ਡਾਕਟਰਾਂ ਦੀ ਵੱਡੀ ਲਾਪ੍ਰਵਾਹੀ : ਕੋਰੋਨਾ ਜਾਂਚ ਲਈ ਲਏ ਨਮੂਨੇ ਕਈ-ਕਈ ਦਿਨ ਪਏ ਰਹਿੰਦੇ ਨੇ ਲੈਬੋਰੇਟਰੀ 'ਚ

06/18/2020 3:07:54 PM

ਅੰਮ੍ਰਿਤਸਰ (ਦਲਜੀਤ) : ਜ਼ਿਲਾ ਪੱਧਰੀ ਸਿਵਲ ਹਸਪਤਾਲ ਦੀ ਆਈ. ਡੀ. ਐੱਸ. ਪੀ. ਲੈਬੋਰੇਟਰੀ ਵਲੋਂ ਤੈਅ ਸਮੇਂ 'ਤੇ ਕੋਰੋਨਾ ਦੇ ਸੈਂਪਲ ਟੈਸਟਿੰਗ ਲਈ ਨਾ ਭੇਜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਕਈ-ਕਈ ਦਿਨ ਨਮੂਨੇ ਲੈਬੋਰੇਟਰੀ 'ਚ ਪਏ ਰਹਿੰਦੇ ਹਨ ਪਰ ਡਾਕਟਰਾਂ ਵਲੋਂ ਟੈਸਟਿੰਗ ਲਈ ਉਨ੍ਹਾਂ ਨੂੰ ਨਹੀਂ ਭੇਜਿਆ ਜਾਂਦਾ ਹੈ। ਕਈ ਵਾਰ ਤਾਂ ਨਮੂਨੇ ਠੀਕ ਨਾ ਹੋਣ ਕਾਰਨ ਮੈਡੀਕਲ ਕਾਲਜ ਦੀ ਲੈਬੋਰੇਟਰੀ ਵਲੋਂ ਟੈਸਟਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਲੈਬੋਰੇਟਰੀ 'ਚ ਨਮੂਨੇ ਦੀ ਜਾਂਚ ਠੀਕ ਕਰਨ ਦੇ ਹੁਕਮ ਦੀ ਵੀ ਡਾਕਟਰ ਵਲੋਂ ਪ੍ਰਵਾਹ ਨਾ ਕਰਦੇ ਹੋਏ ਸਿੱਧੂ ਨੂੰ ਸਿੱਧੇ ਤੌਰ 'ਤੇ ਠੇਂਗਾ ਵਿਖਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋਂ : ਕਮਿਊਨਿਟੀ ਹੈਲਥ ਸੈਂਟਰ ਦੀ ਰੇਡੀਓਗ੍ਰਾਫਰ ਬੀਬੀ ਕੋਰੋਨਾ ਪਾਜ਼ੇਟਿਵ, ਮਚੀ ਹਫੜਾ-ਦਫੜੀ

ਜਾਣਕਾਰੀ ਅਨੁਸਾਰ ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਨਮੂਨੇ ਇਕੱਠਾ ਕਰਨ ਲਈ ਆਈ. ਡੀ. ਐੱਸ. ਪੀ. ਲੈਬ ਨੂੰ ਚੁਣਿਆ ਗਿਆ ਹੈ। ਜ਼ਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ 'ਚੋਂ ਕਰੀਬ 800 ਨਮੂਨੇ ਰੋਜ਼ਾਨਾ ਉਕਤ ਲੈਬ 'ਚ ਭੇਜੇ ਜਾਂਦੇ ਹਨ। ਲੋਕਾਂ ਤੋਂ ਨਮੂਨੇ ਇਕੱਠਾ ਕਰ ਕੇ ਅੱਗੇ ਟੈਸਟਿੰਗ ਲਈ ਸਰਕਾਰੀ ਮੈਡੀਕਲ ਕਾਲਜ ਦੀ ਲੈਬੋਰੇਟਰੀ 'ਚ ਭੇਜਣੇ ਹੁੰਦੇ ਹਨ ਪਰ ਆਈ. ਡੀ. ਐੱਸ. ਪੀ. ਲੈਬੋਰੇਟਰੀ ਦੀ ਨਾਲਾਇਕੀ ਕਾਰਨ ਸਮੇਂ 'ਤੇ ਸੈਂਪਲ ਟੈਸਟਿੰਗ ਲਈ ਨਹੀਂ ਪਹੁੰਚ ਰਹੇ ਹਨ, ਜਿਸ ਕਾਰਨ ਇਕ ਤਾਂ ਰਿਪੋਰਟ 'ਚ ਪਾਰਦਸ਼ਤਾ ਨਹੀਂ ਆ ਰਹੀ। ਦੂਜੇ ਸੈਂਪਲ ਪਏ-ਪਏ ਖਰਾਬ ਹੋ ਰਹੇ ਹਨ।

