ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ

Saturday, Nov 21, 2020 - 03:22 PM (IST)

ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ

ਅੰਮ੍ਰਿਤਸਰ (ਅਨਿਲ, ਅਰੁਣ): ਅੰਮ੍ਰਿਤਸਰ 'ਚ ਬੀਤੇ ਦਿਨ ਇਕ ਕੁੜੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤਾ ਫ਼ਾਜ਼ਿਲਕਾ ਦੀ ਰਹਿਣ ਸੀ, ਜੋ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਈ ਸੀ। ਉਸਦਾ ਗੁਰਦੁਆਰੇ 'ਚ ਪਰਸ ਗੁੰਮ ਹੋ ਗਿਆ ਅਤੇ ਉਹ ਬਿਨ੍ਹਾਂ ਪੈਸਿਆਂ ਦੇ ਗੁਰਦੁਆਰੇ ਤੋਂ ਨੰਗੇ ਪੈਰੀਂ ਜਾ ਰਹੀ ਸੀ ਕਿ ਮਹਾਸਿੰਘ ਗੇਟ ਨੇੜੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੇ ਉਸ ਨੂੰ ਚੱਪਲ ਨਾ ਪਾਉਣ ਦਾ ਕਾਰਣ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦਾ ਪਰਸ ਗੁਰਦੁਆਰੇ 'ਚ ਗੁੰਮ ਹੋ ਗਿਆ ਹੈ। ਜਦੋਂ ਉਹ ਬਾਹਰ ਆਈ ਤਾਂ ਉਸ ਦੀਆਂ ਚੱਪਲਾਂ ਵੀ ਕਿਸੇ ਨੇ ਚੁੱਕ ਲਈਆਂ। ਉਸ ਕੋਲ ਹੁਣ ਪੈਸੇ ਨਹੀਂ ਹਨ। ਮੌਕਾ ਤਾੜਦਿਆਂ ਹੀ ਉਹ ਕੁੜੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਚੱਪਲਾਂ ਲੈਣ ਲਈ ਮਾਰਕੀਟ ਲੈ ਗਿਆ ਅਤੇ ਆਪਣੇ ਸਾਥੀ ਨੂੰ ਸੱਦ ਕੇ ਕੁੜੀ ਨੂੰ ਮੋਟਰਸਾਈਕਲ 'ਤੇ ਹੀ ਪਿੰਡ ਲੋਪੋਕੇ ਵੱਲ ਲੈ ਗਿਆ, ਜਿੱਥੇ ਸੁੰਨਸਾਨ ਜਗ੍ਹਾ 'ਤੇ ਆਪਣੇ 4 ਹੋਰ ਸਾਥੀਆਂ ਨੂੰ ਸੱਦ ਕੇ ਉਸ ਨਾਲ ਗੈਂਗਰੇਪ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: 7 ਮਹੀਨਿਆਂ ਬਾਅਦ ਮੁੜ ਖੁੱਲ੍ਹੇਗਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ

ਗੈਂਗਰੇਪ ਕਰਨ ਉਪਰੰਤ ਉਹ ਕੁੜੀ ਨੂੰ ਰਾਤ ਦੋ-ਢਾਈ ਵਜੇ ਸ਼ਹਿਰ 'ਚ ਲਾਵਾਰਿਸ ਛੱਡ ਗਏ। ਕੁੜੀ ਨੇ ਗੁਰਦੁਆਰੇ 'ਚ ਕਮਰਾ ਲਿਆ ਹੋਇਆ ਸੀ , ਜਿੱਥੇ ਉਹ ਪੈਦਲ ਪਹੁੰਚੀ ਅਤੇ ਇਸ ਉਪਰੰਤ ਕੁੜੀ ਨੇ ਸਵੇਰੇ ਥਾਣਾ ਰਾਮਬਾਗ ਪਹੁੰਚ ਕੇ ਪੁਲਸ ਨੂੰ ਇਤਲਾਹ ਦਿੱਤੀ । ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਥਾਣਾ ਰਾਮਬਾਗ ਵਿਖੇ ਸਬ-ਇੰਸਪੈਕਟਰ ਰਾਜਬੀਰ ਕੌਰ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਦਾ ਨਾਂ ਯੁਵਰਾਜ ਸਿੰਘ ਸੀ ਅਤੇ ਉਸ ਦੇ ਦੂਜੇ ਸਾਥੀ, ਜਿਸ ਨੂੰ ਉਸ ਨੇ ਸੱਦਿਆ ਸੀ, ਦਾ ਨਾਂ ਗੁਰਸੇਵਕ ਸਿੰਘ ਸੀ ਅਤੇ ਉਹ ਭਰਮਾ ਕੇ ਉਸਨੂੰ ਪਿੰਡ ਲੋਪੋਕੇ ਵੱਲ ਲੈ ਗਏ, ਜਿੱਥੇ ਉਨ੍ਹਾਂ ਆਪਣੇ ਸਾਥੀਆਂ ਛੋਟੂ, ਕੀਪੂ, ਤਾਰ ਅਤੇ ਭਿੰਦਾ ਨਾਲ ਮਿਲ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ

ਸਬ-ਇੰਸਪੈਕਟਰ ਰਾਜਬੀਰ ਕੌਰ ਨੇ ਬਿਆਨ ਦਰਜ ਕਰ ਕੇ ਲੜਕੀ ਦਾ ਮੈਡੀਕਲ ਕਰਵਾਇਆ ਹੈ। ਕੁੜੀ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਨਾ ਹੋਣ ਕਾਰਣ ਉਹ ਅੰਮ੍ਰਿਤਸਰ 'ਚ ਨੌਕਰੀ ਦਾ ਪਤਾ ਕਰਨ ਅਤੇ ਗੁਰਦੁਆਰੇ 'ਚ ਮੱਥਾ ਟੇਕਣ ਲਈ ਆਈ ਸੀ। ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਬਾਕੀ 3 ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ । ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।


author

Baljeet Kaur

Content Editor

Related News