ਨਸ਼ੇ ਖ਼ਿਲਾਫ਼ ਹਰਕਤ 'ਚ ਸਰਕਾਰ, ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ ਬੰਦ ਕੈਦੀਆਂ ਦਾ ਅੱਜ ਹੋਵੇਗਾ ਡੋਪ ਟੈਸਟ

Saturday, Jul 23, 2022 - 12:47 PM (IST)

ਨਸ਼ੇ ਖ਼ਿਲਾਫ਼ ਹਰਕਤ 'ਚ ਸਰਕਾਰ, ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ ਬੰਦ ਕੈਦੀਆਂ ਦਾ ਅੱਜ ਹੋਵੇਗਾ ਡੋਪ ਟੈਸਟ

ਅੰਮ੍ਰਿਤਸਰ (ਸੰਜੀਵ)- ਪੰਜਾਬ ਦੀਆਂ ਜੇਲ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਹਰਕਤ ਵਿਚ ਆ ਗਈ ਹੈ। ਡੋਪ ਟੈਸਟ ਰਾਹੀਂ ਉਨ੍ਹਾਂ ਕੈਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਜੇਲ੍ਹਾਂ ਵਿਚ ਰਹਿਣ ਦੇ ਬਾਵਜੂਦ ਨਸ਼ੇ ਦੇ ਆਦੀ ਹਨ। ਬੇਸ਼ੱਕ ਡੋਪ ਟੈਸਟ ਨੂੰ ਡਾਕਟਰੀ ਜਾਂਚ ਦਾ ਨਾਂ ਦਿੱਤਾ ਜਾ ਰਿਹਾ ਹੈ ਪਰ ਇਸ ਪਿੱਛੇ ਮਕਸਦ ਜੇਲ੍ਹਾਂ ਵਿਚ ਬੰਦ ਉਨ੍ਹਾਂ ਕੈਦੀਆਂ ਦੀ ਪਛਾਣ ਕਰਨਾ ਹੈ, ਜੋ ਆਪਣੀ ਸਜ਼ਾ ਦੌਰਾਨ ਵੀ ਇਹ ਨਸ਼ਾ ਨਹੀਂ ਛੱਡ ਸਕੇ। 

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ

ਜੇਲ੍ਹ ਵਿਚ ਬੰਦ ਕੈਦੀਆਂ ਤੋਂ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਦੀ ਲਗਾਤਾਰ ਬਰਾਮਦਗੀ ਨੇ ਸੁਰੱਖਿਆ ਪ੍ਰਬੰਧਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ ਅਤੇ ਹਰ ਵਾਰ ਜੇਲ੍ਹ ਪ੍ਰਸ਼ਾਸਨ ਇਸ ਤੋਂ ਪੱਲਾ ਝਾੜ ਲੈਂਦਾ ਹੈ। ਇਸ ਦੀ ਜ਼ਿੰਮੇਵਾਰੀ ਕੈਦੀਆਂ ਦੇ ਮੋਢਿਆਂ ’ਤੇ ਪਾ ਕੇ ਉਨ੍ਹਾਂ ਕਾਲੀਆਂ ਭੇਡਾਂ ਨੂੰ ਬਚਾ ਲੈਂਦਾ ਹੈ, ਜੋ ਜੇਲ੍ਹਾਂ ਵਿਚ ਬੈਠੇ ਕੈਦੀਆਂ ਨੂੰ ਇਹ ਸਾਮਾਨ ਪਹੁੰਚਾ ਰਹੀਆਂ ਹਨ। ਅੱਜ ਅੰਮ੍ਰਿਤਸਰ ਜੇਲ੍ਹ ਵਿਚ ਇਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਸਾਰੇ ਕੈਦੀਆਂ ਦੀ ਜਾਂਚ ਲਾਜ਼ਮੀ ਹੈ। ਇਸ ਦੋ ਦਿਨ ਤੱਕ ਚੱਲਣ ਵਾਲੇ ਇਸ ਮੈਡੀਕਲ ਜਾਂਚ ਕੈਂਪ ਦਾ ਮਕਸਦ ਨਸ਼ੇ ਦੇ ਆਦੀ ਕੈਦੀਆਂ ਦੀ ਪਛਾਣ ਕਰਨਾ ਹੈ। ਜਾਂਚ ਤੋਂ ਬਾਅਦ ਆਉਣ ਵਾਲੀ ਰਿਪੋਰਟ ਤੋਂ ਇਹ ਸਾਬਤ ਹੋਵੇਗਾ ਕਿ ਕੈਦੀ ਜੇਲ੍ਹ ਵਿੱਚ ਰਹਿੰਦਿਆਂ ਨਸ਼ੇ ਦੇ ਆਦੀ ਕਿਵੇਂ ਹੋ ਗਏ।

ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ

ਕੁਝ ਸਵਾਲ

-ਕੀ ਇਨ੍ਹਾਂ ਕੈਦੀਆਂ ਨੂੰ ਜੇਲ੍ਹਾਂ ਵਿਚ ਲਗਾਤਾਰ ਨਸ਼ੇ ਮੁਹੱਈਆ ਕਰਵਾਏ ਜਾ ਰਹੇ ਹਨ?
- ਕੀ ਇਨ੍ਹਾਂ ਕੈਦੀਆਂ ਨੂੰ ਨਸ਼ੇ ਦੀ ਲਤ ਜੇਲ੍ਹ ਵਿਚ ਲੱਗੀ ਹੈ?
-ਕੀ ਜੇਲ੍ਹ ਵਿਚੋਂ ਹੋਣ ਵਾਲੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਸਹੀ ਜਾਂਚ ਨਹੀਂ ਹੁੰਦੀ?
-ਕੀ ਜੇਲ੍ਹਾਂ ਵਿਚ ਨਸ਼ਾ ਸਪਲਾਈ ਕਰਨ ਵਾਲਿਆ ਦੀ ਅਧਿਕਾਰੀਆਂ ਨਾਲ ਮਿਲੀਭੁਗਤ ਹੈ ?

ਇਹ ਕੁਝ ਭਖਦੇ ਸਵਾਲ ਹਨ, ਜਿਨ੍ਹਾਂ ’ਤੇ ਜੇਲ੍ਹ ਪ੍ਰਸ਼ਾਸਨ ਨੂੰ ਕੋਈ ਠੋਸ ਰਣਨੀਤੀ ਘੜਨ ਦੀ ਲੋੜ ਹੈ। ਕਈ ਵਾਰ ਸਥਾਨਕ ਪੁਲਸ ਨੇ ਇਹ ਖੁਲਾਸਾ ਕੀਤਾ ਹੈ ਕਿ ਜੇਲ੍ਹਾਂ ਵਿਚ ਬੰਦ ਕੈਦੀਆਂ ਤੱਕ ਨਸ਼ਾ ਪਹੁੰਚ ਰਿਹਾ ਹੈ, ਇਸ ਦੇ ਬਾਵਜੂਦ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਹੈ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ 'ਚ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਡੋਪ ਟੈਸਟ ਤੋਂ ਬਾਅਦ ਨਸ਼ਾ ਕਰਨ ਵਾਲੇ ਕੈਦੀਆਂ ਦਾ ਹੋਵੇਗਾ ਇਲਾਜ
ਅੰਮ੍ਰਿਤਸਰ ਜੇਲ੍ਹ ਵਿਚ ਬੰਦ ਕੈਦੀਆਂ ਦੇ ਡੋਪ ਟੈਸਟ ਤੋਂ ਬਾਅਦ ਸਰਕਾਰ ਉਨ੍ਹਾਂ ਦਾ ਇਲਾਜ ਕਰਵਾਏਗੀ ਜੋ ਨਸ਼ੇ ਦੇ ਆਦੀ ਹਨ। ਇਸ ਨਾਲ ਇਕ ਤਾਂ ਜੇਲ੍ਹ ਪ੍ਰਸ਼ਾਸਨ ’ਤੇ ਨਸ਼ਿਆਂ ਨੂੰ ਨਾ ਰੋਕਣ ਦੇ ਦੋਸ਼ਾਂ ਨੂੰ ਠੱਲ੍ਹ ਪਵੇਗੀ ਅਤੇ ਇਸ ਗੱਲ ਦਾ ਵੀ ਰਿਕਾਰਡ ਰੱਖਿਆ ਜਾਵੇਗਾ ਕਿ ਨਸ਼ਾ ਛੁਡਾਉਣ ਤੋਂ ਬਾਅਦ ਜੇਲ੍ਹਾਂ ਵਿਚ ਕਿੰਨੇ ਨਵੇਂ ਨਸ਼ੇੜੀਆਂ ਦੀ ਗਿਣਤੀ ਸਾਹਮਣੇ ਆਈ ਹੈ।

