ਮੋਦੀ ਨੇ ਕਰਜ਼ਾ ਮੁਆਫੀ ਨਾਂ 'ਤੇ ਕਿਸਾਨਾਂ ਨੂੰ ਦਿੱਤਾ ਧੋਖਾ : ਜਾਖੜ

Saturday, Dec 29, 2018 - 01:43 PM (IST)

ਮੋਦੀ ਨੇ ਕਰਜ਼ਾ ਮੁਆਫੀ ਨਾਂ 'ਤੇ ਕਿਸਾਨਾਂ ਨੂੰ ਦਿੱਤਾ ਧੋਖਾ : ਜਾਖੜ

ਅੰਮ੍ਰਿਤਸਰ -  ਕਾਂਗਰਸ ਸਾਂਸਦ ਸੁਨੀਲ ਜਾਖੜ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੀ. ਐੱਮ ਮੋਦੀ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਤਾਂ ਪੀ. ਐੱਮ ਮੋਦੀ ਨੂੰ ਇਹ ਵੀ ਕਹਿ ਦਿੱਤਾ ਕਿ 'ਚੌਕੀਦਾਰ ਚੋਰ ਹੀ ਨਹੀਂ ਬਲਕਿ ਝੂਠਾ ਵੀ ਹੈ'। ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਰਜ਼ਾ ਮੁਆਫੀ ਦੇ ਨਾਂ 'ਤੇ ਕਿਸਾਨਾਂ ਨੂੰ ਵੱਡੀ ਧੋਖਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਹੁਣ ਤੱਕ 4 ਲੱਖ 17 ਹਜ਼ਾਰ ਦਾ ਕਰਜ਼ਾ ਮੁਆਫ ਕੀਤਾ ਹੈ ਜਦਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਨਾਂ 'ਤੇ ਵੱਡਾ ਧੋਖਾ ਕੀਤਾ ਹੈ। ਲੋਕਾਂ ਨੂੰ ਜੁਮਲੇ ਬੋਲਣ ਵਾਲੀ ਸਰਕਾਰ ਕਾਂਗਰਸ ਸਰਕਾਰ ਨੂੰ ਝੂਠਾ ਸਾਬਤ ਕਰਨ 'ਤੇ ਤੁਰੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ 'ਦਿ ਐਕਸੀਡੈਂਟਲ ਫਿਲਮ ਸਬੰਦੀ ਬੋਲਦਿਆਂ ਕਿਹਾ ਕਿ ਬੀ.ਜੇ.ਪੀ. ਨੇ ਡਾ. ਮਨਮੋਹਨ ਸਿੰਘ ਖਿਲਾਫ ਜਿਹੜਾ ਕੰਮ ਕੀਤਾ ਹੈ ਉਹ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਕਾਰਜਕਾਲ ਦੌਰਾਨ ਡਾ. ਮੋਹਨ ਸਿੰਘ ਦਾ ਲੋਹਾ ਸਾਰੇ ਮੰਨਦੇ ਸੀ। ਡਾ. ਮਨਮੋਹਨ ਸਿੰਘ ਪੂਰੇ ਦੇਸ਼ ਦਾ ਫਿਕਰੇ-ਹਿੰਦ ਹਨ। ਇਸ ਦੌਰਾਨ ਉਨ੍ਹਾਂ ਨੇ ਅਕਾਲੀਆਂ 'ਤੇ ਵੀ ਨਿਸ਼ਾਨੇ ਸਾਧੇ।


author

Baljeet Kaur

Content Editor

Related News