ਅੰਮ੍ਰਿਤਸਰ ਸਿਟੀ-ਬਾਰਡਰ ਰੇਂਜ ਪੁਲਸ ਦੇ ਰਡਾਰ ’ਤੇ ਪਾਬੰਦੀਸ਼ੁਦਾ ਤੰਬਾਕੂ ਕਾਰੋਬਾਰ, ਸਾਂਝੇ ਆਪ੍ਰੇਸ਼ਨ ’ਚ ਹੋਵੇਗਾ ਐਕਸ਼ਨ

Monday, Sep 06, 2021 - 03:11 PM (IST)

ਅੰਮ੍ਰਿਤਸਰ ਸਿਟੀ-ਬਾਰਡਰ ਰੇਂਜ ਪੁਲਸ ਦੇ ਰਡਾਰ ’ਤੇ ਪਾਬੰਦੀਸ਼ੁਦਾ ਤੰਬਾਕੂ ਕਾਰੋਬਾਰ, ਸਾਂਝੇ ਆਪ੍ਰੇਸ਼ਨ ’ਚ ਹੋਵੇਗਾ ਐਕਸ਼ਨ

ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਰੇਂਜ ’ਚ ਵਿਕਣ ਵਾਲਾ ਜਾਨਲੇਵਾ ਅਤੇ ਪਾਬੰਦੀਸ਼ੁਦਾ ਤੰਬਾਕੂ ਕਈ ਵਿਭਾਗਾਂ ਲਈ ਚੁਣੌਤੀ ਬਣ ਚੁੱਕਿਆ ਹੈ। ਹਾਲਾਂਕਿ ਸਰਕਾਰ ਨੇ ਤੰਬਾਕੂ ਦੀ ਵਿਕਰੀ ’ਤੇ ਰੋਕ ਲਗਾਈ ਹੋਈ ਹੈ ਪਰ ਵਿਭਾਗਾਂ ਦੀ ਚਲਾਕੀ ਨਾਲ ਇਹ ਨਾਜਾਇਜ਼ ਸਾਮਾਨ ਅੰਮ੍ਰਿਤਸਰ ਸਮੇਤ ਪੂਰੀ ਬਾਰਡਰ ਰੇਂਜ ’ਚ 50 ਹਜ਼ਾਰ ਦੇ ਕਰੀਬ ਛੋਟੀਆਂ-ਵੱਡੀਆਂ ਦੁਕਾਨਾਂ ’ਤੇ ਬੇਧੱੜਕ ਵਿਕ ਰਿਹਾ ਹੈ। ਸ਼ਹਿਰ ਹੋਵੇ ਜਾਂ ਕਸਬਾ ਸ਼ਾਇਦ ਕੋਈ 100 ਮੀਟਰ ’ਚ ਆਉਣ ਵਾਲੀ ਜਗ੍ਹਾ ਹੋਵੇ, ਜਿਥੇ ਇਹ ਉਪਲੱਬਧ ਨਹੀਂ। ਅੰਮ੍ਰਿਤਸਰ ’ਚ ਆਉਣ ਵਾਲਾ ਟਰਾਂਸਪੋਰਟ ਰਾਹੀਂ ਪਾਬੰਦੀਸ਼ੁਦਾ ਤੰਬਾਕੂ ਬਾਅਦ ’ਚ ਛੋਟੀ ਅਤੇ ਲੋਕਲ ਟਰਾਂਸਪੋਰਟ ਅਤੇ ਨਿੱਜੀ ਵਾਹਨਾਂ ਰਾਹੀਂ ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਤੱਕ ਪਹੁੰਚ ਜਾਂਦਾ ਹੈ। ਉੱਧਰ ਸਿਟੀ ਪੁਲਸ ਅਤੇ ਬਾਰਡਰ ਰੇਂਜ ਪੁਲਸ ਦੇ ਰਾਡਾਰ ’ਤੇ ਹੁਣ ਨਾਜਾਇਜ਼ ਤੰਬਾਕੂ ਆ ਚੁੱਕਿਆ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਟਰਾਂਸਪੋਰਟ ਰਾਹੀਂ ਆਉਣ ਵਾਲੇ ਮਾਲ ਨੂੰ ਸਿਰਫ਼ 3 ਵਿਭਾਗ ਹੀ ਚੈੱਕ ਕਰ ਸਕਦੇ ਹਨ, ਜਿਨਾਂ ’ਚ ਪੁਲਸ ਹੈਲਥ ਵਿਭਾਗ ਅਤੇ ਜੀ. ਐੱਸ. ਟੀ. ਵਿਭਾਗ ਸ਼ਾਮਲ ਹੈ। ਇਨ੍ਹਾਂ ਤਿੰਨਾਂ ’ਚੋਂ ਦੋ ਵਿਭਾਗ ਜਿਨ੍ਹਾਂ ’ਚ ਹੈਲਥ ਅਤੇ ਪੁਲਸ ਆਉਂਦੇ ਹਨ ਸਿਰਫ਼ ਟਰਾਂਸਪੋਰਟ ਟਰੱਕ ’ਚ ਉਤਾਰਣ ਅਤੇ ਲੱਦਣ ਵਾਲੇ ਮਾਲ ਨੂੰ ਉਦੋਂ ਚੈੱਕ ਕਰ ਸਕਦੇ ਹਨ। ਜੇਕਰ ਉਨ੍ਹਾਂ ਨੂੰ ਇਸ ਦੇ ਬਾਰੇ ’ਚ ਪੁਖਤਾ ਸੂਚਨਾ ਹੋਵੇ ਅਤੇ ਨਾਲ ਉੱਚ-ਅਧਿਕਾਰੀਆਂ ਦੀ ਆਗਿਆ ਹੋਵੇ ਪਰ ਜੀ. ਐੱਸ. ਟੀ. ਵਿਭਾਗ ਦਾ ਮੋਬਾਇਲ ਵਿੰਗ ਹਰੇਕ ਵਾਹਨ ਨੂੰ ਚੈੱਕ ਕਰ ਸਕਦਾ ਹੈ। ਆਉਣ-ਜਾਣ ਵਾਲੇ ਹਰੇਕ ਸਰਕਾਰੀ ਅਤੇ ਪ੍ਰਾਇਵੇਟ ਵਾਹਨ ਨੂੰ ਕਿਸੇ ਵੀ ਵੇਲੇ ਕਿਸੇ ਵੀ ਸਥਾਨ ’ਤੇ ਰੋਕ ਸਕਦਾ ਹੈ। ਟਰੱਕ ਹੋਵੇ ਜਾਂ ਪ੍ਰਾਇਵੇਟ ਬੱਸ, ਕਾਰ ਹੋਵੇ ਜਾਂ ਟਰੈਕਟਰ ਟਰਾਲੀ।

