ਜੌੜਾ ਫਾਟਕ ਰੇਲ ਹਾਦਸੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ 'ਤੇ ਵਰ੍ਹੇ ਜੋਸ਼ੀ (ਵੀਡੀਓ)

Monday, Oct 07, 2019 - 04:45 PM (IST)

ਅੰਮ੍ਰਿਤਸਰ (ਗੁਰਪ੍ਰੀਤ) : ਜੌੜਾ ਫਾਟਕ ਰੇਲ ਹਾਦਸੇ ਦੀ ਤਰੀਕ ਚਾਹੇ 19 ਅਕਤੂਬਰ ਰਹੀ ਹੋਵੇ ਪਰ ਇਸ ਵਾਰ 11 ਦਿਨ ਪਹਿਲਾਂ ਆਏ ਦੁਸਹਿਰੇ ਨੇ ਜੌੜਾ ਫਾਟਕ ਦੇ ਕਈ ਘਰਾਂ ਨੂੰ ਸੋਗ 'ਚ ਡੁਬੋ ਦਿੱਤਾ ਹੈ। ਹਰ ਘਰ 'ਚ ਪਿਛਲੇ ਦੁਸਹਿਰੇ ਦਾ ਸੋਗ ਦਿਸ ਰਿਹਾ ਹੈ। ਇਸ ਹਾਦਸੇ ਨੂੰ ਇਕ ਸਾਲ ਹੋ ਗਿਆ ਹੈ ਪਰ ਅੱਜ ਤੱਕ ਸਰਕਾਰ ਵਲੋਂ ਪੀੜਤਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ। ਇਸ ਹਾਦਸੇ ਨੂੰ ਲੈ ਕੇ ਭਾਜਪਾ ਆਗੂ ਅਨਿਸ਼ ਜੋਸ਼ੀ ਨੇ ਨਵਜੋਤ ਸਿੰਘ ਸਿੱਧੂ 'ਤੇ ਵਰ੍ਹਦਿਆਂ ਕਿਹਾ ਕਿ ਨਵਜੋਤ ਸਿੱਧੂ ਫਰਾਡ ਮੰਡਰੀ ਹੈ, ਜੋ ਸਿਰਫ ਗੱਲਾਂ ਨਾਲ ਹੀ ਲੋਕਾਂ ਨੂੰ ਖੁਸ਼ ਕਰ ਸਕਦਾ ਹੈ। ਡਾਇਲਾਗਬਾਜ਼ੀ ਤੋਂ ਇਲਾਵਾ ਉਸਨੂੰ ਕੁਝ ਨਹੀਂ ਆਉਂਦਾ। ਰੇਲ ਹਾਦਸੇ ਦੇ ਪੀੜਤਾਂ ਵਲੋਂ ਸਿੱਧੂ ਦੇ ਘਰ ਅੱਗੇ ਪ੍ਰਦਰਸ਼ਨ ਨੂੰ ਲੈ ਕੇ ਪੁੱਛੇ ਸਵਾਲ 'ਤੇ ਜੋਸ਼ੀ ਨੇ ਕਿਹਾ ਕਿ ਸਿੱਧੂ ਨੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਇਸ ਝੂਠੇ ਲੀਡਰ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ। ਵਿਕਾਸ ਕਾਰਜਾਂ ਨੂੰ ਲੈ ਕੇ ਵੀ ਅਨਿਲ ਜੋਸ਼ੀ, ਸਿੱਧੂ 'ਤੇ ਵਰਦੇ ਨਜ਼ਰ ਆਏ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਦੇ ਸਿਆਸੀ ਸਲਾਹਕਾਰ ਨੇ ਵੀ ਕਾਂਗਰਸ ਸਰਕਾਰ ਤੇ ਸਿੱਧੂ ਨੂੰ ਘੇਰਦੇ ਹੋਏ ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਯਤਨ ਕੀਤੇ ਜਾਣ ਦੀ ਗੱਲ ਕਹੀ।


author

Baljeet Kaur

Content Editor

Related News