ਕੁੜੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਿਤਾ ਹੀ ਨਿਕਲਿਆ ਸਾਜ਼ਿਸ਼ਕਾਰ

Monday, Jul 20, 2020 - 02:52 PM (IST)

ਕੁੜੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਿਤਾ ਹੀ ਨਿਕਲਿਆ ਸਾਜ਼ਿਸ਼ਕਾਰ

ਅੰਮ੍ਰਿਤਸਰ (ਰਜਿੰਦਰ ਹੁੰਦਲ, ਵਰਿੰਦਰ) : ਕਹਿੰਦੇ ਨੇ ਕਿ ਕਿਸੇ ਵਾਸਤੇ ਪੁੱਟੇ ਗਏ ਟੋਏ 'ਚ ਬੰਦਾ ਖੁਦ ਡਿੱਗ ਪੈਂਦਾ ਹੈ। ਇਹ ਕਹਾਵਤ ਉਸ ਵੇਲੇ ਸੱਚ ਸਾਬਤ ਹੋਈ ਜਦੋਂ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਖਾਨਵਾਲ 'ਚ ਜਿਥੇ ਇਕ ਕੁੜੀ ਦੇ ਪਿਤਾ ਅਤੇ ਇਕ ਨਾਮੀ ਸੰਸਥਾ ਦੇ ਆਗੂ ਵਲੋਂ ਸਾਜ਼ਿਸ਼ ਅਧੀਨ ਪਿੰਡ ਦੇ ਕੁਝ ਲੋਕਾਂ ਖ਼ਿਲਾਫ਼ ਅਗਵਾ ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ ਪਰ ਅਜਨਾਲਾ ਪੁਲਸ ਇੰਸ. ਸਤੀਸ਼ ਕੁਮਾਰ ਅਤੇ ਡੀ. ਐੱਸ.ਪੀ. ਵਿਪਨ ਕੁਮਾਰ ਵਲੋਂ ਸਾਂਝੀ ਜਾਂਚ ਦੌਰਾਨ ਪਾਇਆ ਗਿਆ ਕਿ ਇਹ ਸਭ ਇਕ ਸਾਜ਼ਿਸ਼ ਦਾ ਨਤੀਜਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਜਨਾਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਵਤਾਰ ਸਿੰਘ ਨੇ ਮੁਕੱਦਮਾ ਦਰਜ ਕਰਵਾਇਆ ਸੀ ਉਸ ਦੀ ਕੁੜੀ ਨੂੰ ਜ਼ਬਰਨ ਉਸ ਦੇ ਘਰੋਂ ਪਿੰਡ ਦੇ ਛੇ ਲੋਕ ਹਥਿਆਰਾਂ ਦੀ ਨੋਕ 'ਤੇ ਚੁੱਕ ਕੇ ਲੈ ਗਏ ਹਨ। ਇਸ 'ਤੇ ਅਜਨਾਲਾ ਪੁਲਸ ਵਲੋਂ ਮਾਮਲਾ ਦਰਜ ਕਰਕੇ ਇਸ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਨੌਜਵਾਨਾਂ ਨੂੰ ਫ਼ਸਾਉਣ ਲਈ ਸਾਜ਼ਿਸ਼ ਘੜੀ ਗਈ ਸੀ। 

ਇਹ ਵੀ ਪੜ੍ਹੋਂ : ਸ਼ਰਾਬ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪੁਲਸ ਹਿਰਾਸਤ 'ਚ ਮੌਤ

