ਅੰਮ੍ਰਿਤਸਰ : ਗਾਇਬ ਹੋਏ ਪੂਰੇ ਪਰਿਵਾਰ ਦੀਆਂ ਲਾਸ਼ਾਂ ਬਰਾਮਦ
Saturday, Jun 22, 2019 - 10:16 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅਜਨਾਲਾ ਦੇ ਪਿੰਡ ਤੇੜਾ ਖੁਰਦ 'ਚੋਂ ਗਾਇਬ ਹੋਏ ਪੂਰੇ ਪਰਿਵਾਰ ਦੀਆਂ ਲਾਸ਼ਾਂ ਲਾਹੌਰ ਬ੍ਰਾਂਚ ਨਹਿਰ 'ਚੋਂ ਮਿਲ ਗਈਆਂ ਹਨ। ਪਰਿਵਾਰ ਦੇ ਮੁਖੀ ਹਰਵੰਤ ਸਿੰਘ ਨੇ ਆਪਣੇ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 3 ਜਵਾਨ ਬੱਚਿਆਂ ਤੇ ਪਤਨੀ ਨੂੰ ਕਤਲ ਕਰ ਨਹਿਰ 'ਚ ਸੁੱਟ ਦਿੱਤਾ ਸੀ, ਜਿਨ੍ਹਾਂ 'ਚੋਂ ਪਹਿਲਾਂ ਹਰਵੰਤ ਦੀ ਪਤਨੀ ਦਵਿੰਦਰ ਕੌਰ ਤੇ ਫਿਰ ਛੋਟੇ ਪੁੱਤਰ ਲਵਨੂਰ ਸਿੰਘ ਦੀਆਂ ਲਾਸ਼ਾਂ ਮਿਲ ਗਈਆਂ ਸਨ। ਹੁਣ ਉਸੇ ਨਹਿਰ ਵਿਚੋਂ ਵੱਡੇ ਪੁੱਤਰ ਤੇ ਧੀ ਦੀਆਂ ਵੀ ਲਾਸ਼ਾਂ ਮਿਲ ਗਈਆਂ ਹਨ।
ਪੁਲਸ ਮੁਤਾਬਕ ਪੋਸਟਮਾਰਟਮ ਉਪਰੰਤ ਲਾਸ਼ਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਧਰ ਦੋਸ਼ੀ ਹਰਵੰਤ ਸਿੰਘ ਤੇ ਉਸਦਾ ਸਾਥੀ ਅਜੇ ਫਰਾਰ ਹਨ, ਜਿਨ੍ਹਾਂ ਨੂੰ ਪੁਲਸ ਵਲੋਂ ਜਲਦ ਗ੍ਰਿਫਤਾਰ ਕਰ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਨਾਜਾਇਜ਼ ਰਿਸ਼ਤੇ ਇਨਸਾਨ ਨੂੰ ਕਿਸ ਤਰ੍ਹਾਂ ਬਰਬਾਦੀ ਵੱਲ ਲੈ ਜਾਂਦੇ ਹਨ। ਇਸਦੀ ਜਿਉਂਦੀ ਜਾਗਦੀ ਉਦਾਹਰਨ ਹੈ ਇਹ ਘਟਨਾ, ਜਿਸਨੂੰ ਲੈ ਕੇ ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ ਹੈ।