ਕੋਰੋਨਾ ਕਹਿਰ ਦੇ ਬਾਵਜੂਦ ਗੁਰੂ ਘਰ 'ਚ ਵੱਧ ਰਹੀ ਹੈ ਸੰਗਤਾਂ ਦੀ ਗਿਣਤੀ
Wednesday, Jun 24, 2020 - 12:00 PM (IST)
ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿੰਡ ਦੀਆਂ ਤੇ ਸ਼ਹਿਰ ਦੀਆਂ ਸੰਗਤਾਂ ਦੀ ਰੌਣਕ ਵਧਣੀ ਸ਼ੁਰੂ ਹੋ ਗਈ ਹੈ। ਜਗਬਾਣੀ/ਪੰਜਾਬ ਕੇਸਰੀ ਵਲੋਂ ਵੱਖ-ਵੱਖ ਵਿਅਕਤੀਆਂ ਨਾਲ ਗੱਲਬਾਤ ਕਰਨ 'ਤੇ ਪਤਾ ਚੱਲਿਆ ਕਿ ਜਿੱਥੇ ਸ਼ਹਿਰ ਦੀਆਂ ਲੋਕਲ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਹਨ ਉਥੇ ਹੀ ਪਿੰਡ ਵੱਲਾ, ਵੇਰਕਾ, ਗੁਰੂ ਕੀ ਵਡਾਲੀ, ਕੱਥੂ ਨੰਗਲ, ਵੈਰੋਵਾਲ, ਮਜੀਠਾ, ਬਾਬਾ ਬਕਾਲਾ ਤੇ ਹੋਰ ਪਿੰਡਾਂ ਤੇ ਸ਼ਹਿਰਾਂ ਤੋਂ ਵੀ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀਆਂ ਭਰ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਆਸ਼ੀਰਵਾਦ ਲੈ ਰਹੀਆਂ ਹਨ।
ਇਹ ਵੀ ਪੜ੍ਹੋਂ : ਪੇਕੇ ਘਰੋਂ ਪਤਨੀ ਨਹੀਂ ਆਈ ਵਾਪਸ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਸੰਗਤਾਂ ਤੇ ਸੇਵਾਦਾਰਾਂ ਨੇ ਮਿਲ ਕੇ ਸੰਭਾਲੀ। ਅੰਮ੍ਰਿਤ ਵੇਲਾ ਸੰਭਾਲਦਿਆਂ 2 ਵਜੇ ਕਿਵਾੜ ਖੁੱਲ੍ਹਣ ਉਪਰੰਤ ਕੀਰਤਨ ਦੀ ਆਰੰਭਤਾ ਹੋਈ। ਆਸਾ ਜੀ ਦੀ ਵਾਰ ਦਾ ਕੀਰਤਨ 3 ਵਜੇ ਅਰੰਭ ਹੋਇਆ ਤੇ ਸਤਿਗੁਰੂ ਜੀ ਦੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ 4 ਵਜੇ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਕੀਤਾ ਗਿਆ। ਦੂਸਰੀ ਵਾਰ ਹੁਕਮਨਾਮਾ 6 ਵਜੇ ਹੋਇਆ। ਸ਼ਾਮ ਨੂੰ ਸੋਦਰਿ ਰਹਰਾਸਿ ਜੀ ਦਾ ਪਾਠ ਹੋਇਆ ਤੇ ਰਾਗੀ ਸਿੰਘਾਂ ਵਲੋਂ ਆਰਤੀ ਉਚਾਰਣ ਕੀਤੀ ਗਈ। ਰਾਤ 10.45 'ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਫੁੱਲਾਂ ਨਾਲ ਸਜ਼ੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੁਖਆਸਣ ਵਾਲੇ ਅਸਥਾਨ 'ਤੇ ਬਿਰਾਜਮਾਨ ਕੀਤਾ ਗਿਆ। ਸੰਗਤਾਂ ਨੇ ਜੋੜੇ ਘਰ, ਛਬੀਲ, ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਇਲਾਵਾ ਲੰਗਰ ਹਾਲ ਵਿਖੇ ਸੇਵਾ ਕੀਤੀ ਤੇ ਲੰਗਰ ਛਕਿਆ।
ਇਹ ਵੀ ਪੜ੍ਹੋਂ : ਰੇਲ ਮੰਡਲ ਦੇ ਸੀਨੀਅਰ ਅਧਿਕਾਰੀ ਦੀ ਗੱਡੀ ਨਹਿਰ 'ਚ ਡਿੱਗੀ
ਗੁਰੂ ਰਾਮਦਾਸ ਸਰਾਂ ਵਾਲੇ ਸਕੂਟਰ ਸਟੈਂਡ 'ਤੇ ਨਹੀਂ ਲਗਾਏ ਜਾ ਰਹੇ ਠੀਕ ਢੰਗ ਨਾਲ ਵਹੀਕਲ
ਸ੍ਰੀ ਗੁਰੂ ਰਾਮਦਾਸ ਸਰਾਂ ਦੇ ਬਾਹਰ ਬਣੇ ਸਕੂਟਰ ਸਟੈਂਡ ਤੇ ਨਾ ਤਾਂ ਸੰਗਤਾਂ ਵਲੋਂ ਠੀਕ ਢੰਗ ਨਾਲ ਸਕੂਟਰ, ਮੋਟਰ ਸਾਈਕਲ ਤੇ ਮੋਪਿਡ ਲਗਾਏ ਜਾ ਰਹੇ ਨੇ ਤੇ ਨਾ ਹੀ ਉਥੇ ਡਿਊਟੀ ਤੇ ਤਾਇਨਾਤ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਉੱਗੜ-ਦੁੱਗੜੇ ਦੋ ਪਹੀਆ ਵਾਹਨ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ। ਹਾਲਾਂਕਿ ਡਿਊਟੀ 'ਤੇ ਹਮੇਸ਼ਾਂ ਤਿੰਨ ਚਾਰ ਸੇਵਾਦਾਰ ਹਾਜ਼ਰ ਹੁੰਦੇ ਹਨ। ਇਸ ਨਾਲ ਜਦ ਕੋਈ ਆਪਣੀ ਗੱਡੀ ਬਾਹਰ ਕੱਢਣ ਲੱਗਦਾ ਹੈ ਇਕ ਤਾਂ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੂਸਰਾ ਵਹੀਕਲ ਵੀ ਕਈ ਵਾਰੀ ਇਕ ਦੂਸਰੇ 'ਚ ਵੱਜ ਕੇ ਟੁੱਟ ਜਾਂਦਾ ਹੈ। ਕਈ ਵਾਰ ਤਾਂ ਵਹੀਕਲ ਕੱਢਣ ਲੱਗਿਆਂ ਸੰਗਤਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ। ਜਿੱਥੇ ਸੰਗਤਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਲਾਈਨ ਸਿਰ ਆਪਣੀਆਂ ਗੱਡੀਆਂ ਖੜ੍ਹੀਆ ਕਰਨ ਉਥੇ ਸੇਵਾਦਾਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਸੰਗਤਾਂ ਨੂੰ ਪ੍ਰੇਰ ਕੇ ਠੀਕ ਢੰਗ ਨਾਲ ਗੱਡੀਆਂ ਲਗਵਾਉਣ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋਂ : ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਟੈਂਕੀ 'ਤੇ ਚੜ੍ਹਿਆ ਕਿਸਾਨ, ਪੀਤੀ ਜ਼ਹਿਰੀਲੀ ਦਵਾਈ