ਗੁਪਤ ਰੱਖੀ ਜਾਵੇਗੀ ਪਛਾਣ
ਜੇਲ੍ਹ ਵਿਚ ਮੈਡੀਕਲ ਜਾਂਚ ਦੇ ਨਾਂ ’ਤੇ ਡੋਪ ਟੈਸਟ ਵਿਚ ਜੋ ਕੈਦੀ ਸਾਹਮਣੇ ਆਉਣਗੇ, ਉਨ੍ਹਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਬੇਸ਼ੱਕ ਸਰਕਾਰ ਨਸੇ ਦੇ ਆਦੀ ਕੈਦੀਆਂ ਦਾ ਇਲਾਜ ਕਰਵਾਏਗੀ ਪਰ ਪਾਜ਼ੇਟਿਵ ਆਉਣ ਵਾਲੇ ਕੈਦੀਆਂ ਦੀ ਸੂਚੀ ਨੂੰ ਜਨਤਕ ਨਹੀਂ ਕੀਤਾ ਜਾਵੇਗਾ

ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦੇ ਯਤਨ
ਖ਼ਤਰਨਾਕ ਅਪਰਾਧੀਆਂ ਲਈ ਅਰਾਮਗਾਹ ਅਤੇ ਉਨ੍ਹਾਂ ਦੇ ਕਾਰੋਬਾਰੀ ਅੱਡਾ ਬਣ ਚੁੱਕੀਆਂ ਜੇਲ੍ਹਾਂ ਨੂੰ ਇਕ ਵਾਰ ਫਿਰ ਪੰਜਾਬ ਸਰਕਾਰ ਸੁਧਾਰ ਘਰ ਬਣਾਉਣ ਲਈ ਉਪਰਾਲੇ ਕਰਨ ਜਾ ਰਹੀ ਹੈ। ਅਕਸਰ ਹੀ ਜੇਲ੍ਹ ਪ੍ਰਸ਼ਾਸਨ ’ਤੇ ਕੈਦੀਆਂ ਨੂੰ ਗੈਰ-ਕਾਨੂੰਨੀ ਸਾਮਾਨ ਪਹੁੰਚਾਉਣ ਦੇ ਦੋਸ਼ ਲੱਗਦੇ ਰਹੇ ਹਨ ਪਰ ਹੁਣ ਪੰਜਾਬ ਸਰਕਾਰ ਠੋਸ ਰਣਨੀਤੀ ਤਹਿਤ ਜੇਲ੍ਹਾਂ ਦੇ ਸੁਧਾਰ ਲਈ ਪਹਿਲਕਦਮੀ ਕਰ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਦੀਆਂ ਇਹ ਕੋਸਿਸਾਂ ਕਾਮਯਾਬ ਹੁੰਦੀਆਂ ਹਨ ਜਾਂ ਪਿਛਲੀਆਂ ਸਰਕਾਰਾਂ ਦੇ ਕੀਤੇ ਦਾਅਵਿਆਂ ਵਾਂਗ ਦਮ ਤੋੜਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ: ਜਾਣੋ ਕੌਣ ਹਨ ਗੈਂਗਸਟਰ ਮਨੂੰ ਕੁੱਸਾ ਅਤੇ ਜਗਰੂਪ ਰੂਪਾ, ਕਿਸ ਨੇ ਮਾਰੀ ਸੀ ਮੂਸੇਵਾਲਾ ਨੂੰ ਪਹਿਲੀ ਗੋਲੀ 

ਕੀ ਕਹਿਣਾ ਹੈ ਜੇਲ੍ਹ ਸੁਪਰਡੈਂਟ ਦਾ?
ਅੰਮ੍ਰਿਤਸਰ ਜੇਲ੍ਹ ਦੇ ਸੁਪਰਡੈਂਟ ਦਾ ਕਹਿਣਾ ਹੈ ਕਿ ਕੈਦੀਆਂ ਦੀ ਪੂਰੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਇਸ ਮੈਡੀਕਲ ਜਾਂਚ ਤੋਂ ਬਾਅਦ ਹਰ ਕੈਦੀ ਦੀ ਬਿਮਾਰੀ ਅਤੇ ਸਿਹਤ ਬਾਰੇ ਪੂਰਾ ਰਿਕਾਰਡ ਤਿਆਰ ਕੀਤਾ ਜਾਵੇਗਾ।


author

rajwinder kaur

Content Editor

Related News