ਇਹ ਵੀ ਪੜ੍ਹੋਂ : ਇਕ ਕੇਲੇ ਕਾਰਨ ਹੋਈ ਖੂਨੀ ਜੰਗ, ਵਹਿਸ਼ੀਪੁਣੇ ਦੀਆਂ ਟੱਪੀਆਂ ਹੱਦਾਂ (ਵੀਡੀਓ)

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਧਿਆਨ 'ਚ ਮਾਮਲਾ ਆਇਆ ਹੈ ਅਤੇ ਉਨ੍ਹਾਂ ਨੇ ਵੀ ਅਧਿਕਾਰੀਆਂ ਨੂੰ ਸਮੇਂ 'ਤੇ ਸੈਂਪਲ ਭੇਜਣ ਦੇ ਹੁਕਮ ਦਿੱਤੇ ਸਨ ਪਰ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਸੈਂਪਲ ਹੁਣ ਵੀ ਲੈਬੋਰੇਟਰੀ 'ਚ ਟੈਸਟਿੰਗ ਲਈ ਨਹੀਂ ਪਹੁੰਚ ਰਹੇ ਹਨ। ਸਰਕਾਰ ਸਰਕਾਰੀ ਲੈਬੋਰੇਟਰੀ ਤੋਂ 6 ਘੰਟਿਆਂ 'ਚ ਰਿਪੋਰਟ ਪੁੱਜਣ ਦਾ ਦਾਅਵਾ ਕਰ ਰਹੀ ਹੈ, ਜਦਕਿ ਡਾਕਟਰ ਸੈਂਪਲ ਹੀ ਟੈਸਟਿੰਗ ਲਈ ਤੈਅ ਸਮੇਂ 'ਤੇ ਨਹੀਂ ਭੇਜ ਰਹੇ ਹਨ। ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੈਬੋਰੇਟਰੀ ਦੇ ਸਬੰਧਤ ਡਾਕਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋਂ : ਪ੍ਰੇਮੀ ਦੀ ਘਿਨੌਣੀ ਕਰਤੂਤ, 14 ਸਾਲਾ ਪ੍ਰੇਮਿਕਾ ਨਾਲ ਪਹਿਲਾਂ ਖੁਦ ਮਿਟਾਈ ਹਵਸ ਫਿਰ ਦੋਸਤਾਂ ਅੱਗੇ ਪਰੋਸਿਆ

ਇਸ ਸਬੰਧੀ ਗੱਲਬਾਤ ਕਰਦਿਆ ਆਲ ਇੰਡੀਆ ਐਂਟੀ ਕੁਰਪੱਸ਼ਨ ਮੋਰਚਾ ਦੇ ਕੌਮੀ ਚੇਅਰਮੈਨ ਮਹੰਤ ਰਮੇਸ਼ਾਨੰਦ ਸਰਸਵਤੀ ਨੇ ਕਿਹਾ ਕਿ 10 ਜੂਨ ਨੂੰ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ ਲਈ ਨਮੂਨਾ ਦਿੱਤਾ ਗਿਆ ਸੀ, ਜਿਸ ਦੀ ਰਿਪੋਰਟ ਅੱਜ ਤੱਕ ਉਨ੍ਹਾਂ ਨੂੰ ਨਹੀਂ ਮਿਲੀ ਹੈ। ਬਾਰ-ਬਾਰ ਅਧਿਕਾਰੀਆਂ ਤੋਂ ਵੀ ਰਿਪੋਰਟ ਬਾਰੇ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਆਈ. ਡੀ. ਐੱਸ. ਪੀ. ਲੈਬੋਰੇਟਰੀ ਵਲੋਂ ਨਮੂਨੇ ਟੈਸਟਿੰਗ ਲਈ ਨਹੀਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਹੋਰ ਕੋਰੋਨਾ ਦੀ ਦਹਿਸ਼ਤ ਹੈ, ਦੂਜੇ ਪਾਸੇ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਲੋਕ ਹੋਰ ਦਹਿਸ਼ਤ 'ਚ ਹਨ। ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਡਾਕਟਰ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋਂ : ਅਕਾਲੀ ਦਲ ਤੇ ਭਾਜਪਾ ਦੇ ਪ੍ਰਦਰਸ਼ਨ 'ਚ ਉੱਡੀਆਂ ਸਮਾਜਿਕ ਦੂਰੀ ਦੀਆਂ ਧੱਜੀਆਂ

