AAP ਵਿਧਾਇਕ ਜੀਵਨਜੋਤ ਨੇ ਨਵਜੋਤ ਸਿੱਧੂ ’ਤੇ ਕੀਤਾ ਸ਼ਬਦੀ ਹਮਲਾ, ਕਿਹਾ-ਰੱਬ ਨੇ ਉਨ੍ਹਾਂ ਦਾ ਹੰਕਾਰ ਤੋੜ ਦਿੱਤਾ

Thursday, May 26, 2022 - 05:38 PM (IST)

AAP ਵਿਧਾਇਕ ਜੀਵਨਜੋਤ ਨੇ ਨਵਜੋਤ ਸਿੱਧੂ ’ਤੇ ਕੀਤਾ ਸ਼ਬਦੀ ਹਮਲਾ, ਕਿਹਾ-ਰੱਬ ਨੇ ਉਨ੍ਹਾਂ ਦਾ ਹੰਕਾਰ ਤੋੜ ਦਿੱਤਾ

ਅੰਮ੍ਰਿਤਸਰ (ਬਿਊਰੋ) - ਅੰਮ੍ਰਿਤਸਰ ਪੂਰਬੀ ਹਲਕੇ ਦੀ ਆਮ ਆਦਮੀ ਪਰਟੀ ਦੀ ਵਿਧਾਇਕ ਜੀਵਨਜੋਤ ਕੌਰ ਨੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਹਰਾ ਕੇ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ। ਜੱਗਬਾਣੀ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜੀਵਨਜੋਤ ਨੇ ਸਾਬਕਾ ਵਿਧਾਇਕ ਨਵਜੋਤ ਸਿੱਧੂ ’ਤੇ ਕਈ ਨਿਸ਼ਾਨੇ ਵਿੰਨ੍ਹੇ। ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਨੂੰ ਹੋਈ ਜੇਲ੍ਹ ਨੂੰ ਲੈ ਕੇ ‘ਆਪ’ ਵਿਧਾਇਕ ਜੀਵਨਜੋਤ ਨੇ ਕਿਹਾ ਕਿ ਉਨ੍ਹਾਂ ਦੋਵਾਂ ’ਚ ਹੰਕਾਰ ਬਹੁਤ ਸੀ। ਰੱਬ ਨੇ ਉਨ੍ਹਾਂ ਦਾ ਹੰਕਾਰ ਤੋੜ ਦਿੱਤਾ। ਨਵਜੋਤ ਸਿੱਧੂ ’ਚ ਸਭ ਤੋਂ ਵੱਧ ਹੰਕਾਰ ਸੀ, ਕਿਉਂਕਿ ਉਹ ਕਿਸੇ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ। ਜਿਹੜੇ ਲੋਕਾਂ ਨੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਸੀ, ਉਹ ਉਨ੍ਹਾਂ ਨਾਲ ਹੀ ਤੂੰ ਕਰਕੇ ਗੱਲ ਕਰਦੇ ਸਨ। 

ਪੜ੍ਹੋ ਇਹ ਵੀ ਖ਼ਬਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹੁਣ ਨਹੀਂ ਹੋਇਆ ਕਰੇਗਾ ਹਾਰਮੋਨੀਅਮ ਨਾਲ ਕੀਰਤਨ

ਜੀਵਨਜੋਤ ਨੇ ਕਿਹਾ ਕਿ ਚੋਣਾਂ ਦੇ ਸਮੇਂ ਜਦੋਂ ਮਜੀਠੀਆ ਅਤੇ ਨਵਜੋਤ ਸਿੱਧੂ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ ਤਾਂ ਉਹ ਕਦੇ ਨਹੀਂ ਡਰੇ। ਇਸ ਵਾਰ ਦੀਆਂ ਚੋਣਾਂ ਪੰਜਾਬ ’ਚ ਬਦਲਾਅ ਲਿਆਉਣ ਵਾਲੀਆਂ ਚੋਣਾਂ ਸਨ ਅਤੇ ਲੋਕਾਂ ਸਦਕਾ ਪੰਜਾਬ ’ਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਜੀਵਨਜੋਤ ਨੇ ਕਿਹਾ ਕਿ ਮੈਂ ਆਪਣੀ ਮਿਹਨਤ ਨਾਲ ਵਿਧਾਇਕ ਬਣੀ ਹਾਂ, ਜਿਸ ਲਈ ਅਸੀਂ ਦਿਨ ਰਾਤ ਇਕ ਕਰਕੇ ਕੰਮ ਕੀਤਾ। ਲੋਕਾਂ ਨਾਲ ਮਿਲੇ, ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ।  

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

ਮਜੀਠੀਆ ਅਤੇ ਨਵਜੋਤ ਸਿੱਧੂ ਦੀ ਹਾਰ ’ਤੇ ਬੋਲਦੇ ਹੋਏ ਜੀਵਨਜੋਤ ਨੇ ਕਿਹਾ ਕਿ ਇਨ੍ਹਾਂ ਸਾਰੇ ਆਗੂਆਂ ’ਚ ਹੰਕਾਰ ਬਹੁਤ ਸੀ, ਜਿਸ ਕਾਰਨ ਇਹ ਲੋਕਾਂ ਨੂੰ ਲੋਕ ਨਹੀਂ ਸੀ ਸਮਝਦੇ ਪਏ। ਹਲਕੇ ਦੇ ਵਿਧਾਇਕ ਹੋਣ ਦੇ ਬਾਵਜੂਦ ਲੋਕਾਂ ਨੇ ਕਦੇ ਨਵਜੋਤ ਸਿੱਧੂ ਨੂੰ ਵੇਖਿਆ ਨਹੀਂ ਸੀ, ਕਿਉਂਕਿ ਉਨ੍ਹਾਂ ਨੇ ਆਪਣੀ ਸਰਕਾਰ ਦੇ ਸਮੇਂ ਹਲਕੇ ਦੇ ਲੋਕਾਂ ਵੱਲ ਧਿਆਨ ਹੀ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ। ਜੀਵਨਜੋਤ ਨੇ ਕਿਹਾ ਕਿ ਨਵਜੋਤ ਨੇ ਆਪਣੇ ਘਰ ਨੂੰ ਬਹੁਤ ਸੋਹਣਾ ਸਜਾਇਆ ਹੋਇਆ ਹੈ ਪਰ ਹਲਕੇ ਦਾ ਵਿਕਾਸ ਉਨ੍ਹਾਂ ਨੇ 10 ਫੀਸਦੀ ਵੀ ਨਹੀਂ ਕੀਤਾ। ਹਲਕੇ ਦੇ ਲੋਕਾਂ ਕੋਲ ਸਾਫ਼ ਪੀਣ ਵਾਲਾ ਪਾਣੀ ਨਹੀਂ ਹੈ। ਸੀਵਰੇਜ਼ ਦੀ ਸਮੱਸਿਆ, ਸੜਕਾਂ ਦੀ ਹਾਲਤ, ਛੱਪੜਾਂ ਦੀ ਖ਼ਸਤਾ ਹਾਲਤ ਹੋਈ ਪਈ ਹੈ। ਇਨ੍ਹਾਂ ਸਮੱਸਿਆਵਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰਿਆਂ ਸਮੱਸਿਆਵਾਂ ਹਨ, ਜੋ ਅਸੀਂ ਬਹੁਤ ਜਲਦੀ ਹੱਲ ਕਰ ਰਹੇ ਹਾਂ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 

 

 


author

rajwinder kaur

Content Editor

Related News