ਹਸਪਤਾਲ 'ਚ ਬਜ਼ੁਰਗ ਬੀਬੀ ਦੀ ਮੌਤ 'ਤੇ ਹੰਗਾਮਾ, ਪਰਿਵਾਰ ਨੇ ਲਾਏ ਗੰਭੀਰ ਦੋਸ਼

Monday, Sep 21, 2020 - 12:51 PM (IST)

ਹਸਪਤਾਲ 'ਚ ਬਜ਼ੁਰਗ ਬੀਬੀ ਦੀ ਮੌਤ 'ਤੇ ਹੰਗਾਮਾ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਅੰਮਿ੍ਰਤਸਰ (ਸੁਮਿਤ ਖੰਨਾ) : ਅੰਮਿ੍ਰਤਸਰ ਦੇ ਫ਼ਤਿਹਗੜ੍ਹ ਚੂੜ੍ਹੀਆ ਸੜਕ ’ਤੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਈ ਬਜ਼ੁਰਗ ਬੀਬੀ ਦੀ ਅੱਧੇ ਘੰਟੇ ’ਚ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜੀਤ ਕੌਰ ਦੇ ਢਿੱਡ ’ਚ ਥੋੜ੍ਹੀ ਦਰਦ ਹੋ ਰਹੀ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ। ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ ਨੂੰ ਦਾਖ਼ਲ ਕਰ ਲਿਆ ਪਰ ਉਥੇ ਕੋਈ ਵੀ ਡਾਟਕਰ ਮੌਜੂਦ ਨਹੀਂ ਸੀ ਜਦੋਂ ਤੱਕ ਡਾਕਟਰ ਉਥੇ ਪਹੁੰਚਿਆਂ ਉਦੋਂ ਤੱਕ ਮਨਜੀਤ ਕੌਰ ਦੀ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਦੋਸ਼ ਲਗਾਇਆ ਕਿ ਗਲਤ ਟੀਕਾ ਲਗਾਉਣ ਕਾਰਨ ਉਸ ਦੀ ਮੌਤ ਹੋਈ ਹੈ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਹਸਪਤਾਲ ਹਨ, ਜਿਨ੍ਹਾਂ ’ਚ ਡਾਕਟਰ ਨਹੀਂ ਰੱਖੇ ਗਏ ਉਨ੍ਹਾਂ ਨੂੰ ਸੀਲ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦੀ ਇਸ ਤਰ੍ਹਾਂ ਜਾਨ ਨਾ ਜਾਵੇ। 

ਇਹ ਵੀ ਪੜ੍ਹੋ : ਹੈਵਾਨ ਪਿਓ ਦੀ ਕਰਤੂਤ: 13 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਗਿ੍ਰਫ਼ਤਾਰ

PunjabKesariਮੌਕੇ ’ਤੇ ਪੁੱਜੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਮਿ੍ਰਤਸਰ ਦੇ ਇਕ ਨਿੱਜੀ ਹਸਪਤਾਲ ਦੇ ਬਾਹਰ ਹੰਗਾਮਾ ਹੋ ਰਿਹਾ ਹੈ। ਇਸੇ ਸੂਚਨਾ ਦੇ ਆਧਾਰ ’ਤੇ ਮੌਕੇ ’ਤੇ ਪਹੁੰਚ ਕੇ ਮਿ੍ਰਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ ਕਿਸਾਨ ਮਾਰੂ ਫ਼ੈਸਲੇ ਵਿਰੁੱਧ 23 ਨੂੰ ਕੱਢਿਆ ਜਾਵੇਗਾ ਰੋਸ ਮਾਰਚ


author

Baljeet Kaur

Content Editor

Related News