ਪਹਿਲਾਂ ਚੋਰਾਂ ਨੇ ਲੁੱਟੇ ਲੱਖਾਂ, ਹੁਣ ਪੁਲਸ ਤੇ ਨੇਤਾਵਾਂ ਨੇ ਕੱਢੇ ਵੱਟ (ਵੀਡੀਓ)

Wednesday, Jan 30, 2019 - 05:18 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਇਕ ਕਾਰਬਾਰੀ ਖੰਨਾ ਦੇ ਘਰ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਬੀਤੇ ਸਾਲ 27 ਨਵੰਬਰ ਨੂੰ ਆਰ.ਬੀ. ਸਟੇਟ ਦੇ ਰਹਿਣ ਵਾਲੇ ਖੰਨਾ ਪਰਿਵਾਰ ਦੇ ਘਰ 31 ਲੱਖ ਦੀ ਲੁੱਟ ਹੋਈ ਸੀ, ਜਿਸ ਨੂੰ ਉਨ੍ਹਾਂ ਦੇ ਹੀ ਨੌਕਰ ਨੇ ਅੰਜ਼ਾਮ ਦਿੱਤਾ ਸੀ। ਲੁੱਟ ਦੇ ਇੰਨੇਂ ਮਹੀਨੇ ਬੀਤ ਜਾਣ ਤੋਂ ਬਾਅਦ ਪੁਲਸ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਸੀ ਪਰ ਅਜੇ ਤੱਕ ਖੰਨਾ ਪਰਿਵਾਰ ਦੇ ਇਕ ਵੀ ਪੈਸੇ ਦੀ ਰਿਕਵਰੀ ਨਹੀਂ ਹੋਈ। ਦੂਜੇ ਪਾਸੇ ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਪੁਲਸ ਰਾਜਨੀਤੀ ਦਬਾਅ ਦੇ ਚੱਲਦੇ ਉਨ੍ਹਾਂ ਦੇ ਪੈਸਿਆਂ ਦੀ ਰੀਕਵਰੀ ਨਹੀਂ ਕਰ ਰਹੀ। ਸਾਬਕਾ ਕਾਂਗਰਸ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਅੰਮ੍ਰਿਤਸਰ ਦੇ ਐੱਮ.ਪੀ. ਔਜਲਾ 'ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ।  

ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁੱਖ ਦੋਸ਼ੀ ਜਲਦ ਹੀ ਉਨ੍ਹਾਂ ਦੀ ਗ੍ਰਿਫਤ 'ਚ ਹੋਵੇਗਾ। ਉਨ੍ਹਾਂ ਨੇ ਪੁਲਸ 'ਤੇ ਰਾਜਨੀਤਿਕ ਦਬਾਅ ਹੋਣ ਤੋਂ ਇਨਕਾਰ ਕੀਤਾ ਹੈ।


author

Baljeet Kaur

Content Editor

Related News