ਐਕਸਪ੍ਰੈੱਸ ਹਾਈਵੇਅ ਨੂੰ ਲੈ ਕੇ ਮੰਤਰੀ ਸੋਨੀ ਅਤੇ ਸੰਸਦ ਮੈਂਬਰ ਔਜਲਾ ਵਿਚਾਲੇ ਹੋਈ ਤੂੰ-ਤੂੰ, ਮੈਂ-ਮੈਂ
Saturday, Jun 06, 2020 - 12:35 PM (IST)
ਅੰਮ੍ਰਿਤਸਰ (ਰਮਨ) : ਕੰਪਨੀ ਬਾਗ ਸਥਿਤ ਪੈਨੋਰਮਾ 'ਚ ਕੋਵਿਡ-19 ਟੈਸਟਿੰਗ ਦੇ ਮੁੱਦੇ 'ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੀਡੀਆ ਨੂੰ ਬੈਠਕ 'ਚ ਨਹੀਂ ਬੈਠਣ ਦਿੱਤਾ। ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਮੁੱਖ ਮੰਤਰੀ ਦੇ ਓ. ਐੱਸ. ਡੀ. ਬਾਵਾ ਸੰਧੂ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੰਤਰੀ ਓਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ, ਡਾ. ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ (ਤਿੰਨੇ ਵਿਧਾਇਕ), ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਿਸ ਕੁਮਾਰ, ਕਮਿਸ਼ਨਰ ਕੋਮਲ ਮਿੱਤਲ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਬੈਠਕ 'ਚ ਮੌਜੂਦ ਸਨ।
ਇਹ ਵੀ ਪੜ੍ਹੋਂ : ਦਰਦ ਨਾਲ ਤੜਫਦੀ ਰਹੀ ਗਰਭਵਤੀ ਤੀਵੀਂ , ਪਤੀ ਨਾਲ ਲੜਦਾ ਰਿਹਾ ਸੁਰੱਖਿਆ ਕਾਮਾ
ਬੈਠਕ ਸ਼ੁਰੂ ਹੋਣ 'ਤੇ ਮੇਅਰ ਰਿੰਟੂ ਵਲੋਂ ਜਿਵੇਂ ਹੀ ਸੰਸਦ ਮੈਂਬਰ ਔਜਲਾ ਨੂੰ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਹਾਈਵੇਅ ਦਾ ਸਿਹਰਾ ਦਿੱਤਾ, ਤਾਂ ਮੰਤਰੀ ਸੋਨੀ ਨੇ ਕਿਹਾ ਇਹ ਸਾਰਾ ਕੰਮ ਤਾਂ ਉਨ੍ਹਾਂ ਵਲੋਂ ਕਰਵਾਇਆ ਗਿਆ ਹੈ। ਇੰਨਾ ਕਹਿਣ ਦੀ ਦੇਰ ਸੀ ਕਿ ਸੋਨੀ ਅਤੇ ਔਜਲਾ ਵਿਚਾਲੇ ਤੂੰ-ਤੂੰ, ਮੈਂ ਸ਼ੁਰੂ ਹੋ ਗਈ। ਦੋਵਾਂ ਦੀ ਗੱਲ 'ਚ ਡਾ. ਵੇਰਕਾ ਨੇ ਦਖਲ ਦੇ ਕੇ ਕਿਹਾ ਕਿ ਜਿਸ ਮੁੱਦੇ 'ਤੇ ਅਸੀਂ ਬੈਠੇ ਹਾਂ, ਉਸ ਨੂੰ ਲੈ ਕੇ ਗੱਲ ਕੀਤੀ ਜਾਵੇ। ਇਸ ਤੋਂ ਬਾਅਦ ਕੋਵਿਡ-19 ਦੀ ਟੈਸਟਿੰਗ ਸਬੰਧੀ ਗੱਲ ਸ਼ੁਰੂ ਹੋਈ।
ਇਹ ਵੀ ਪੜ੍ਹੋਂ : ਧੋਖੇ ਨਾਲ ਤਾਂਤਰਿਕ ਨੇ ਪਿਆਰ 'ਚ ਫਸਾਈ ਕੁੜੀ, ਘਿਨੌਣਾ ਸੱਚ ਸਾਹਮਣੇ ਆਉਣ 'ਤੇ ਕੀਤੇ ਟੋਟੇ-ਟੋਟੇ
ਇਸ ਬੈਠਕ ਸਬੰਧੀ ਸਾਰੇ ਮੀਡੀਆ ਨੂੰ ਜਾਣਕਾਰੀ ਸੀ , ਜਿਸ 'ਚ ਜਨਤਾ ਨਾਲ ਜੁੜੇ ਇਸ ਮਾਮਲੇ 'ਤੇ ਚਰਚਾ ਹੋਣੀ ਸੀ। ਜਦੋਂ ਮੀਡੀਆ ਕਰਮਚਾਰੀ ਬੈਠਕ ਵਾਲੇ ਸਥਾਨ 'ਤੇ ਪੁੱਜੇ ਤਾਂ ਉੱਥੇ ਖੜ੍ਹੀ ਪੁਲਸ ਫੋਰਸ ਨੇ ਪਹਿਲਾਂ ਉਨ੍ਹਾਂ ਨੂੰ ਰੋਕਿਆ, ਬਾਅਦ 'ਚ ਜਦੋਂ ਬੈਠਕ ਸ਼ੁਰੂ ਹੋਈ ਤਾਂ ਮੀਡੀਆ ਕਰਮਚਾਰੀਆਂ ਨੂੰ ਫੋਟੋ ਖਿੱਚ ਕੇ ਉੱਥੋਂ ਚਲੇ ਜਾਣ ਲਈ ਕਿਹਾ। ਉੱਥੇ ਹੀ ਮੇਅਰ ਵਲੋਂ ਸੁਰੱਖਿਆ ਕਾਮਿਆਂ ਨੂੰ ਵੀ ਬੈਠਕ ਵਾਲੀ ਥਾਂ ਤੋਂ ਦੂਰ ਹੋਣ ਲਈ ਕਿਹਾ ਗਿਆ। ਮੀਡੀਆ ਕਰਮਚਾਰੀਆਂ ਨੇ ਇਸ 'ਤੇ ਕਾਫ਼ੀ ਨਾਰਾਜ਼ਗੀ ਜ਼ਾਹਰ ਕੀਤੀ।
ਇਹ ਵੀ ਪੜ੍ਹੋਂ : ਸੁਨਹਿਰੀ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਦੀ ਬੰਦ ਬਕਸੇ 'ਚ ਹੋਈ ਵਤਨ ਵਾਪਸੀ
ਕੋਵਿਡ-19 ਦੇ ਮੁੱਦੇ 'ਤੇ ਵਿਚਾਰ-ਵਟਾਂਦਰਾ ਕਰਨ ਲਈ ਸ਼ਹਿਰ ਦੇ 5 ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਮੇਅਰ ਰਿੰਟੂ ਵਲੋਂ ਸੱਦਾ ਦਿੱਤਾ ਗਿਆ ਸੀ ਪਰ ਇੱਕ ਵਾਰ ਫਿਰ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਜਗ-ਜ਼ਾਹਰ ਹੋ ਗਈ ਹੈ। ਇਸ ਬੈਠਕ 'ਚ ਸਿੱਧੂ ਨਹੀਂ ਆਏ।