ਨਿਰਦਈ ਪਤੀ ਦੀ ਘਿਨੌਣੀ ਕਰਤੂਤ: ਸੰਗਲਾਂ ਨਾਲ ਬੰਨ੍ਹ ਪਤਨੀ ਦੇ ਹੱਥਾਂ-ਪੈਰਾਂ ''ਤੇ ਬਲੇਡ ਨਾਲ ਕੀਤੇ ਕਈ ਵਾਰ

Wednesday, Oct 14, 2020 - 06:13 PM (IST)

ਨਿਰਦਈ ਪਤੀ ਦੀ ਘਿਨੌਣੀ ਕਰਤੂਤ: ਸੰਗਲਾਂ ਨਾਲ ਬੰਨ੍ਹ ਪਤਨੀ ਦੇ ਹੱਥਾਂ-ਪੈਰਾਂ ''ਤੇ ਬਲੇਡ ਨਾਲ ਕੀਤੇ ਕਈ ਵਾਰ

ਅੰਮ੍ਰਿਤਸਰ (ਸੁਮਿਤ ਖੰਨਾ): ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਅਮਰਕੋਟ ਇਲਾਕੇ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਤੀ ਵਲੋਂ ਆਪਣੀ ਹੀ ਪਤਨੀ ਨੂੰ ਸੰਗਲਾਂ ਦੇ ਨਾਲ ਬੇਰਹਿਮੀ ਨਾਲ ਬੰਨ੍ਹ ਕੇ ਅਤੇ ਉਸ ਦੇ ਹੱਥਾਂ 'ਤੇ ਅਤੇ ਬਾਹਾਂ 'ਤੇ ਬਲੇਡ ਦੇ ਨਾਲ ਕਈ ਵਾਰ ਕਰਕੇ ਉਸ ਨੂੰ ਘਰ 'ਚ ਬੰਦਕ ਬਣਾਇਆ ਗਿਆ।

ਇਹ ਵੀ ਪੜ੍ਹੋ: ਅਸਲਾਧਾਰਕਾਂ ਲਈ ਅਹਿਮ ਖ਼ਬਰ: 13 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਲਾਈਸੈਂਸ

PunjabKesari

ਇਸ ਸਬੰਧ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਜਨਾਨੀ ਨੇ ਦੱਸਿਆ ਕਿ ਉਸ ਦੇ ਪਤੀ ਦਾ ਉਸ ਦੇ ਨਾਲ ਦੂਜਾ ਵਿਆਹ ਹੋਇਆ ਹੈ ਅਤੇ ਇਹ ਵਿਆਹ ਉਨ੍ਹਾਂ ਦੋਵਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਕੀਤਾ ਸੀ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਉਸ ਦੀ ਉਸ ਦੇ ਪਤੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋਈ ਸੀ, ਜਿਸ ਦੇ ਬਾਅਦ ਉਹ ਇਕ-ਦੂਜੇ ਤੋਂ ਵੱਖ ਰਹਿ ਰਹੇ ਸਨ ਪਰ ਉਸ ਦੇ ਪਤੀ ਵਲੋਂ ਧੋਖੇ ਨਾਲ ਬੀਤੇ ਦਿਨ ਉਸ ਨੂੰ ਆਪਣੇ ਘਰ ਬੁਲਾ ਲਿਆ ਗਿਆ ਅਤੇ ਉਸ ਦੇ ਬਾਅਦ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਘਰੋਂ ਚਲਾ ਗਿਆ ਅਤੇ ਬਹੁਤ ਹੀ ਮੁਸ਼ਕਲ ਦੇ ਨਾਲ ਪੀੜਤ ਜਨਾਨੀ ਨੇ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਉਸ ਕਮਰੇ 'ਚੋਂ ਬਾਹਰ ਕੱਢਿਆ ਅਤੇ ਗੁਆਂਢੀਆਂ ਨੂੰ ਦੱਸਿਆ ਅਤੇ ਉਸ ਨੇ ਇਸ ਸਬੰਧ 'ਚ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਹੁਣ ਪੀੜਤ ਜਨਾਨੀ ਇਨਸਾਫ ਦੀ ਗੁਹਾਰ ਲਗਾ ਰਹੀ ਹੈ।

PunjabKesari

ਦੂਜੇ ਪਾਸੇ ਜਦੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਦੇਖਿਆ ਕਿ ਪੀੜਤ ਜਨਾਨੀ ਨੂੰ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ ਅਤੇ ਉਸ ਦੀਆਂ ਬਾਵਾਂ 'ਤੇ ਤੇਜ਼ਧਾਰ ਬਲੇਡ ਨਾਲ ਕਈ ਵਾਰ ਕੀਤੇ ਹੋਏ ਹਨ, ਜਿਸ ਸਬੰਧੀ ਪੁਲਸ ਨੇ ਪੀੜਤ ਜਨਾਨੀ ਦੇ ਬਿਆਨ ਲਿਖ ਕੇ ਉਸ ਦੇ ਪਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  25 ਸਾਲ ਬਾਅਦ ਵਿਦੇਸ਼ੋਂ ਮੁੜਿਆ 65 ਸਾਲਾ ਬਜ਼ੁਰਗ ਕਿਸਾਨਾਂ ਲਈ ਬਣਿਆ ਮਿਸਾਲ,ਵਿਰੋਧੀ ਵੀ ਲੱਗੇ ਤਾਰੀਫ਼ਾਂ ਕਰਨ


author

Shyna

Content Editor

Related News