ਦੀਵਾਲੀ ਮੌਕੇ 'ਅਗਨੀ ਦੇਵਤਾ' ਨੇ ਖੂਬ ਦੌੜਾਏ 'ਰਖਵਾਲੇ'

11/09/2018 2:51:33 PM

ਅੰਮ੍ਰਿਤਸਰ (ਰਮਨ) : ਦੀਵਾਲੀ 'ਤੇ 'ਅਗਨੀ ਦੇਵਤਾ' ਨੇ ਰਖਵਾਲਿਆਂ (ਫਾਇਰ ਬ੍ਰਿਗੇਡ) ਦੀ ਖੂਬ ਦੌੜ ਲਵਾਈ। ਸ਼ਹਿਰ 'ਚ 22 ਥਾਵਾਂ 'ਤੇ ਹੋਈਆਂ ਅੱਗ ਦੀਆਂ ਘਟਨਾਵਾਂ ਵਿਚ ਕੁਝ ਥਾਵਾਂ 'ਤੇ ਭਿਆਨਕ ਅੱਗ ਲੱਗੀ, ਜਿਸ ਕਾਰਨ ਲੋਕਾਂ ਦਾ ਖਾਸਾ ਮਾਲੀ ਨੁਕਸਾਨ ਹੋਇਆ। ਲਾਰੈਂਸ ਰੋਡ  'ਤੇ ਡੀ-ਮਾਰਟ ਦੇ ਸਾਹਮਣੇ ਪਟਾਕਿਆਂ ਨਾਲ ਝਾੜੀਆਂ ਨੂੰ ਅੱਗ ਲੱਗ ਗਈ, ਜਦੋਂ ਕਿ ਜਹਾਜ਼ਗੜ੍ਹ ਵਿਚ ਝੁੱਗੀਆਂ ਦੇ ਬਾਹਰ ਪਿਆ ਸਾਮਾਨ ਸੜ ਕੇ ਰਾਖ ਹੋਇਆ। ਫਤਾਹਪੁਰ ਵਿਚ ਗੁੱਜਰਾਂ ਵੱਲੋਂ ਰੱਖੀ ਸੁੱਕੀ ਪਰਾਲੀ ਨੂੰ ਵੀ ਅੱਗ ਲੱਗ ਗਈ। ਸ਼ਹਿਰ 'ਚ ਭਲੇ ਹੀ 10 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਸੀ ਪਰ ਦੇਰ ਰਾਤ ਤੱਕ ਲੋਕ ਪਟਾਕੇ ਚਲਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ। ਕੁਝ ਲੋਕ ਤਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪਟਾਕੇ ਚਲਾਉਣ ਅਤੇ ਹਵਾਈ ਫਾਇਰ ਕਰਨ ਦੀ ਵੀਡੀਓ ਬਣਾਉਂਦੇ ਨਜ਼ਰ ਆਏ। ਕਈ ਥਾਵਾਂ 'ਤੇ ਤਾਂ ਫਾਇਰ ਬ੍ਰਿਗੇਡ ਨੂੰ ਲੋਕਾਂ ਨੇ ਗਲਤ ਸੂਚਨਾ ਦੇ ਕੇ ਭਜਾ ਦਿੱਤਾ। ਵੀਰਵਾਰ ਦੁਪਹਿਰ ਨੂੰ ਮਾਲ ਮੰਡੀ ਡੈਂਟਲ ਕਾਲਜ ਹਸਪਤਾਲ ਦੀ ਲੈਬਾਰਟਰੀ 'ਚ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਮਿਲੀ, ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਥੇ ਪਹੁੰਚੀਆਂ ਤਾਂ ਸੂਚਨਾ ਗਲਤ ਨਿਕਲੀ।  

