ਵਿਧਵਾ ਜਨਾਨੀ ਨੇ ਹਿੰਦੂ ਨੇਤਾ 'ਤੇ ਲਾਏ ਠੱਗੀ ਦੇ ਦੋਸ਼ (ਵੀਡੀਓ)

7/29/2020 5:29:11 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਜਨਾਨੀ ਨੇ ਹਿੰਦੂ ਨੇਤਾ ਬਿਕਰਮ 'ਤੇ ਪਿਆਰ 'ਚ ਪਾ ਕੇ ਠੱਗੀ ਮਰਨ ਦੇ ਦੋਸ਼ ਲਗਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੀਮਾ ਵਰਮਾ ਨੇ ਦੱਸਿਆ ਕਿ ਉਸ ਦੇ ਪਤੀ ਦੀ 2018 'ਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਮੇਰੀ ਇਕ ਸਹੇਲੀ ਨੇ ਮੈਨੂੰ ਹਿੰਦੂ ਸੰਗਠਨ ਨਾਲ ਮਿਲਾਇਆ ਸੀ। ਇਸੇ ਦੌਰਾਨ ਹਿੰਦੂ ਨੇਤਾ ਬਿਕਰਮ ਮੇਰਾ ਭਰਾ ਬਣ ਗਿਆ ਸੀ ਤੇ ਉਸ ਦੀ ਪਤਨੀ ਨੇ ਵੀ ਮੇਰੇ ਪਰਿਵਾਰ ਨਾਲ ਪਿਆਰ ਪਾ ਲਿਆ। ਉਸ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਘਰ ਦਾ ਖ਼ਰਚਾ ਬਹੁਤ ਮੁਸ਼ਕਲ ਚਲਦਾ ਸੀ। ਕੁਝ ਸਮੇਂ ਬਾਅਦ ਹੀ ਬਿਕਰਮ ਨੇ ਕਿਹਾ ਕਿ ਆਉਣ ਵਾਲੇ ਸਮੇਂ ਅਸੀਂ ਇਕ ਸ਼ੋਅਰੂਮ ਖੋਲ੍ਹਾਂਗੇ, ਜਿਸ 'ਚ ਮੇਰਾ ਵੱਡਾ ਮੁੰਡਾ ਵੀ ਉਸ ਨਾਲ ਕੰਮ ਕਰੇਗਾ ਤਾਂ ਜੋ ਤੁਹਾਡੇ ਵੀ ਘਰ ਦਾ ਗੁਜ਼ਾਰਾ ਚੱਲ ਸਕੇ। ਇਸ ਦੇ ਚੱਲਦਿਆ ਮੈਂ ਉਸ ਨੂੰ ਕੰਮ ਚਲਾਉਣ ਲਈ ਥੋੜੇ-ਥੋੜੇ ਕਰਕੇ 11 ਲੱਖ ਰੁਪਏ ਦਿੱਤੇ, ਜੋ ਨਾ ਤਾਂ ਉਸ ਨੇ ਵਾਪਸ ਦਿੱਤੇ ਤੇ ਨਾ ਹੀ ਉਸ ਨਾਲ ਕੰਮ ਖੋਲ੍ਹਿਆ। ਉਸ ਨੇ ਦੱਸਿਆ ਕਿ ਇਨ੍ਹਾਂ ਪੈਸਿਆਂ ਦੇਣ ਦਾ ਪੁਖਤਾ ਸਾਬੂਤ ਵੀ ਮੌਜੂਦ ਹਨ। ਉਸ ਨੇ ਦੱਸਿਆ ਕਿ ਉਹ ਇਸ ਦੀ ਸ਼ਿਕਾਇਤ ਪੁਲਸ ਨੂੰ ਵੀ ਦੇ ਕੇ ਚੁੱਕੀ ਹੈ ਪਰ ਪੁਲਸ ਵੀ ਉਸ ਨਾਲ ਮਿਲੀ ਹੋਈ ਹੈ, ਜਿਸ ਕਾਰਨ ਉਸ 'ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। 

