ਬਾਬੇ ਨਾਨਕ ਦੇ ਨਾਂ 'ਤੇ ਮੋਦੀਖਾਨਾ ਖੋਲ੍ਹ ਲਾਈ PM ਮੋਦੀ ਦੀ ਤਸਵੀਰ, ਮਾਮਲਾ ਭਖਣ ਮਗਰੋਂ ਮੰਗੀ ਮਾਫ਼ੀ
Saturday, Sep 26, 2020 - 04:03 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਕੇਂਦਰ ਸਰਕਾਰ ਵਲੋਂ ਤਿੰਨ ਆਰਡੀਨੈਂਸ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਵਲੋਂ ਲਗਾਤਾਰ ਹੀ ਪ੍ਰਦਰਸ਼ਨ ਕੀਤੇ ਜਾ ਰਹੀ ਹਨ ਅਜੇ ਇਹ ਵਿਵਾਦ ਪੰਜਾਬ 'ਚੋਂ ਖ਼ਤਮ ਨਹੀਂ ਹੋਇਆ ਕਿ ਇੱਕ ਨਵਾਂ ਵਿਵਾਦ ਅੰਮ੍ਰਿਤਸਰ ਤੋਂ ਸਾਹਮਣੇ ਆਇਆ। ਦਰਅਸਲ ਇਥੇ ਇਕ ਮੋਦੀਖਾਨਾ ਖੋਲ੍ਹਿਆ ਗਿਆ ਅਤੇ ਉਸ ਬਾਬੇ ਨਾਨਕ ਦੇ ਮੋਦੀਖਾਨੇ ਦੀ ਤੁਲਨਾ ਨਰਿੰਦਰ ਮੋਦੀ ਨਾਲ ਕਰ ਕੇ ਮੋਦੀ ਦੀ ਫੋਟੋ ਸਟੋਰ ਦੇ ਬਾਹਰ ਲਗਾਈ ਗਈ।
ਇਹ ਵੀ ਪੜ੍ਹੋ: ਦੁਨੀਆ ਨੂੰ ਅਲਵਿਦਾ ਆਖ ਗਿਆ ਇਕ ਹੋਰ ਅੰਨਦਾਤਾ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਕੀਤੇ ਵੱਡੇ ਖ਼ੁਲਾਸੇ
ਇਸ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਇਸ ਦਾ ਕਾਫ਼ੀ ਵਿਰੋਧ ਕੀਤਾ ਗਿਆ ਤੇ ਅੱਜ ਜਥਾ ਸਿਰਲੱਥ ਖ਼ਾਲਸਾ ਤੋਂ ਪਰਮਜੀਤ ਸਿੰਘ ਅਕਾਲੀ ਆਪਣੇ ਕਾਫ਼ਲੇ ਦੇ ਨਾਲ ਉਸ ਦੁਕਾਨ 'ਤੇ ਪਹੁੰਚੇ ਤੇ ਦੁਕਾਨ ਮਾਲਕ ਨੇ ਦੋਵੇਂ ਹੱਥ ਜੋੜ ਕੇ ਸਿੱਖ ਸੰਗਤਾਂ ਕੋਲੋਂ ਮੁਆਫ਼ੀ ਮੰਗੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਦੇ ਜ਼ਰੀਏ ਪਤਾ ਚੱਲਿਆ ਸੀ ਕਿ ਕਿਸੇ ਨੇ ਮੋਦੀ ਦੀ ਫੋਟੋ ਲਗਾ ਕੇ ਥੱਲੇ ਮੋਦੀ ਖਾਨਾ ਲਿਖ ਕੇ ਦੁਕਾਨ ਦੇ ਬਾਹਰ ਫਲੈਕਸ ਬੋਰਡ ਲਗਾਏ ਹੈ, ਜਿਸ ਦਾ ਇਤਰਾਜ਼ ਜਤਾਉਣ ਤੇ ਹੁਣ ਦੁਕਾਨਦਾਰ ਵਲੋਂ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗ ਲਈ ਗਈ ਹੈ।
ਇਹ ਵੀ ਪੜ੍ਹੋ: ਆਪੇ 'ਚੋਂ ਬਾਹਰ ਹੋਏ ਕਿਸਾਨ, ਅਰਧ ਨਗਨ ਹੋ ਕੇ ਕਰ ਰਹੇ ਨੇ ਪ੍ਰਦਰਸ਼ਨ (ਤਸਵੀਰਾਂ)