ਟੋਲ ਪਲਾਜ਼ਾ 'ਤੇ ਖੜ੍ਹੀ ਮਰਸਡੀਜ਼ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਚਾਲਕ
Tuesday, Jul 23, 2019 - 04:29 PM (IST)

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਵਿਖੇ ਅੱਜ ਨੈਸ਼ਨਲ ਹਾਈਵੇ ਨੰਬਰ-1 'ਤੇ ਬਣੇ ਟੋਲ ਪਲਾਜ਼ਾ 'ਤੇ ਖੜ੍ਹੀ ਇਕ ਮਰਸਡੀਜ਼ ਕਾਰ ਨੂੰ ਅਚਨਚੇਤ ਅੱਗ ਲੱਗ ਜਾਣ ਜਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਕਾਰ ਸੜ ਕੇ ਸੁਆਹ ਹੋ ਗਈ ਪਰ ਉਸ ਦੇ ਅੰਦਰ ਬੈਠੇ ਦੋਵੇਂ ਵਿਅਕਤੀਆਂ ਨੇ ਭੱਜ ਕੇ ਆਪਣੀ ਜਾਨ ਬਚਾ ਲਈ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ, ਜੋ ਅੱਧੇ ਘੰਟੇ ਬਾਅਦ ਆਈ। ਟੇਲ ਆਉਣ ਦੇ ਬਾਵਜੂਦ ਫਾਇਰ ਬ੍ਰਿਗੇਡ ਵਾਲਿਆਂ ਦੀ ਪਾਣੀ ਵਾਲੀ ਪਾਈਪਾਂ ਖਰਾਬ ਨਿਕਲੀਆਂ, ਜਿਸ ਕਾਰਨ ਕਾਰ ਅੱਗ ਦੀ ਭੇਟ ਚੜ੍ਹ ਗਈ।