ਸਿੱਧੂ ਮਾਮਲੇ 'ਚ ਬੋਲਣ ਤੋਂ ਭੱਜੇ ਤ੍ਰਿਪਤ ਬਾਜਵਾ

Friday, Jul 19, 2019 - 03:44 PM (IST)

ਸਿੱਧੂ ਮਾਮਲੇ 'ਚ ਬੋਲਣ ਤੋਂ ਭੱਜੇ ਤ੍ਰਿਪਤ ਬਾਜਵਾ

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50 ਸਾਲ ਪੂਰੇ ਹੋਣ 'ਤੇ ਅੱਜ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ 'ਚ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਤ੍ਰਿਪਤ ਬਾਜਵਾ ਤੇ ਰਾਣਾ ਸੋਢੀ ਮੌਜੂਦ ਹੋਏ। 

ਇਸ ਦੌਰਾਨ ਪੱਤਰਕਾਰਾਂ ਵਲੋਂ ਜਦੋਂ ਬਾਜਵਾ ਨੂੰ ਸਿੱਧੂ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਹ ਸਿਰਫ ਇਹ ਕਹਿ ਕੇ ਪੱਲਾ ਝਾੜਦੇ ਗਏ 'ਮੈਂ ਕੌਣ ਹੁੰਦਾ ਹਾਂ ਸਿੱਧੂ ਦਾ ਭਵਿੱਖ ਬਚਾਉਣ ਵਾਲਾ ਮੈਨੂੰ ਤਾਂ ਆਪਣੀ ਚਿੰਤਾ ਹੈ'। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਬਾਰੇ ਜੋ ਵੀ ਫੈਸਲਾ ਲੈਣਗੇ ਹੋਵੇਗਾ ਉਹ ਕੈਪਟਨ ਸਾਹਿਬ ਲੈਣਗੇ। ਉਥੇ ਹੀ ਦੂਜੇ ਪਾਸੇ ਰਾਣਾ ਸੋਢੀ ਨੇ ਬੋਲਦਿਆਂ ਕਿ ਸਿੱਧੂ ਦਾ ਸਰਕਾਰ ਨਾਲ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਜੋ ਵੀ ਫੈਸਲਾ ਹੋਵੇਗਾ ਉਹ ਹਾਈਕਮਾਨ ਤੇ ਮੁੱਖ ਮੰਤਰੀ ਵਲੋਂ ਲਿਆ ਜਾਵੇਗਾ। 


author

Baljeet Kaur

Content Editor

Related News