ਅੰਮ੍ਰਿਤਸਰ ਰੇਲ ਹਾਦਸੇ ਬਾਰੇ ਜਾਣੋ ਕੀ ਬੋਲੇ ਨਵਜੋਤ ਸਿੰਘ ਸਿੱਧੂ (ਵੀਡੀਓ)

Saturday, Oct 20, 2018 - 08:38 PM (IST)

ਅੰਮ੍ਰਿਤਸਰ ਰੇਲ ਹਾਦਸੇ ਬਾਰੇ ਜਾਣੋ ਕੀ ਬੋਲੇ ਨਵਜੋਤ ਸਿੰਘ ਸਿੱਧੂ (ਵੀਡੀਓ)

ਅੰਮ੍ਰਿਤਸਰ— ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ 'ਚ ਹੋਏ ਰੇਲ ਹਾਦਸੇ 'ਤੇ ਬੋਲਦੇ ਹੋਏ ਕਿਹਾ ਕਿ ਇਹ ਹਾਦਸਾ ਕੁਦਰਤ ਦਾ ਕਹਿਰ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਹੀ ਦੁਖਦਾਈ, ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਹੈ ਅਤੇ ਇਸ 'ਤੇ ਸਿਆਸਤ ਨਾ ਕੀਤੀ ਜਾਵੇ। ਹਾਦਸੇ ਸਮੇਂ ਮੌਕੇ 'ਤੇ ਮੌਜੂਦ ਚਸ਼ਮਦੀਦਾਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੁੱਝ ਲੋਕ ਪਟੜੀ 'ਤੇ ਖੜ੍ਹੇ ਸੀ ਤੇ ਕੁੱਝ ਪਟੜੀ ਤੋਂ ਅੱਗੇ ਖੜ੍ਹੇ ਸਨ। ਜਦੋਂ ਰਾਵਣ ਦਹਿਨ ਹੋਇਆ ਤਾਂ ਉਕਤ ਲੋਕ ਕੁੱਝ ਕਦਮ ਪਿੱਛੇ ਹਟ ਗਏ। ਇਸ ਦੌਰਾਨ ਤੇਜ਼ ਰਫਤਾਰ ਨਾਲ ਆ ਉਥੇ ਟਰੇਨ ਆ ਗਈ ਅਤੇ ਇਕ-ਦੋ ਸੈਕਿੰਡ 'ਚ ਇਹ ਹਾਦਸਾ ਵਾਪਰ ਗਿਆ। ਰਾਵਣ ਦੇ ਦਹਿਨ ਦੌਰਾਨ ਪਟਾਕਿਆਂ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਟਰੇਨ ਦੀ ਆਵਾਜ਼ ਵੀ ਸੁਣਾਈ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਇਹ ਸੋਚ ਸਮਝ ਜਾਂ ਜਾਣ ਬੂਝ ਕੇ ਨਹੀਂ ਕੀਤਾ।

 


Related News