ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ ਸਰਕਾਰ 'ਤੇ ਵਰ੍ਹੇ ਮਜੀਠੀਆ, ਡੀ.ਜੀ.ਪੀ ਨੂੰ ਵੀ ਲਿਆ ਲੰਮੇਂ ਹੱਥੀਂ

Thursday, Aug 13, 2020 - 04:22 PM (IST)

ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ ਸਰਕਾਰ 'ਤੇ ਵਰ੍ਹੇ ਮਜੀਠੀਆ, ਡੀ.ਜੀ.ਪੀ ਨੂੰ ਵੀ ਲਿਆ ਲੰਮੇਂ ਹੱਥੀਂ

ਅੰਮ੍ਰਿਤਸਰ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਕਾਂਗਰਸ ਸਰਕਾਰ ਨੂੰ ਲੰਮੇਂ ਹੱਥੀ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਕਰਕੇ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ ਜਾਂ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਗਈ ਹੈ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਵੀ ਸਰਕਾਰ ਦੀ ਕੋਈ ਹਮਦਰਦੀ ਵੇਖਣ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਿਰਫ਼ ਸਮਾਂ ਟਪਾਅ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਦੁਸਹਿਰਾ ਤਰਾਸਦੀ ਵਾਲੇ ਗਰੀਬ ਰੋਲੇ ਉਂਝ ਹੀ ਇਸ ਹਾਦਸੇ ਵਾਲੇ ਗ਼ਰੀਬਾਂ ਨੂੰ ਵੀ ਸਰਕਾਰ ਰੋਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਕੋਲ ਮੰਗ ਉੱਠੀ ਸੀ ਕਿ ਦੋਸ਼ੀਆਂ ਖ਼ਿਲਾਫ਼ ਇਕ ਤਾਂ 302 ਦੀ ਕਾਰਵਾਈ ਕੀਤੀ ਜਾਵੇ ਅਤੇ ਮੁਆਵਜ਼ਾ ਦਿੱਤਾ ਜਾਵੇ। ਇਨ੍ਹਾਂ ਦੋਵਾਂ ਕੰਮਾਂ 'ਚ ਸਰਕਾਰ ਫੇਲ੍ਹ ਹੋਈ ਹੈ। ਉਨ੍ਹਾਂ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਬਹੁਤ ਸਾਰੇ ਪੀੜਤ ਅਜਿਹੇ ਹਨ ਜਿਨ੍ਹਾਂ ਦੀ ਅੱਜ ਤੱਕ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਉਹ 5 ਅਜਿਹੇ ਪਰਿਵਾਰਾਂ ਨੂੰ ਮੀਡੀਆ ਸਾਹਮਣੇ ਲੈ ਕੇ ਆਏ ਹਨ, ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਬਿਲਕੁੱਲ ਚਲੀ ਗਈ ਹੈ। ਇਨ੍ਹਾਂ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ 'ਚ ਆਪਣੇ ਪੈਸਿਆਂ 'ਤੇ ਇਲਾਜ ਕਰਵਾਇਆ ਹੈ। 

ਇਹ ਵੀ ਪੜ੍ਹੋਂ : ਜਦੋਂ ਲਾਵਾਂ ਵੇਲੇ ਲਾੜੇ ਨੂੰ ਵੇਖ ਬੇਹੋਸ਼ ਹੋ ਗਈ ਲਾੜੀ ਤਾਂ ਥਾਣੇ ਪੁੱਜੀ ਬਾਰਾਤ, ਜਾਣੋਂ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਸਰਕਾਰ ਤਾਂ ਦਾਅਵਾ ਕਰਦੀ ਸੀ ਕਿ ਉਹ ਜ਼ਹਿਰੀਲੀ ਸ਼ਰਾਬ ਨਾਲ ਬੀਮਾਰ ਹੋਏ ਲੋਕਾਂ ਦਾ ਖ਼ਰਚਾ ਖੁਦ ਚੁੱਕ ਰਹੇ ਹਨ ਤਾਂ ਫਿਰ ਹਸਪਤਾਲ 'ਚ ਇਨ੍ਹਾਂ ਪੀੜਤਾਂ ਆਪਣੇ ਕੋਲੋਂ ਪੈਸੇ ਕਿਉਂ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਦੀ ਇਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਹਮਦਰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਹਾਲ ਬਹੁਤ ਮਾੜਾ ਹੈ, ਇਨ੍ਹਾਂ ਕੋਲ ਛੇਤੀ ਕਿਤੇ ਮੁਆਵਜ਼ਾਂ ਪਹੁੰਚਦਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿਰਫ਼ ਕੇਂਦਰ ਸਰਕਾਰ ਦੀਆਂ ਸਕੀਮਾਂ ਗਿਣਵਾਈਆਂ ਹਨ ਕੀਤਾ ਕੁਝ ਨਹੀਂ। ਕਾਂਗਰਸ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾਂ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।

ਇਹ ਵੀ ਪੜ੍ਹੋਂ : ਕੋਰੋਨਾ ਵਾਇਰਸ ਦਾ ਨਵਾਂ ਲੱਛਣ ਹੈ ਹਿੱਚਕੀ, ਹੋ ਜਾਓ ