ਗਣਤੰਤਰ ਦਿਵਸ ’ਤੇ ਪਾਕਿ ਤੋਂ ਉਜੜ ਕੇ ਆਏ 750 ਹਿੰਦੂ ਪਰਿਵਾਰ

01/28/2020 9:46:58 AM

ਅੰਮ੍ਰਿਤਸਰ (ਨੀਰਜ) - ਇਕ ਪਾਸੇ ਜਿੱਥੇ ਜੇ. ਸੀ. ਪੀ. ਅਟਾਰੀ ਸਰਹੱਦ ’ਤੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ, ਉਥੇ ਹੀ ਦੂਜੇ ਪਾਸੇ ਇਕ ਦੁੱਖਦਾਈ ਘਟਨਾ ਨੇ ਸਭ ਦਾ ਮਨ ਪਸੀਜ ਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਪਾਕਿ ਤੋਂ 500 ਹਿੰਦੂ ਪਰਿਵਾਰ ਐਤਵਾਰ ਦੇ ਦਿਨ ਉਜੜ ਕੇ ਭਾਰਤ ਆਏ ਹਨ। ਸੋਮਵਾਰ ਨੂੰ ਵੀ 250  ਦੇ ਕਰੀਬ ਹਿੰਦੂ ਪਰਿਵਾਰ ਪਾਕਿ ਤੋਂ ਉਜੜ ਕੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਿੰਦੂ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੇ ਬਿਆਨ ਮਗਰੋਂ ਪਾਕਿ ਤੋਂ ਹਿੰਦੂ ਪਰਿਵਾਰ ਆਉਣੇ ਸ਼ੁਰੂ ਹੋ ਗਏ ਹਨ। 

ਇਹ ਸਾਰੇ ਪਰਿਵਾਰ ਪਾਕਿ ਦੇ ਸਿੰਧ ਸੂਬੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਹਾਲਤ ਵੇਖ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਰੇ ਪਰਿਵਾਰ ਬਹੁਤ ਗਰੀਬ ਹਨ। ਸਰਹੱਦ ਕਰਾਸ ਕਰਦੇ ਸਮੇਂ ਭਾਰੀ ਸਾਮਾਨ ਆਪਣੇ ਸਿਰ ’ਤੇ ਚੁੱਕ ਕੇ ਆਈ. ਸੀ. ਪੀ. ਅਟਾਰੀ ਦੇ ਬੈਗੇਜ ਹਾਲ ਵੱਲ ਜਾਂਦੇ ਨਜ਼ਰ ਆਏ। ਇਹ ਸਾਰੇ ਪਰਿਵਾਰ ਭਾਰਤੀ ਨਾਗਰਿਕਤਾ ਲੈਣ ਦੇ ਚਾਹਵਾਨ ਹਨ ਅਤੇ ਪਾਕਿ ਨੂੰ ਅਲਵਿਦਾ ਕਹਿ ਕੇ ਆਏ ਹਨ।

ਸੁਰੱਖਿਆ ਏਜੰਸੀਆਂ ਦੀ ਇਕ ਰਿਪੋਰਟ ਅਨੁਸਾਰ ਪਿਛਲੇ ਸਾਲਾ ਦੌਰਾਨ ਅਜੇ ਤੱਕ ਪਾਕਿ ਤੋਂ 20 ਹਜ਼ਾਰ ਤੋਂ ਜ਼ਿਆਦਾ ਹਿੰਦੂ ਪਰਿਵਾਰ ਭਾਰਤ ਆ ਚੁੱਕੇ ਹਨ, ਜਿਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲ ਚੁੱਕੀ ਹੈ। ਇਹ ਸਾਰੇ ਪਰਿਵਾਰ ਮੱਧ ਪ੍ਰਦੇਸ਼ ਦੇ ਇੰਦੌਰ, ਰਾਜਸਥਾਨ, ਗੁਜਰਾਤ, ਦਿੱਲੀ ਅਤੇ ਪੰਜਾਬ ਦੇ ਵੱਲ ਜਾ ਰਹੇ ਹਨ। ਦੂਜੇ ਪਾਸੇ ਵੱਡੀ ਗਿਣਤੀ ’ਚ ਪਾਕਿ ਹਿੰਦੂ ਪਰਿਵਾਰਾਂ ਦੇ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡ ਗਈ ਹੈ। ਪਾਕਿ ਤੋਂ ਆਏ ਇਨ੍ਹਾਂ ਹਿੰਦੂ ਪਰਿਵਾਰਾਂ ’ਚ ਕੌਣ ਪਾਕਿ ਦਾ ਜਾਸੂਸ ਹੈ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਹੈ।
 
 


rajwinder kaur

Content Editor

Related News