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ਨਾਲ ਝੀਲ ਵੇਖਣ ਗਏ ਨੌਜਵਾਨ ਦਾ ਸੈਲਫੀ ਲੈਂਦੇ ਸਮੇਂ ਫਿਸਲਿਆ ਪੈਰ, ਪਿਆ ਚੀਕ-ਚਿਹਾੜਾ (ਤਸਵੀਰਾਂ)

ਇਸ ਵਿਭਾਗ ਕੋਲ ਕਿਸੇ ਵੀ ਤਰ੍ਹਾਂ ਦੇ ਮਾਲ ਅਤੇ ਕਿਸੇ ਵੀ ਸਖਸ਼ੀਅਤ ਨੂੰ ਚੈਕਿੰਗ ਕਰਨ ਦੀ ਪਾਵਰ ਹੈ। ਹਾਲਾਂਕਿ ਟੈਕਸ-ਟਾਇਗਰੇਸ ਨਾਂ ਤੋਂ ਪ੍ਰਸਿੱਧ ਪੰਜਾਬ ਜੀ. ਐੱਸ. ਟੀ. ਇੰਵੇਸਟੀਗੇਸ਼ਨ ਜੁਆਇੰਟ ਡਾਇਰੈਕਟਰ ਮੈਡਮ ਹਰਦੀਪ ਕੇ. ਭੰਵਰਾ ਨੇ ਪ੍ਰਦੇਸ਼ ਭਰ ’ਚ ਮੋਬਾਇਲ ਵਿੰਗ ’ਚ ਕਈ ਸੁਧਾਰ ਕੀਤੇ ਹਨ ਪਰ ਇਹ ਸਮੱਸਿਆ ਅੰਮ੍ਰਿਤਸਰ ਰੇਂਜ ਦੀ ਹੈ। ਸਿਹਤ ਵਿਭਾਗ ਦੀ ਭੂਮਿਕਾ ਵੀ ਨਾਜਾਇਜ਼ ਤੰਬਾਕੂ ਦੇ ਮਾਮਲੇ ’ਚ ਜ਼ੀਰੋ ਦੱਸੀ ਜਾ ਰਹੀ ਹੈ। ਉਥੇ ਦੂਜੇ ਪਾਸੇ ਮੋਬਾਇਲ ਵਿੰਗ ਵਿਭਾਗ ਇਸ ਮਾਮਲੇ ’ਚ ਆਪਣੀ ਕਾਨੂੰਨੀ ਮਜ਼ਬੂਰੀ ਵਿਖਾ ਰਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਦੀ ਦਲੀਲ਼ ਬੇਹੱਦ ਕਮਜ਼ੋਰ ਹੈ। ਹਾਲਾਂਕਿ ਇਸ ਮਾਮਲੇ ’ਚ ਪੁਲਸ ਹਮੇਸ਼ਾ ਤੋਂ ਹੀ ਵੱਡੀਆਂ ਮੱਛੀਆਂ ਨੂੰ ਫੜਣ ਲਈ ਤਾਕਤ ਵਿਖਾਉਣ ਨੂੰ ਤਿਆਰ ਹੈ ਪਰ ਸਬੰਧਤ ਸਿਹਤ ਵਿਭਾਗ ਅਤੇ ਮੋਬਾਇਲ ਵਿੰਗ ਪੁਲਸ ਤਕ ਕੋਈ ਸੂਚਨਾ ਪਹੁੰਚਾਉਣ ਲਈ ਤਿਆਰ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਭੇਤਭਰੇ ਹਾਲਾਤ ’ਚ ਕਤਲ ਕਰ ਪਟੜੀ ’ਤੇ ਸੁੱਟੀ ਨੌਜਵਾਨ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ      

