ਡੇਰਾ ਬਿਆਸ ਵਲੋਂ ਸਾਰੇ ਸਤਿਸੰਗ ਭਵਨਾਂ 'ਚ ਸੰਗਤ ਤੇ ਯਾਤਰੀਆਂ ਦੀ ਆਮਦ 'ਤੇ 31 ਦਸੰਬਰ ਤੱਕ ਰੋਕ

Wednesday, Sep 02, 2020 - 05:43 PM (IST)

ਡੇਰਾ ਬਿਆਸ ਵਲੋਂ ਸਾਰੇ ਸਤਿਸੰਗ ਭਵਨਾਂ 'ਚ ਸੰਗਤ ਤੇ ਯਾਤਰੀਆਂ ਦੀ ਆਮਦ 'ਤੇ 31 ਦਸੰਬਰ ਤੱਕ ਰੋਕ

ਅੰਮ੍ਰਿਤਸਰ : ਪੰਜਾਬ ਭਰ 'ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਡੇਰਾ ਬਿਆਸ 'ਚ ਵਲੋਂ ਦੇਸ਼ ਦੇ ਸਾਰੇ ਸਤਿਸੰਗ ਭਵਨਾਂ 'ਤੇ ਆਉਣ ਵਾਲੀ ਸੰਗਤ ਤੇ ਯਾਤਰੀਆਂ ਦੀ ਆਮਦ 'ਤੇ 31 ਦਸੰਬਰ  ਤੱਕ ਰੋਕ ਲਗਾ ਦਿੱਤੀ ਗਈ ਹੈ। ਇਸ ਦੌਰਾਨ ਡੇਰੇ ਦੇ ਅੰਦਰ ਬਣੀਆਂ ਸਾਰੀਆਂ ਸ਼ੈੱਡਾਂ, ਸਰਾਵਾਂ, ਰਹਿਣ ਬਸੇਰੇ ਵੀ ਪੂਰੀ ਤਰ੍ਹਾਂ ਬੰਦ ਰਹਿਣਗੇ। ਇਥੇ ਦੱਸ ਦੇਈਏ ਕਿ ਪਿਛਲੇ ਕਰੀਬ ਸਾਢੇ ਚਾਰ ਮਹੀਨਿਆਂ ਤੋਂ ਡੇਰਾ ਬਿਆਸ 'ਚ ਹੋਣ ਵਾਲੇ ਸਤਿਸੰਗ ਅਤੇ ਭੰਡਾਰੇ ਰੱਦ ਕੀਤੇ ਗਏ ਹਨ, ਜਿਸ ਕਾਰਨ ਸੰਗਤਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਡੁੱਬ ਰਹੇ ਸਾਥੀਆਂ ਨੂੰ ਬਚਾਅ ਕੇ ਖ਼ੁਦ ਸ਼ਹੀਦੀ ਦਾ ਜਾਮ ਪੀ ਗਿਆ ਜ਼ੋਰਾਵਰ ਸਿੰਘ

PunjabKesari


author

Baljeet Kaur

Content Editor

Related News