ਇਸ ਅਧੀਨ ਕੁੜੀ ਦਾ ਪਿਤਾ ਅਵਤਾਰ ਸਿੰਘ ਅਤੇ ਇਕ ਨਾਮੀ ਸੰਸਥਾ ਦਾ ਆਗੂ ਸਾਬ ਸਿੰਘ ਸਾਬੀ ਵਲੋਂ ਇਹ ਸਾਜ਼ਿਸ਼ ਘੜੀ ਗਈ ਸੀ। ਉਨ੍ਹਾਂ ਵਲੋਂ ਕੁੜੀ ਨੂੰ ਰਾਤ ਨੂੰ ਹੀ ਅੰਮ੍ਰਿਤਸਰ ਦੇ ਗਲਿਆਰਾ 'ਚ ਛੱਡ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੇ ਪਿੰਡ ਦੇ ਛੇ ਲੋਕਾਂ ਵਿਰੁੱਧ ਅਗਵਾ ਅਤੇ ਜਬਰ-ਜ਼ਿਨਾਹ ਦਾ ਕੇਸ ਦਰਜ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ 16-7-2020 ਨੂੰ ਪੁਲਸ ਕੋਲ ਆ ਕੇ ਅਵਤਾਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਖਾਨਵਾਲ ਨੇ ਕੁਝ ਦਿਨ ਪਹਿਲਾਂ ਆਪਣੇ ਬਿਆਨ ਦਰਜ ਕਰਵਾਏ ਕਿ ਉਹ ਤੇ ਉਸ ਦੀ ਪਤਨੀ ਕਸ਼ਮੀਰ ਕੌਰ ਤੇ ਪੁੱਤਰ ਸੁਰਜੀਤ ਸਿੰਘ ਅਤੇ ਉਸ ਦੀ ਕੁੜੀ ਅਮਰਜੀਤ ਕੌਰ ਘਰ ਦੇ ਵਿਹੜੇ 'ਚ ਸੁੱਤੇ ਪਏ ਸਨ। ਰਾਤ ਇਕ ਵਜੇ ਦੇ ਕਰੀਬ ਤਾਰਾ ਸਿੰਘ, ਹਜ਼ਾਰਾ ਸਿੰਘ, ਮੁਖਤਾਰ ਸਿੰਘ, ਗੁਲਜ਼ਾਰ ਸਿੰਘ, ਸੁੱਚਾ ਸਿੰਘ ਸਾਰੇ ਵਾਸੀ ਖਾਨੋਵਾਲ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਤੇ ਡਾਂਗਾ ਸਨ, ਉਸ ਦੇ ਘਰ ਅੰਦਰ ਦਾਖ਼ਲ ਹੋਏ ਤੇ ਵਿਹੜੇ 'ਚ ਸੁੱਤੀ ਕੁੜੀ ਅਮਰਜੀਤ ਨੂੰ ਜ਼ਬਰਨ ਬਾਂਹ ਤੋਂ ਫੜ ਕੇ ਲੈ ਗਏ। ਉਸ ਨੂੰ ਕਿਹਾ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਜਾਨੋਂ ਮਾਰ ਦਿਆਂਗੇ। ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਵਾ ਹੋਈ ਕੁੜੀ ਨੂੰ ਬਰਾਮਦ ਕਰ ਮਾਣਯੋਗ ਜੱਜ ਸਾਹਮਣੇ ਪੇਸ਼ ਕੀਤਾ। 

ਇਹ ਵੀ ਪੜ੍ਹੋਂ :ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ

ਕੁੜੀ ਨੇ ਜੱਜ ਸਾਹਿਬ ਨੂੰ ਦੱਸਿਆ ਕਿ ਉਸ ਨੂੰ ਸਾਬ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਾਰੰਗਦੇਵ, ਜੋ ਕਿ ਉਸ ਦਾ ਰਿਸ਼ਤੇਦਾਰ ਹੈ, ਰਾਤ ਨੂੰ ਮੋਟਸਾਈਕਲ 'ਤੇ ਸ੍ਰੀ ਹਰਿਮੰਦਰ ਸਾਹਿਬ ਛੱਡ ਕੇ ਚਲਾ ਗਿਆ ਸੀ ਕਿਉਂਕਿ ਮੈਂ ਪਿੰਡ ਦੇ ਹੀ ਇਕ ਮੁੰਡੇ ਨੂੰ ਪਿਆਰ ਕਰਦੀ ਸੀ। ਇਸ ਗੱਲ ਦਾ ਪਤਾ ਮੇਰੇ ਪਿਤਾ ਨੂੰ ਲੱਗ ਗਿਆ ਤਾਂ ਸਾਬ ਸਿੰਘ ਨੇ ਸਾਰਾ ਝੂਠਾ ਪਰਚਾ ਮੇਵਾ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਕਰਵਾ ਦਿੱਤਾ। ਇਸ ਤੋਂ ਇਲਾਵਾ ਕੁੜੀ ਨੇ ਦੱਸਿਆ ਕਿ ਉਸ ਦੇ ਪਿਤਾ ਕੋਲੋਂ ਸਾਬ ਸਿੰਘ ਨੇ 6 ਲੱਖ ਰੁਪਏ ਲਏ ਸਨ, ਜੋ ਉਸ ਨੇ ਪੁਲਸ ਅਧਿਕਾਰੀਆਂ ਨੂੰ ਦੇਣ ਲਈ ਮੰਗੇ ਸਨ। ਉਸ ਨੇ ਦੱਸਿਆ ਕਿ ਸਾਬ ਸਿੰਘ ਨੇ ਉਨ੍ਹਾਂ ਦੀ ਅੱਧਾ ਕਿੱਲਾ ਜ਼ਮੀਨ ਵੀ ਵਿੱਕਾ ਦਿੱਤੀ ਹੈ। ਡੀ. ਐੱਸ.ਪੀ. ਅਜਨਾਲਾ ਨੇ ਦੱਸਿਆ ਕਿ ਇਸ ਮੁਕੱਦਮੇ ਧਾਰਾ 195 ਦੇ ਤਹਿਤ ਸਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਂਕੀ ਜਾਂਚ ਜਾਰੀ ਹੈ।  

ਇਹ ਵੀ ਪੜ੍ਹੋਂ : ਸਾਊਦੀ ਅਰਬ 'ਚ ਬੰਧੂਆ ਮਜ਼ਦੂਰ ਬਣਾਏ ਪੁੱਤ ਨੂੰ ਛੁਡਾਉਣ ਲਈ ਮਾਪਿਆਂ ਨੇ ਕੀਤੀ ਅਪੀਲ


author

Baljeet Kaur

Content Editor

Related News