ਜੀ. ਐੱਸ. ਟੀ. ਮੋਬਾਇਲ ਵਿੰਗ ਦੀ ਭੂਮਿਕਾ
ਮੋਬਾਇਲ ਵਿੰਗ ਦੇ ਅਧਿਕਾਰੀ ਜਦੋਂ ਵੀ ਕਿਸੇ ਮਾਲ ਦੀ ਚੈਕਿੰਗ ਲਈ ਕਿਸੇ ਟਰਾਂਸਪੋਰਟ ਦੇ ਟਰੱਕ ਨੂੰ ਅਨਲੋਡ ਕਰਦੇ ਹਨ ਤਾਂ 10 ’ਚੋਂ ਦੋ ਵਾਹਨ ਅਜਿਹੇ ਜ਼ਰੂਰ ਹੁੰਦੇ ਹਨ, ਜਿਸ ’ਚ ਪਾਬੰਦੀਸ਼ੁਦਾ ਤੰਬਾਕੂ ਚੋਰੀ ਲੱਦਿਆ ਹੁੰਦਾ ਹੈ। ਬਿੱਲ ਨਾ ਮਿਲਣ ਦੀ ਸੂਰਤ ’ਚ ਅਤੇ ਅੰਡਰ ਬਿਲਿੰਗ ਦੀ ਸੂਚਨਾ ’ਤੇ ਮੋਬਾਇਲ ਵਿੰਗ ਵਿਭਾਗ ਫੜੇ ਹੋਏ ਟਰੱਕ ਨੂੰ ਮੁੱਖ ਦਫ਼ਤਰ ’ਚ ਲੈ ਜਾਂਦਾ ਹੈ, ਜਿਥੇ ਉਸਦੀ ਵੈਲੀਊਏਸ਼ਨ ਹੁੰਦੀ ਹੈ। ਇਸ ਸਮੇਂ ਅੰਮ੍ਰਿਤਸਰ ’ਚ 100 ਨਗ ਪਾਬੰਦੀਸ਼ੁਦਾ ਤੰਬਾਕੂ ਦੇ ਰੋਜ਼ਾਨਾ ਪਹੁੰਚ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਫੜੇ ਹੋਏ ਵਾਹਨਾਂ ’ਚ ਆਮ ਤੌਰ ’ਤੇ ਤੰਬਾਕੂ ਮਿਲਣ ਦੀ ਸੂਚਨਾ ਜਨਤਕ ਹੁੰਦੀ ਹੈ ਪਰ ਫੜੇ ਗਏ ਕਿਸੇ ਵੀ ਪਾਬੰਦੀਸ਼ੁਦਾ ਤੰਬਾਕੂ ਨੂੰ ਜੁਰਮਾਨੇ ਦੀ ਰੇਂਜ ’ਚ ਨਹੀਂ ਲਿਆ ਜਾ ਸਕਦਾ, ਜਦ ਕਿ ਜਿਸ ਚੀਜ਼ ’ਤੇ ਰੋਕ ਲੱਗੀ ਹੈ। ਉਸ ’ਤੇ ਜੁਰਮਾਨਾ ਇਸ ਲਈ ਨਹੀਂ ਲੱਗਦਾ, ਕਿਉਂਕਿ ਜੁਰਮਾਨਾ ਲੱਗਣ ਦੀ ਸੂਰਤ ’ਚ ਵਪਾਰੀ ਉਸ ਨੂੰ ਛੁਡਵਾਉਣ ਅਤੇ ਵੇਚਣ ਲਈ ਅਧੀਨ ਹੋ ਜਾਂਦਾ ਹੈ। ਉਹੀ ਪਾਬੰਦੀਸ਼ੁਦਾ ਤੰਬਾਕੂ ਕੋਟਪਾ-ਐਕਟ ਅਨੁਸਾਰ ਆਉਂਦਾ ਹੈ ।

