ਰਾਵਣ ਦੀ ਜਗ੍ਹਾ ਸ਼੍ਰੀਰਾਮ ਦਾ ਪੁਤਲਾ ਫੂਕਣ ਵਾਲੇ ਦੋਸ਼ੀ ਗ੍ਰਿਫ਼ਤਾਰ, ਮਾੜੀ ਸ਼ਬਦਾਵਲੀ ਵਾਲੀ ਵੀਡੀਓ ਕੀਤੀ ਵਾਇਰਲ

10/28/2020 1:06:20 PM

ਅੰਮ੍ਰਿਤਸਰ (ਸੁਮਿਤ ਖੰਨਾ) : ਪਿੰਡ ਮਾਨਾਂਵਾਲਾ 'ਚ ਦੁਸਹਿਰੇ ਵਾਲੇ ਦਿਨ ਰਾਵਣ ਦੀ ਜਗ੍ਹਾ ਭਗਵਾਨ ਰਾਮ ਦਾ ਪੁਤਲਾ ਫ਼ੂਕਣ ਵਾਲੇ 4 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਕੁਝ ਨੌਜਵਾਨ ਦੁਸਹਿਰੇ ਵਾਲੇ ਦਿਨ ਭਗਵਾਨ ਰਾਮ ਦੇ ਪੁਤਲੇ ਨੂੰ ਅੱਗ ਲਗਾ ਰਹੇ ਸਨ। ਵੀਡੀਓ 'ਚ ਉਕਤ ਨੌਜਵਾਨ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਰਾਵਣ ਬਹੁਤ ਤਪੱਸਵੀ ਸੀ, ਰਾਮ ਜੋ ਵੀ ਸੀ ਉਹ ਰਾਵਣ ਤੋਂ ਘੱਟ ਤਪੱਸਵੀ ਸੀ। ਇਸ ਲਈ ਉਹ ਭਗਵਾਨ ਰਾਮ ਦਾ ਪੁਤਲਾ ਫੂਕਣ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੂਰੀ ਦੁਨੀਆ 'ਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਸੀ। 

ਇਹ ਵੀ ਪੜ੍ਹੋ :  ਜਨਾਨੀ ਨਾਲ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਹੀ ਮਾਮਲਾ ਸਾਡੇ ਧਿਆਨ 'ਚ ਆਇਆ ਤਾਂ ਤੁਰੰਤ ਅਸੀਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਅਜੇ ਤੱਕ 4 ਦੋਸ਼ੀ ਫੜ੍ਹੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਕੋਲੋਂ ਪੁੱਛਗਿੱਛ ਦੌਰਾਨ ਹੀ ਸਾਰੀ ਘਟਨਾ ਦੀ ਵਜ੍ਹਾ ਸਾਹਮਣੇ ਆ ਸਕਦੀ ਹੈ ਤੇ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ : IPL 2020: ਮੈਦਾਨ ਤੋਂ ਹੀ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਨੂੰ ਕੀਤਾ ਇਸ਼ਾਰਾ, ਪੁੱਛਿਆ ਇਹ ਸਵਾਲ


Baljeet Kaur

Content Editor Baljeet Kaur