ਇਸ ਸਬੰਧੀ ਸਮਾਜ ਸੇਵ ਜੈ ਗੋਪਾਲ ਸ਼ਰਮਾ ਨੇ ਦੱਸਿਆ ਕਿ 11 ਜੂਨ ਨੂੰ ਸਰਕਾਰੀ ਹਸਪਤਾਲ 'ਚ ਕੋਰੋਨਾ ਟੈਸਟ ਲਈ ਨਮੂਨਾ ਦਿੱਤਾ ਗਿਆ ਸੀ, ਜੋ ਕਿ ਦੀ ਆਈ. ਡੀ. ਐੱਸ. ਪੀ. ਲੈਬੋਰਟਰੀ ਤੋਂ ਹੁਣ ਤੱਕ ਟੈਸਟਿੰਗ ਲਈ ਸਰਕਾਰੀ ਮੈਡੀਕਲ ਕਾਲਜ 'ਚ ਨਹੀਂ ਭੇਜਿਆ ਗਿਆ ਹੈ। ਨਿਯਮਾਂ ਅਨੁਸਾਰ 72 ਘੰਟਿਆਂ ਤੋਂ ਬਾਅਦ ਨਮੂਨੇ ਦੀ ਪਾਰਦਸ਼ਤਾ ਰਿਪੋਰਟ ਠੀਕ ਨਹੀਂ ਆਉਂਦੀ ਹੈ, ਜਿਸ ਮਰੀਜ ਨੇ ਕੋਰੋਨਾ ਦੇ ਟੈਸਟ ਲਈ ਸੈਂਪਲ ਦਿੱਤਾ ਹੁੰਦਾ ਹੈ, ਉਹ ਪਲ-ਪਲ ਬੇਚੈਨੀ 'ਚ ਰਹਿੰਦਾ ਹੈ ਕਿ ਆਖਰ ਉਸ ਦੀ ਰਿਪੋਰਟ ਕੀ ਆਉਣੀ ਹੈ। ਸਿਹਤ ਵਿਭਾਗ ਦੇ ਡਾਕਟਰਾਂ ਦੀ ਨਾਲਾਇਕੀ ਕਾਰਨ ਕਈ ਵਾਰ ਤਾਂ ਸਬੰਧਤ ਵਿਅਕਤੀ ਕਈ ਵਾਰ ਖੁਦ ਨੂੰ ਕੋਰੋਨਾ ਸਮਝ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਨਹੀਂ ਮਿਲਦਾ ਹੈ। ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਵੀ ਬੇਕਾਬੂ ਹੋਇਆ ਕੋਰੋਨਾ, 8 ਨਵੇਂ ਮਾਮਲਿਆਂ ਦੀ ਪੁਸ਼ਟੀ

ਆਰ. ਟੀ. ਆਈ. ਐਕਟੀਵਿਸਟ ਜੁਗਲ ਮਹਾਜਨ ਦਾ ਕਹਿਣਾ ਹੈ ਕਿ ਸਿਵਲ ਸਰਜਨ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਪਰ ਉਹ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਆਈ. ਡੀ. ਐੱਸ. ਪੀ. ਲੈਬੋਰੇਟਰੀ 'ਚ ਠੀਕ ਢੰਗ ਨਾਲ ਕੰਮ ਨਹੀਂ ਹੋ ਰਿਹਾ ਹੈ। ਕਈ ਵਾਰ ਤਾਂ ਬਿਨ੍ਹਾਂ ਬਰਫ ਦੇ ਨਮੂਨੇ ਖ਼ਰਾਬ ਹੋ ਜਾਂਦੇ ਹਨ। ਅਜਿਹੀਆਂ ਹੀ ਕਈ ਫੋਟੋ ਸੋਸ਼ਲ ਮੀਡੀਆ 'ਤੇ ਲੈਬੋਰੇਟਰੀ ਦੀ ਵਾਇਰਲ ਹੋ ਰਹੀਆ ਹਨ, ਜਿਸ 'ਚ ਸੈਂਪਲ ਬਿਨ੍ਹਾਂ ਬਰਫ ਤੋਂ ਪਏ ਹੋਏ ਹਨ। ਜੇਕਰ ਅਧਿਕਾਰੀ ਸੈਂਪਲਾਂ ਨੂੰ ਠੀਕ ਢੰਗ ਨਾਲ ਨਹੀਂ ਰੱਖਣਗੇ ਤਾਂ ਉਨ੍ਹਾਂ ਦੀ ਰਿਪੋਰਟ ਠੀਕ ਨਹੀਂ ਆਵੇਗੀ। ਅਜਿਹੇ ਤਾਂ ਕੋਈ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਸ਼ਰ੍ਹੇਆਮ ਘੁੰਮਦੇ ਹੋਏ ਕਈ ਲੋਕਾਂ ਨੂੰ ਆਪਣੀ ਜਕੜ 'ਚ ਲੈ ਸਕਦਾ ਹੈ। ਡੀ. ਸੀ. ਨੂੰ ਇਸ ਮਾਮਲੇ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋਂ : ਕੋਰੋਨਾ ਸੰਕਟ 'ਚ ਅਹਿਮ ਭੂਮਿਕਾ ਨਿਭਾਉਣ ਵਾਲਾ ਸਟਾਫ ਹੋਵੇਗਾ ਸਨਮਾਨਤ : ਸਿਵਲ ਸਰਜਨ


Baljeet Kaur

Content Editor

Related News