ਪੜ੍ਹੋ ਇਹ ਵੀ ਖ਼ਬਰ - ਗੁ. ਬਾਬਾ ਬਕਾਲਾ ਸਾਹਿਬ ਦੇ ਅਖੰਡ ਪਾਠੀ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਇਹ ਖ਼ੁਲਾਸਾ

ਵਿਭਾਗ ਦੀ ਜ਼ਿੰਮੇਦਾਰੀ ਤੇ ਕਾਨੂੰਨ ਮਾਹਿਰਾਂ ਦੀ ਰਾਏ
ਸੂਤਰਾਂ ਮੁਤਾਬਕ ਜੇਕਰ ਟੈਕਸੇਸ਼ਨ ਵਿਭਾਗ ਕਿਸੇ ਅਜਿਹੇ ਮਾਲ ਨੂੰ ਫੜ ਲੈਂਦਾ ਹੈ, ਜਿਸ ’ਤੇ ਜੁਰਮਾਨਾ ਨਹੀਂ ਲਗਾਇਆ ਜਾਂਦਾ। ਉਹ ਚੀਜ਼ ਪਾਬੰਦੀਸ਼ੁਦਾ ਹੈ ਤਾਂ ਉਸਦੀ ਜ਼ਿੰਮੇਦਾਰੀ ਹੈ ਕਿ ਉਹ ਸਬੰਧਤ ਵਿਭਾਗ ਨੂੰ ਸੂਚਨਾ ਦੇਵੇ ਪਰ ਪਿਛਲੇ ਸਾਲ ਫੜੇ ਗਏ ਤੰਬਾਕੂ ਦੀ ਸੂਚਨਾ ਮੋਬਾਇਲ ਵਿੰਗ ਨੇ ਨਾ ਤਾਂ ਹੈਲਥ ਵਿਭਾਗ ਨੂੰ ਦਿੱਤੀ ਹੈ ਅਤੇ ਨਾ ਹੀ ਪੁਲਸ ਨੂੰ। ਇਸ ਦੇ ਉਲਟ ਇਹ ਮਾਲ ਮਾਰਕੀਟ ’ਚ ਕਿਵੇਂ ਆਉਂਦਾ ਹੈ? ਇਹ ਭੇਤ ਦਾ ਵਿਸ਼ਾ ਹੈ, ਉਥੇ ਜੀ. ਐੱਸ. ਅੀ. ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਈ ਵੀ ਤੰਬਾਕੂ ਅਸੀਂ ਰੋਕ ਨਹੀਂ ਸਕਦੇ ਅਤੇ ਇਸ ’ਤੇ ਟੈਕਸ ਲਗਾ ਕੇ ਛੱਡਿਆ ਜਾ ਸਕਦਾ ਹੈ। ਉਥੇ ਇਸ ਬਾਰੇ ’ਚ ਲੀਗਲ ਰਾਏ ਲੈਣ ’ਤੇ ਇਕ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਨੂੰ ਬੰਦ ਕੀਤਾ ਹੈ ਤਾਂ ਇਹ ਨਾ ਤਾਂ ਆ ਸਕਦਾ ਹੈ, ਨਾ ਵਿਕ ਸਕਦਾ ਹੈ ਅਤੇ ਨਾ ਹੀ ਇਸਨੂੰ ਸਟੋਰ ਕੀਤਾ ਜਾ ਸਕਦਾ ਹੈ। ਪੁਲਸ ਡੀ . ਏ. ਲੀਗਲ ਦੇ ਓਪੀਨੀਅਨ ਉਪਰੰਤ ਐਕਸ਼ਨ ਲੈ ਸਕਦੀ ਹੈ।

