾਲ ਕੁੱਟਮਾਰ ਦੀ ਇਸ ਘਟਨਾ ਨੇ ਨਾ ਸਿਰਫ ਸ਼ਹਿਰ 'ਚ ਵਿਗੜੀ ਕਾਨੂੰਨ ਵਿਵਸਥਾ ਨੂੰ ਬੇਪਰਦਾ ਕਰ ਦਿੱਤਾ ਉਥੇ ਹੀ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।


author

Baljeet Kaur

Content Editor

Related News