ਅੰਮਿਤਸਰ ਰੇਲ ਹਾਦਸਾ : 31 ਲੋਕਾਂ ਦਾ ਕੀਤਾ ਗਿਆ ਸਸਕਾਰ

10/22/2018 11:32:37 AM

ਅੰਮ੍ਰਿਤਸਰ (ਬੌਬੀ) : ਜੌੜਾ ਫਾਟਕ ਰੇਲ ਹਾਦਸੇ 'ਚ ਆਪਣੀ ਜਾਨ ਗੁਆ ਚੁੱਕੇ 59 ਲੋਕਾਂ ਦਾ ਵੱਖ-ਵੱਖ ਸ਼ਮਸ਼ਾਨਘਾਟਾਂ 'ਚ ਅੰਤਿਮ ਸੰਸਕਾਰ ਹੋ ਚੁੱਕਾ ਹੈ। 2 ਮ੍ਰਿਤਕ ਦੇਹਾਂ ਦੁਰਗਿਆਣਾ ਸ਼ਿਵਪੁਰੀ 'ਚ ਜਮ੍ਹਾ ਹਨ, ਜੋ ਪਿਤਾ ਤੇ ਬੇਟੇ ਦੀਆਂ ਹਨ। ਉਨ੍ਹਾਂ ਦਾ ਸਸਕਾਰ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉੱਤਰ ਪ੍ਰਦੇਸ਼ 'ਚ ਰਹਿੰਦੇ ਹਨ।

ਜਾਣਕਾਰੀ ਅਨੁਸਾਰ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ 'ਚ ਪਹਿਲਾਂ ਦੁਰਗਿਆਣਾ ਸ਼ਿਵਪੁਰੀ 'ਚ 31 ਲੋਕਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ,  ਜਿਨ੍ਹਾਂ 'ਚ 10 ਬੱਚੇ ਤੇ 7 ਔਰਤਾਂ ਹਨ। ਘਟਨਾ ਦੇ ਦੂਜੇ ਦਿਨ ਦੁਰਗਿਆਣਾ ਸ਼ਿਵਪੁਰੀ 'ਚ 10 ਲੋਕਾਂ ਦਾ ਸਸਕਾਰ ਕੀਤਾ ਗਿਆ। ਸ਼ਹੀਦ ਗੰਜ ਸ਼ਿਵਪੁਰੀ 'ਚ 3 ਤੇ ਮੋਕਮਪੁਰਾ 'ਚ 5 ਲੋਕਾਂ ਦਾ ਸਸਕਾਰ ਕੀਤਾ ਗਿਆ। 5 ਅਜਿਹੇ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦਾ ਸਸਕਾਰ ਕਰਨ ਲਈ ਦੂਜੇ ਰਾਜਾਂ ਵਿਚ ਲੈ ਕੇ ਗਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਮੈਂਬਰਾਂ ਦਾ ਸਸਕਾਰ ਆਪਣੇ ਪਿੰਡ ਵਿਚ ਹੀ ਕਰਨਗੇ। ਜਗੀਰਾ, ਰਾਹੁਲ ਤਿਵਾੜੀ, ਰੂਪ ਲਾਲ ਤਿਵਾੜੀ, ਰਾਮ ਅਸ਼ੀਸ਼, ਭੋਲੇਨਾਥ, ਸੰਜੀਵ, ਸੰਦੀਪ, ਸੁਰੇਸ਼, ਅਰੁਣ, ਦੁਆ, ਇਵਨ ਕਪੂਰ, ਨਿਤੇਸ਼, ਵਿਸ਼ਾਲ, ਬਾਵਾ ਇਹ ਸਾਰੇ ਮੈਂਬਰ ਹਾਦਸੇ ਤੋਂ ਬਾਅਦ ਦਿਨ-ਰਾਤ ਸ਼ਿਵਪੁਰੀ 'ਚ ਹੀ ਰਹਿ ਰਹੇ ਹਨ। ਮ੍ਰਿਤਕ ਨੌਜਵਾਨਾਂ ਦੇ ਸਸਕਾਰ ਤੋਂ ਬਾਅਦ ਉਨ੍ਹਾਂ ਦੇ ਫੁੱਲ ਸ਼ਾਮ ਨੂੰ ਹੀ ਪ੍ਰਵਾਹ ਕੀਤੇ ਗਏ।  


Related News