ਮੋਬਾਇਲ ਵਿੰਗ ਮਾਲ ਫੜੇ ਤਾਂ ਹੋ ਜਾਂਦਾ ਹੈ ਸੁਰੱਖਿਅਤ!
ਕਿਹਾ ਜਾ ਰਿਹਾ ਹੈ ਕਿ ਜਦੋਂ ਮਾਲ ਮੋਬਾਇਲ ਵਿੰਗ ਦੇ ਕਬਜ਼ੇ ’ਚ ਆ ਜਾਂਦਾ ਹੈ ਤਾਂ ਮਾਲ ਮੰਗਵਾਉਣ ਵਾਲੇ ਇਸ ਨੂੰ ਸੁਰੱਖਿਅਤ ਸਮਝ ਲੈਂਦੇ ਹਨ ਕਿਉਂਕਿ ਜਾਂ ਤਾਂ ਇਸ ਨੂੰ ਜੁਰਮਾਨੇ ਦੀ ਰੇਂਜ ਵਾਲੀ ਕੈਟੇਗਰੀ ਦੇ ਨਾਲ ਲਗਾ ਕੇ ਦੇ ਦਿੱਤੇ ਜਾਂਦਾ ਹੈ ਜਾਂ ਕੋਈ ਹੋਰ ਜੁਗਾੜ ਲਗ ਜਾਂਦਾ ਪਰ ਮਾਲ ਠੀਕ ਸਹੀ ਸਲਾਮਤ ਮਾਰਕੀਟ ’ਚ ਪਹੁੰਚ ਜਾਂਦਾ ਹੈ ਪਰ ਪ੍ਰਤੱਖ ਸਬੂਤ ਹੈ ਕਿ ਅੰਮ੍ਰਿਤਸਰ ਰੇਂਜ ’ਚ ਕਈ ਦੁਕਾਨਾਂ ’ਤੇ ਪਾਬੰਦੀਸ਼ੁਦਾ ਤੰਬਾਕੂ ਵਿਕ ਰਿਹਾ ਹੈ, ਜਿਸ ਨੂੰ ਲੈ ਕੇ ਵੀ ਪੁਲਸ ਪ੍ਰੇਸ਼ਾਨ ਹੈ।

ਪੜ੍ਹੋ ਇਹ ਵੀ ਖ਼ਬਰ - ਇੰਗਲੈਂਡ ਜਾਣ ਵਾਲੇ ਲੋਕਾਂ ਲਈ ਖ਼ੁਸ਼ਖਬਰੀ: ਅੰਮ੍ਰਿਤਸਰ ਤੋਂ ਬਰਮਿੰਘਮ ਦੀ ਸਿੱਧੀ ਉਡਾਣ ਹੋਈ ਸ਼ੁਰੂ

