ਰੇਸ਼ਮਾ ਦਾ ਅਤੀਤ ਜਿੰਨਾ ਦਰਦਨਾਕ ਓਨੀ ਹੀ ਖੂਬਸੂਰਤ ਹੈ ਹੁਣ ਜ਼ਿੰਦਗੀ (ਵੀਡੀਓ)

03/25/2019 3:53:38 PM

ਅੰਮ੍ਰਿਤਸਰ(ਸੁਮਿਤ) : ਅੰਮ੍ਰਿਤਸਰ ਦੇ ਮਾਝਾ ਹਾਊਸ 'ਚ ਚੱਲ ਰਿਹਾ ਤੀਜਾ ਲਿਟਰੇਚਰ ਤੇ ਕਲਚਰਲ ਫੈਸਟੀਵਲ ਸਮਾਪਤ ਹੋ ਗਿਆ ਹੈ। ਦੋ ਦਿਨ ਤੱਕ ਚੱਲੇ ਇਸ ਸਮਾਗਮ 'ਚ ਜਿਥੇ ਦੇਸ਼ ਦੀ ਆਜ਼ਾਦੀ 'ਤੇ ਚਰਚਾ ਕੀਤੀ ਗਈ, ਉਥੇ ਹੀ ਮੁੰਬਈ 'ਚ ਐਸਿਡ ਅਟੈਕ ਦਾ ਸ਼ਿਕਾਰ ਹੋਈ ਰੇਸ਼ਮਾ ਕੁਰੈਸ਼ੀ ਦੇ ਜੀਵਨ 'ਤੇ ਵੀ ਚਰਚਾ ਹੋਈ। ਇਸ ਮੌਕੇ ਸਮਾਗਮ 'ਚ ਮੌਜੂਦ ਰੇਸ਼ਮਾ ਕੁਰੈਸ਼ੀ ਨੇ ਆਪਣੇ ਜੀਵਨ 'ਚ ਵਾਪਰੇ ਦਰਦਨਾਕ ਹਾਦਸੇ ਨੂੰ ਲੋਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਹੀ ਸਮਾਗਮ ਦੀ ਆਯੋਜਕ ਪ੍ਰੀਤੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਸਾਹਿਤ ਤੇ ਸੱਭਿਆਚਾਰ ਨਾਲ ਜੋੜਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਰੇਸ਼ਮਾ ਕੁਰੈਸ਼ੀ ਦੇ ਜੀਵਨ ਸਬੰਧੀ ਚਰਚਾ ਕਰਦਿਆਂ ਕਿਹਾ ਲੋਕਾਂ ਨੂੰ ਮਹਿਲਾਵਾਂ ਦੀ ਸੁਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਮਹਿਲਾਵਾਂ ਨਾਲ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰ ਸਕਣ।

ਦਰਅਸਲ ਰੇਸ਼ਮਾ ਦੇ ਚਿਹਰੇ 'ਤੇ 19 ਮਈ 2014 ਨੂੰ ਇਲਾਹਾਬਾਦ ਵਿਚ ਉਸ ਦੇ ਜੀਜੇ ਨੇ ਤੇਜ਼ਾਬ ਸੁੱਟ ਦਿੱਤਾ ਸੀ, ਜਿਸ ਨਾਲ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ। ਰੇਸ਼ਮਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮੈਂ ਖੁਦ ਨੂੰ ਹਨ੍ਹੇਰੇ ਵਿਚ ਕੈਦ ਕਰ ਲਿਆ ਸੀ। ਫਿਰ ਰੀਆ ਸ਼ਰਮਾ ਮੇਰੀ ਜ਼ਿੰਦਗੀ ਵਿਚ ਆਈ। ਉਹ 'ਮੇਕ ਲਵ ਨਾਟ ਸਕਾਰਸ' ਸੰਸਥਾ ਚਲਾਉਂਦੀ ਹੈ। ਉਨ੍ਹਾਂ ਨੇ ਹੀ ਮੇਰੇ ਅੰਦਰ ਫਿਰ ਤੋਂ ਜਿਊਣ ਦੀ ਉਮੀਦ ਜਗਾਈ।

PunjabKesari

ਨਿਊਯਾਰਕ ਫੈਸ਼ਨ ਫੀਕ ਵਿਚ ਰੈਂਪ 'ਤੇ ਲੋਕਾਂ ਦਾ ਜਿੱਤਿਆ ਦਿਲ :
ਰੇਸ਼ਮਾ ਨੇ ਦੱਸਿਆ ਕਿ ਤੇਜ਼ਾਬ ਨਾਲ ਚਿਹਰਾ ਖਰਾਬ ਹੋਣ ਦੇ ਬਾਵਜੂਦ ਮੈਂ ਫੈਸ਼ਨ ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਨਿਊਯਾਰਕ ਫੈਸ਼ਨ ਵੀਕ ਵਿਚ ਰੈਂਪ 'ਤੇ ਕੈਟਵਾਕ ਕਰਕੇ ਲੋਕਾਂ ਦਾ ਦਿਲ ਜਿੱਤਿਆ। ਨਾਲ ਹੀ ਇਹ ਸੰਦੇਸ਼ ਦਿੱਤਾ ਕਿ ਰੰਗ ਰੂਪ ਹੀ ਅਸਲੀ ਖੂਬਸੂਰਤੀ ਨਹੀਂ। ਇਸ ਤੋਂ ਬਾਅਦ ਤੇਜ਼ਾਬ ਪੀੜਤਾਵਾਂ ਦੀ ਆਵਾਜ਼ ਬਣ ਗਈ।

PunjabKesari

ਦੱਸ ਦੇਈਏ ਕਿ ਸਮਾਗਮ ਦੀ ਸ਼ੁਰੂਆਤ 23 ਮਾਰਚ ਨੂੰ ਹੋਈ ਸੀ ਤੇ ਇਸ ਦੌਰਾਨ ਭਾਰਤ ਪਾਕਿਸਤਾਨ ਵੰਡ ਤੇ ਕਸ਼ਮੀਰ 'ਚ ਵਸਦੇ ਲੋਕਾਂ ਦੇ ਜੀਵਨ 'ਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਸਮਾਪਤੀ ਸਮੇਂ ਰਕਸ਼ੰਦਾ ਜਲੀਲ ਵਲੋਂ ਜਲਿਆਂਵਾਲਾ ਬਾਗ ਦੇ ਸਾਕੇ 'ਤੇ ਲਿਖੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਕਿਤਾਬ 'ਚ ਅਜਿਹੀਆਂ ਕਹਾਣੀਆਂ ਦਾ ਜ਼ਿਕਰ ਹੈ ਜਿਸ ਤੋਂ ਲੋਕ ਅਜੇ ਤੱਕ ਅਣਜਾਣ ਹਨ।


cherry

Content Editor

Related News