ਕੰਮ ਆ ਗਈ ਪਹਿਲਾਂ ਕੀਤੀ ਤਿਆਰੀ
ਕਮਿਸ਼ਨਰ ਸੋਨਾਲੀ ਗਿਰੀ ਦੇ ਨਿਰਦੇਸ਼ਾਂ ਤੋਂ ਬਾਅਦ ਮੁਸਤੈਦ ਹੋਏ ਫਾਇਰ ਬ੍ਰਿਗੇਡ ਵਿਭਾਗ ਦੀ ਦੀਵਾਲੀ ਤੋਂ ਪਹਿਲਾਂ ਕੀਤੀ ਤਿਆਰੀ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ 'ਚ ਕੰਮ ਆ ਗਈ। ਸਮਾਂ ਰਹਿੰਦੇ ਇਨਫਰਾਸਟਰੱਕਚਰ ਪੂਰਾ ਹੋਣ ਕਾਰਨ 22 ਥਾਵਾਂ 'ਤੇ ਲੱਗੀ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਵਿਚ ਵਿਭਾਗ ਅੱਗੇ ਰਿਹਾ। ਮਹਿਕਮਾ ਅਧਿਕਾਰੀ ਖੁਦ ਮੰਨਦੇ ਹਨ ਕਿ ਇਹ ਪਹਿਲਾ ਮੌਕਾ ਹੈ ਜਦੋਂ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਗਈ ਸੀ, ਜਿਸ ਕਾਰਨ ਕੋਈ ਵੱਡੀ ਦੁਰਘਟਨਾ ਹੋਣ ਤੋਂ ਬਚ ਗਈ, ਉਥੇ ਹੀ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੀ ਨਿਗਮ ਦਾ ਪੂਰਾ ਸਾਥ ਦਿੱਤਾ, ਜੋ ਉਨ੍ਹਾਂ ਦੀ ਹਰ ਸੂਚਨਾ 'ਤੇ ਪਹੁੰਚੀਆਂ।

PunjabKesari
22 ਥਾਵਾਂ 'ਤੇ ਪਹੁੰਚੀ ਫਾਇਰ ਬ੍ਰਿਗੇਡ
ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਅੱਗ ਦੀਆਂ ਘਟਨਾਵਾਂ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ 'ਤੇ ਨਹੀਂ ਪਹੁੰਚਦੀਆਂ ਪਰ ਇਸ ਵਾਰ ਮੰਜ਼ਰ ਕੁਝ ਵੱਖਰਾ ਰਿਹਾ। ਸੂਚਨਾ ਮਿਲਦੇ ਹੀ ਗੱਡੀਆਂ ਘਟਨਾ ਸਥਾਨ 'ਤੇ ਪੁੱਜੀਆਂ, ਜਿਨ੍ਹਾਂ ਨੇ ਫਾਇਰ ਬ੍ਰਿਗੇਡ ਟਾਊਨ ਹਾਲ ਅਤੇ ਢਾਬ ਬਸਤੀ ਰਾਮ ਫਾਇਰ ਬ੍ਰਿਗੇਡ ਸੇਵਾ ਸੋਸਾਇਟੀ ਅਨੁਸਾਰ ਬਾਬਾ ਨੌਧ ਸਿੰਘ ਦੀ ਸਮਾਧ, ਮੱਛੀ ਮੰਡੀ ਹਾਲ ਗੇਟ, ਝਬਾਲ ਰੋਡ ਬੇਦੀ  ਪੈਟਰੋਲ ਪੰਪ, ਰਾਮਬਾਗ ਵਿਖੇ ਟੈਂਕੀ ਕੋਲ ਕਬਾੜ ਨੂੰ ਲੱਗੀ ਅੱਗ, ਕੋਟ ਆਤਮਾ ਸਿੰਘ, ਪਿੰਡ ਸਲਾਰਾ ਰਾਮਤੀਰਥ ਰੋਡ, ਝਬਾਲ ਰੋਡ ਪੁਲਸ ਪੋਸਟ ਕੋਲ, ਮਜੀਠਾ ਰੋਡ ਮਦਾਨ ਹਸਪਤਾਲ ਵਾਲੀ ਗਲੀ 'ਚ, ਝਬਾਲ ਰੋਡ ਬੇਦੀ ਪੈਟਰੋਲ ਪੰਪ ਸਾਹਮਣੇ ਘਰ, ਛੇਹਰਟਾ ਨਜ਼ਦੀਕ ਰੇਲਵੇ ਫਾਟਕ, ਗੁਰੂ ਬਾਜ਼ਾਰ, ਪੁਲਸ ਲਾਈਨ ਕੁਆਰਟਰ ਨੰਬਰ 290, ਕਸਟਮ ਕਾਲੋਨੀ, ਹਾਥੀ ਗੇਟ, ਸ਼ਿਵਾਲਾ ਫਾਟਕ ਗਲੀ ਨੰ. 1, ਜੋਸ਼ੀ ਕਾਲੋਨੀ, ਹਾਥੀ ਗੇਟ ਡੀ. ਏ. ਵੀ. ਕਾਲਜ ਕੋਲ ਘਰ 'ਚ ਲੱਗੀ ਅੱਗ, ਰਮਾਡਾ ਹੋਟਲ ਪਿੱਛੇ ਘਰ 'ਚ, ਜਹਾਜ਼ਗੜ੍ਹ ਇਲਾਕੇ 'ਚ ਝੁੱਗੀਆਂ ਦੇ ਬਾਹਰ ਪਏ ਸਾਮਾਨ ਨੂੰ ਅੱਗ ਨੇ ਲਪੇਟਿਆ, ਫਤਾਹਪੁਰ ਚੁੰਗੀ ਕੋਲ ਗੁੱਜਰਾਂ ਦੇ ਡੇਰੇ 'ਤੇ ਸੁੱਕੀ ਪਰਾਲੀ ਨੂੰ ਲੱਗੀ ਅੱਗ, ਆਫੀਸਰ ਕਾਲੋਨੀ ਲਾਰੈਂਸ ਰੋਡ 'ਚ ਝਾੜੀਆਂ ਨੂੰ ਲੱਗੀ ਅੱਗ, ਗਾਰਡਨ ਕਾਲੋਨੀ 'ਚ ਰੁੱਖ ਨੂੰ ਲੱਗੀ ਅੱਗ, ਵੀਰਵਾਰ ਨੂੰ ਪਰਮਿੰਦਰ ਸਿੰਘ ਦੇ ਦਫਤਰ ਵੇਰਕਾ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਤੇ ਝਬਾਲ ਰੋਡ ਸਥਿਤ ਜੇਲ ਕੋਲ ਕਬਾੜ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ।

