ਪੁੱਤ ਦੇ ਵਿਆਹ ਲਈ ਗੁਰਸਿੱਖ ਪਰਿਵਾਰ ਨੇ ਵੰਡੇ ਅਨੋਖੇ ਕਾਰਡ (ਤਸਵੀਰਾਂ)

Friday, Jan 17, 2020 - 11:27 AM (IST)

ਪੁੱਤ ਦੇ ਵਿਆਹ ਲਈ ਗੁਰਸਿੱਖ ਪਰਿਵਾਰ ਨੇ ਵੰਡੇ ਅਨੋਖੇ ਕਾਰਡ (ਤਸਵੀਰਾਂ)

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਅਕਸਰ ਵਿਆਹ ਸਮਾਗਮਾਂ ਦੌਰਾਨ ਲੋਕਾਂ ਵਲੋਂ ਕਾਫੀ ਖਰਚਾ ਕੀਤਾ ਜਾਂਦਾ ਹੈ। ਵਿਆਹ ਦਾ ਸੱਦਾ ਦੇਣ ਮੌਕੇ ਵੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕਾਰਡ ਨਾਲ ਮਿੱਠੇ ਦਾ ਡੱਬਾ ਦਿੱਤਾ ਜਾਂਦਾ ਹੈ, ਜਿਸ ਨੂੰ ਲੋਕ ਕੁਝ ਸਮਾਂ ਯਾਦ ਰੱਖਦੇ ਹਨ ਪਰ ਬਾਅਦ 'ਚ ਭੁੱਲ ਜਾਂਦੇ ਹਨ। ਅੱਜ ਤੁਹਾਨੂੰ ਅਸੀਂ ਅਜਿਹੇ ਗੁਰਸਿੱਖ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਵਿਆਹ ਦਾ ਸੱਦਾ ਦੇਣ ਲਈ ਅਤੇ ਵਾਤਾਵਰਣ ਦੇ ਹਿੱਤ 'ਚ ਅਨੋਖੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਨੇ ਆਪਣੇ ਪੁੱਤ ਦੇ ਵਿਆਹ ਮੌਕੇ ਕਿਸੇ ਤਰ੍ਹਾਂ ਦਾ ਕੋਈ ਡੱਬਾ ਜਾਂ ਕਾਰਡ ਨਹੀਂ ਵੰਡਿਆ ਬਲਕਿ ਬੂਟੇ ਵੰਡੇ ਹਨ, ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ।
PunjabKesari
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਮੌਕੇ ਲੋਕਾਂ ਵਲੋਂ ਵੰਡੇ ਜਾਂਦੇ ਕਾਰਡ ਬਾਅਦ ਵਿਚ ਸੁੱਟ ਦਿੱਤੇ ਜਾਂਦੇ ਹਨ। ਇਹ ਸਭ ਦੇਖ ਕੇ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਪੁੱਤ ਦੇ ਵਿਆਹ ਦਾ ਸੱਦਾ ਲਈ ਬੂਟੇ ਰਿਸ਼ਤੇਦਾਰਾਂ ਨੂੰ ਵੰਡੇ ਹਨ ਤਾਂ ਜੋ ਸਭ ਦੇ ਘਰ 'ਚ ਬੂਟੇ ਲੱਗਣ ਤੇ ਉਨ੍ਹਾਂ ਨੂੰ ਸ਼ੁੱਧ ਹਵਾ ਮਿਲ ਸਕੇ।

PunjabKesari ਇਨ੍ਹਾਂ ਬੂਟਿਆਂ ਦੇ ਗਮਲਿਆਂ 'ਤੇ ਵਿਆਹ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਠਾਈ ਸਿਹਤ ਲਈ ਬਹੁਤ ਹਾਨੀਕਾਰਕ ਹੈ, ਜਿਸ ਕਾਰਨ ਲੋਕਾਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਬੂਟਿਆਂ ਨਾਲ ਗੁੜ ਵੰਡਿਆ ਜਾ ਰਿਹਾ ਹੈ।

PunjabKesari


author

Baljeet Kaur

Content Editor

Related News