ਅੰਮ੍ਰਿਤਸਰ 'ਚ ਸਫੈਦ ਜਿਸਮ ਦਾ ਕਾਲਾ ਧੰਦਾ, ਪੁਲਸ ਨੇ ਕੀਤਾ ਪਰਦਾਫਾਸ਼
Sunday, Nov 04, 2018 - 12:27 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਪੁਲਸ ਵਲੋਂ ਬੱਸ ਸਟੈਂਡ ਨੇੜੇ ਸੂਰਜ ਚੰਦ ਤਾਰਾ ਚੌਕ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ।
ਜਾਣਕਾਰੀ ਮੁਤਾਬਕ ਛਾਪਾਮਾਰੀ ਦੌਰਾਨ ਪੁਲਸ ਨੇ ਇਸ ਧੰਦੇ 'ਚ ਲਿਪਤ 7 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਉਕਤ ਮਹਿਲਾਵਾਂ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਦੀਆਂ ਰਹਿਣ ਵਾਲੀਆਂ ਹਨ। ਇਹ ਔਰਤਾਂ ਬੱਸ ਸਟੈਂਡ ਵਾਲੇ ਰਾਹਗੀਰਾਂ ਨੂੰ ਆਪਣੇ ਝਾਂਸੇ 'ਚ ਫਸਾ ਕੇ ਉਨ੍ਹਾਂ ਨੂੰ ਆਪਣੇ ਪਛਾਣ ਵਾਲੇ ਕਿਸੇ ਹੋਟਲ ਜਾਂ ਕਸਟਮਰ ਦੇ ਨਾਲ ਉਸ ਦੇ ਅੱਡੇ 'ਤੇ ਚਲੀਆਂ ਜਾਂਦੀਆਂ ਸਨ। ਫਿਲਹਾਲ ਪੁਲਸ ਵਲੋਂ ਇਨ੍ਹਾਂ ਦਾ ਮੈਡੀਕਲ ਜਾਂਚ ਕਰਵਾ ਕੇ ਜੇਲ ਭੇਜ ਦਿੱਤਾ ਗਿਆ ਹੈ।