ਧੀ ਦੇ ਜਨਮਦਿਨ ’ਤੇ ਪਿਤਾ ਨੇ ਚੁੱਕਿਆ ਖੌਫਨਾਕ ਕਦਮ

Tuesday, Aug 27, 2019 - 05:15 PM (IST)

ਧੀ ਦੇ ਜਨਮਦਿਨ ’ਤੇ ਪਿਤਾ ਨੇ ਚੁੱਕਿਆ ਖੌਫਨਾਕ ਕਦਮ

ਅੰਮ੍ਰਿਤਸਰ (ਸੁਮਿਤ ਖੰਨਾ) :  ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ’ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਧੀ ਦੇ ਜਨਮ ਦਿਨ ’ਤੇ ਪਿਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦਰਅਸਲ, ਰਾਜਾ ਨਾਂ ਦੇ ਵਿਅਕਤੀ ਦੀ ਧੀ ਦਾ ਜਨਮ ਦਿਨ ਸੀ। ਸ਼ਾਮ ਨੂੰ ਪਰਿਵਾਰ ਨਾਲ ਚਾਹ-ਪਾਣੀ ਪੀਣ ਤੋਂ ਬਾਅਦ ਰਾਜਾ ਨੇ ਬਰਥ ਡੇ ਸੈਲੀਬ੍ਰੇਸ਼ਨ ਦੀਆਂ ਤਿਆਰੀਆਂ ਕੀਤੀਆਂ। ਅਜੇ ਉਸ ਨੇ ਕੇਕ ਲੈਣ ਜਾਣਾ ਸੀ ਕਿ ਉਸ ਤੋਂ ਪਹਿਲਾਂ ਹੀ ਕਮਰੇ ’ਚ ਜਾ ਕੇ ਫਾਹਾ ਲੈ ਲਿਆ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਰਾਜਾ ਖੁਦਕੁਸ਼ੀ ਨਹੀਂ ਕਰ ਸਕਦਾ।

ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪਰਿਵਾਰ ’ਚ ਖੁਸ਼ ਰਹਿਣ ਵਾਲੇ ਰਾਜਾ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਕਾਰਣ ਪਤਾ ਨਹੀਂ ਲੱਗ ਸਕਿਆ ਹੈ।


author

cherry

Content Editor

Related News