ਅੰਮ੍ਰਿਤਸਰ ਰੇਲ ਹਾਦਸਾ: ਮਿੱਠੂ ਮਦਾਨ ਐੱਸ.ਆਈ.ਟੀ. ਸਾਹਮਣੇ ਹੋਇਆ ਪੇਸ਼ (ਵੀਡੀਓ)
Tuesday, Oct 30, 2018 - 04:49 PM (IST)
ਅੰਮ੍ਰਿਤਸਰ (ਸੰਜੀਵ, ਗਾਂਧੀ)— ਅੰਮ੍ਰਿਤਸਰ ਰੇਲ ਹਾਦਸੇ ਦਾ ਕਾਂਗਰਸੀ ਪ੍ਰਬੰਧਕ ਸੌਰਵ ਮਦਾਨ ਊਰਫ ਮਿੱਠੂ ਆਪਣੇ ਪਰਿਵਾਰ ਸਮੇਤ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਐੱਸ.ਆਈ.ਟੀ. ਵਲੋਂ ਬੰਦ ਕਮਰੇ ਵਿਚ ਮਿੱਠੂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਦਿਨ ਵੀ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ।
ਦੱਸਣਯੋਗ ਹੈ ਕਿ 19 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਦੁਸਹਿਰੇ ਵਾਲੇ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰਾ ਲੱਗਾ ਹੋਇਆ ਸੀ ਅਤੇ ਭਾਰੀ ਗਿਣਤੀ ਵਿਚ ਲੋਕ ਉਥੇ ਮੌਜੂਦ ਸਨ, ਜੋ ਕਿ ਪਟੜੀ 'ਤੇ ਖੜ੍ਹੇ ਹੋਏ ਸਨ। ਜਿਸ ਸਮੇਂ ਰਾਵਣ ਦਹਿਨ ਹੋਇਆ, ਉਦੋਂ ਅਚਾਨਕ ਹੀ ਟਰੇਨ ਆ ਗਈ ਅਤੇ ਪਟਾਕਿਆਂ ਦੀ ਆਵਾਜ਼ ਹੋਣ ਕਾਰਨ ਕਿਸੇ ਨੂੰ ਹਾਰਨ ਸੁਣਾਈ ਨਹੀਂ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।