PunjabKesari
 

ਪਟਾਕਿਆਂ ਨੇ ਕੱਢਿਆ ਵਾਤਾਵਰਣ ਦਾ 'ਦਮ'
ਦੀਵਾਲੀ 'ਤੇ ਚੱਲੇ ਪਟਾਕਿਆਂ ਨੇ ਲੋਕਾਂ ਦਾ ਦਮ ਘੁੱਟ ਕੇ ਰੱਖ ਦਿੱਤਾ, ਜਿਨ੍ਹਾਂ 'ਚੋਂ ਨਿਕਲਣ ਵਾਲੇ ਸਲਫਰ ਅਤੇ ਨਾਈਟ੍ਰੇਟ ਦੇ ਜ਼ਹਿਰੀਲੇ ਕਣਾਂ ਨੇ ਵਾਤਾਵਰਣ ਵਿਚ ਖਾਸਾ ਜ਼ਹਿਰ ਘੋਲਿਆ। ਆਤਿਸ਼ਬਾਜ਼ੀ ਕਾਰਨ ਸ਼ਾਮ ਨੂੰ ਹੀ ਸ਼ਹਿਰ ਧੁੰਦ ਦੀ ਕਾਲੀ ਚਾਦਰ ਵਿਚ ਘਿਰ ਗਿਆ ਸੀ। ਨਿਯਮਾਂ ਮੁਤਾਬਕ 70 ਡੈਸੀਬਲ ਤੱਕ ਦੀ ਆਵਾਜ਼ ਵਾਲੇ ਪਟਾਕੇ ਹੀ ਚਲਾਏ ਜਾਣੇ ਚਾਹੀਦੇ ਹਨ ਪਰ ਦੀਵਾਲੀ 'ਤੇ 100 ਡੈਸੀਬਲ ਤੋਂ ਵੀ ਵੱਧ ਦੇ ਪਟਾਕਿਆਂ ਦੀ ਗੂੰਜ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ।


Baljeet Kaur

Content Editor

Related News