ਇਹ ਵੀ ਪੜ੍ਹੋਂ : : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

ਦੂਜੇ ਪਾਸੇ ਆਪਣੇ 'ਤੇ ਲੱਗਾ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਹਿੰਦੂ ਨੇਤਾ ਬਿਕਰਮ ਨੇ ਕਿਹਾ ਕਿ ਉਸ ਦੀ ਸੀਮਾ ਵਰਮਾ ਨਾਲ ਪਿਛਲੇ ਸਾਲ ਮੁਲਾਕਾਤ ਹੋਈ ਸੀ। ਉਸ ਨੂੰ ਮੈਂ ਆਪਣੇ ਸੰਗਠਨ 'ਚ ਕੰਮ 'ਤੇ ਲਗਾਇਆ ਸੀ। ਉਸ ਨੇ ਦੱਸਿਆ ਕਿ ਇਹ ਜਨਾਨੀ 5 ਹੋਰ ਜਨਾਨੀਆਂ ਨਾਲ ਮਿਲ ਕੇ ਵਿਆਜ਼ 'ਤੇ ਪੈਸਿਆਂ ਦੇਣ ਦਾ ਕੰਮ ਕਰਦੀਆਂ ਹਨ। ਉਸ ਨੇ ਮੈਨੂੰ ਵੀ 5 ਲੱਖ ਰੁਪਏ ਵਿਆਜ਼ 'ਤੇ ਦਿੱਤੇ ਸੀ। ਉਹ ਸਾਡੇ ਨਾਲ 3-4 ਮਹੀਨੇ ਰਹੀ ਸੀ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਮੈਨੂੰ ਸੁਚੇਤ ਕੀਤਾ ਕਿ ਇਹ ਜਨਾਨੀ ਕੋਮਲ ਵਰਮਾ ਨਾਮ ਤੋਂ ਜਾਣੀ ਜਾਂਦੀ ਹੈ। ਇਸ 'ਤੇ 2005 'ਚ ਸਾਢੇ ਚਾਰ ਕਿੱਲੋ ਚਿੱਟੇ ਦਾ ਪਰਚਾ ਨਵਾਂ ਸ਼ਹਿਰ 'ਚ ਦਰਜ ਸੀ। ਇਸ ਮਾਮਲੇ 'ਚ ਇਸ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਹੋਈ ਸੀ। ਕਿਸੇ ਅਫ਼ਸਰ ਦੇ ਕਹਿਣ 'ਤੇ ਇਸ ਦੀ ਫਾਇਲ ਹੋਲਡ ਕੀਤੀ ਗਈ ਹੈ, ਜਿਸ ਕਰਕੇ ਇਸ ਦੀ ਅੱਧੀ ਸਜ਼ਾ ਅਜੇ ਬਾਕੀ ਹੈ। ਜਦੋਂ ਇਸ ਦੀ ਅਸੀਂ ਜਾਂਚ ਕੀਤੀ ਤਾਂ ਸਾਰਾ ਕੁਝ ਸਾਹਮਣੇ ਆ ਗਿਆ। ਇਸ ਤੋਂ ਬਾਅਦ ਇਸ ਦੇ ਇਕ ਅਕਾਊਂਟ 'ਚ ਕੁਝ ਪੈਸੇ ਪਾ ਦਿੱਤੇ, ਜਦਕਿ ਬਾਕੀ ਦੇ ਕੈਸ਼ ਦੇ ਦਿੱਤੇ। ਇਸ ਦੇ ਸਾਰੇ ਪੁਖਤਾ ਸਬੂਤ ਮੇਰੇ ਕੋਲ ਮੌਜੂਦ ਹਨ। ਇਸ ਕੋਲ ਮੇਰੇ ਕੁਝ ਚੈੱਕ ਪਏ ਹੋਏ ਸਨ, ਜੋ ਉਸ ਨੂੰ ਮੈਂ ਵਾਪਸ ਕਰਨ ਲਈ ਕਿਹਾ ਪਰ ਉਸ ਨੇ ਨਹੀਂ ਕੀਤੇ। ਪੈਸੇ ਦੇਣ ਤੋਂ ਬਾਅਦ ਇਸ ਨੂੰ ਮੈਂ ਆਪਣੇ ਸੰਗਠਨ 'ਚੋਂ ਬਰਖ਼ਾਸਤ ਕਰ ਦਿੱਤਾ ਸੀ। ਇਸੇ ਦੀ ਰੰਜਿਸ਼ ਦੇ ਚੱਲਦਿਆਂ ਇਹ ਮੇਰੇ 'ਤੇ ਝੂਠੀਆਂ ਦਰਖ਼ਾਸਤਾਂ ਦੇ ਰਹੀ ਹੈ। 

ਇਹ ਵੀ ਪੜ੍ਹੋਂ : ਗ੍ਰੰਥੀ ਵਲੋਂ ਗਲਤ ਹਰਕਤਾਂ ਕਰਨ ਦਾ ਮਾਮਲਾ, ਪੀੜਤਾ ਨੇ ਦੱਸਿਆ ਵੀਡੀਓ ਵਾਇਰਲ ਕਰਨ ਦੀਆਂ ਦਿੰਦਾ ਸੀ ਧਮਕੀਆਂ


Baljeet Kaur

Content Editor Baljeet Kaur