ਹੈਰੀਟੇਜ ਸਟਰੀਟ 'ਤੇ ਲੱਗੇ ਬੁੱਤਾਂ ਦੀ ਭੰਨਤੋੜ (ਤਸਵੀਰਾਂ)
Wednesday, Jan 15, 2020 - 10:57 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸ਼ਰਾਰਤੀ ਅਨਸਰਾਂ ਵਲੋਂ ਹੈਰੀਟੇਜ ਸਟਰੀਟ 'ਤੇ ਲੱਗੇ ਬੁੱਤਾਂ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਪੁਲਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਸਿੱਖ ਜਥੇਬੰਦੀਆਂ ਵਲੋਂ ਗਿੱਧਾ ਭੰਗੜਾ ਪਾਉਂਦੇ ਬੁੱਤਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਹੈਰੀਟੇਜ ਸਟਰੀਟ 'ਤੇ ਲੱਗੇ ਇਹ ਬੁੱਤ ਕੀਮਤੀ ਪੱਥਰਾਂ ਨਾਲ ਬਣਾਏ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਲੱਚਰ ਨਹੀਂ, ਸਭਿਆਚਾਰਕ ਬੁੱਤ ਹਨ।