ਸਿੰਗਰ ਬਣਨਾ ਚਾਹੁੰਦੀ ਸੀ BSC ਦੀ ਵਿਦਿਆਰਥਣ, ਸ਼ੱਕੀ ਹਾਲਾਤ 'ਚ ਗਾਇਬ

Wednesday, Sep 11, 2019 - 02:35 PM (IST)

ਸਿੰਗਰ ਬਣਨਾ ਚਾਹੁੰਦੀ ਸੀ BSC ਦੀ ਵਿਦਿਆਰਥਣ, ਸ਼ੱਕੀ ਹਾਲਾਤ 'ਚ ਗਾਇਬ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਬੀਬੀਕੇ ਡੀਏਵੀ ਕਾਲਜ ਦੀ ਬੀ.ਐੱਸ.ਸੀ. ਦੀ ਵਿਦਿਆਰਥਣ ਦੇ ਭੇਤਭਰੇ ਹਾਲਾਤ 'ਚ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਕਤ ਲੜਕੀ ਸਵੇਰੇ ਕਾਲਜ ਗਈ ਪਰ ਰਾਤ 8 ਵਜੇ ਤੱਕ ਵਾਪਸ ਨਹੀਂ ਆਈ। ਇਸ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਲੜਕੀ ਦੇ ਇਸ ਤਰ੍ਹਾਂ ਸਕੂਲ ਤੋਂ ਹੀ ਗਾਇਬ ਹੋਣ ਜਾਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਲੜਕੀ ਦਾ ਪਿਤਾ ਆਪਣੀ ਬੱਚੀ ਦੇ ਇਸ ਤਰ੍ਹਾਂ ਗਾਇਬ ਹੋਣ ਤੋਂ ਪਰੇਸ਼ਾਨ ਹੈ। ਪਰਿਵਾਰ ਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ ਪਰ ਉਨ੍ਹਾਂ ਨੂੰ ਚਿੰਤਾ ਹੈ ਕਿ ਕਿਤੇ ਬੱਚੀ ਨੂੰ ਕਿਸੇ ਨੇ ਅਗਵਾ ਤਾਂ ਨਹੀਂ ਕਰ ਲਿਆ। ਇਸ ਸਬੰਧੀ ਜਦੋਂ ਕਾਲਜ ਦੀ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਉਹ ਪਰਿਵਾਰ ਦੀ ਹਰ ਸੰਭਵ ਮਦਦ ਕਰਨਗ।

ਦੂਜੇ ਪਾਸੇ ਜਦੋਂ ਪੁਲਸ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲੜਕੀ ਆਪਣੀ ਸਿੰਗਰ ਬਣਨਾ ਚਾਹੁੰਦੀ ਸੀ ਤੇ ਪਰਿਵਾਰ ਉਸ ਨੂੰ ਪੜ੍ਹਾਈ ਵੱਲ ਧਿਆਨ ਦੇਣ ਲਈ ਜ਼ੋਰ ਪਾ ਰਿਹਾ ਸੀ, ਜਿਸ ਕਾਰਨ ਲੜਕੀ ਕਿਤੇ ਚਲੀ ਗਈ ਹੈ।

ਫਿਲਹਾਲ ਲੜਕੀ ਆਪਣੀ ਮਰਜ਼ੀ ਨਾਲ ਕਿਤੇ ਗਈ ਹੈ ਜਾਂ ਫਿਰ ਇਸ ਪਿੱਛੇ ਕੋਈ ਸਾਜ਼ਿਸ਼ ਹੈ। ਇਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪੁਲਸ ਦਾ ਕਹਿਣਾ ਹੈ ਕਿ ਉਹ ਬੱਚੀ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤੇ ਮਾਮਲੇ ਦੀ ਤਹਿ ਤੱਕ ਜਾਣਗੇ।


author

Baljeet Kaur

Content Editor

Related News