ਸਿਹਤ ਵਿਭਾਗ ਦੀ ਹੈ ਮੁੱਖ ਜ਼ਿੰਮੇਵਾਰੀ
ਜੇਕਰ ਆਉਣ ਵਾਲੇ ਮਾਲ ’ਤੇ ਸਿਹਤ ਵਿਭਾਗ ਆਪਣੀ ਪਕੜ ਨਹੀਂ ਰੱਖ ਸਕਦਾ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਵੱਡੀ ਗੱਲ ਹੈ ਕਿ ਸ਼ਹਿਰ ਅਤੇ ਪੇਂਡੂ ਇਲਾਕਿਆਂ ਦੀਆਂ ਹਜ਼ਾਰਾਂ ਦੁਕਾਨਾਂ ’ਤੇ ਵਿਕਣ ਵਾਲੇ ਪਾਬੰਦੀਸ਼ੁਦਾ ਅਤੇ ਨਾਜਾਇਜ਼ ਤੰਬਾਕੂ ਜਿਵੇਂ ਮਾਲ ਨੂੰ ਵਿਕਰੀ ਕਰਨ ਦੀ ਹਾਲਤ ’ਚ ਵੀ ਕਿਉਂ ਨਹੀਂ ਫੜਿਆ ਜਾਂਦਾ? ਉਥੇ ਭਰੋਸੇਯੋਗ ਸੂਤਰਾਂ ਮੁਤਾਬਕ ਸਿਹਤ ਵਿਭਾਗ ਦੀ ਭੂਮਿਕਾ ਬਾਰੇ ’ਚ ਸ਼ੱਕ ਜਤਾਇਆ ਜਾ ਰਿਹਾ ਹੈ । ਇਸ ਸਬੰਧ ’ਚ ਸਿਵਲ ਸਰਜਨ ਡਾ . ਚਰਨਜੀਤ ਨੂੰ ਫੋਨ ਲਗਾਇਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਜਦ ਕਿ ਵਟਸਅੱਪ ’ਤੇ ਮੈਸੇਜ਼ ਕੀਤੇ ਜਾਣ ’ਤੇ ਵੀ ਕੋਈ ਪ੍ਰਤੀਕ੍ਰਿਆ ਨਹੀਂ ਹੋਈ।

ਪੁਲਸ ਕਮਿਸ਼ਨਰ ਅੰਮ੍ਰਿਤਸਰ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਗੁਰੂ ਨਗਰੀ ’ਚ ਪਾਬੰਦੀਸ਼ੁਦਾ ਤੰਬਾਕੂ ਨੂੰ ਰੋਕਣ ਲਈ ਪੁਲਸ ਸਖ਼ਤ ਕਾਰਵਾਈ ਕਰੇਗੀ ਅਤੇ ਇਸ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਨੂੰਨ ਦੇ ਸ਼ਿਕੰਜੇ ’ਚ ਲਿਆ ਜਾਵੇਗਾ। ਇਸ ਦੇ ਲਈ ਵਿਸ਼ੇਸ਼ ਵਿੰਗ ਗਠਿਤ ਕੀਤਾ ਜਾਵੇਗਾ ਅਤੇ ਹੇਠਾਂ ਤਕ ਪੂਰੀ ਚੇਨ ਫੜੀ ਜਾਵੇਗੀ।

ਸੁਰੇਂਦਰਪਾਲ ਸਿੰਘ ਪਰਮਾਰ ਆਈ.ਜੀ.ਬਾਰਡਰ ਰੇਂਜ ਨੇ ਕਿਹਾ ਕਿ ਬਾਰਡਰ ਰੇਂਜ ਦੇ ਸਾਰੇ ਪੁਲਸ ਜ਼ਿਲਿਆਂ ’ਚ ਪਾਬੰਦੀਸ਼ੁਦਾ ਤੰਬਾਕੂ ਨੂੰ ਫੜਣ ਲਈ ਹੁਕਮ ਜਾਰੀ ਕੀਤੇ ਜਾ ਰਹੇ ਹਨ ਅਤੇ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਨੂੰਨ ਦੀ ਗ੍ਰਿਫਤ ’ਚ ਲਿਆ ਜਾਵੇਗਾ। ਇਸ ਦੇ ਲਈ ਲੀਗਲ ਸਲਾਹ ਲਈ ਜਾਵੇਗੀ, ਉਥੇ ਵਿਵਸਥਾ ਦੇ ਤੌਰ ’ਤੇ ਜੀ. ਐੱਸ. ਟੀ. ਮੋਬਾਇਲ ਵਿੰਗ ਅਤੇ ਹੈਲਥ ਵਿਭਾਗ ਦਰਮਿਆਨ ਤਾਲਮੇਲ ਬਣਾਇਆ ਜਾਵੇਗਾ ਤਾਂ ਕਿ ਇਸ ਦੀ ਨਾਜਾਇਜ਼ ਵਿਕਰੀ ਨਾ ਹੋਵੇ।


author

rajwinder kaur

Content Editor

Related News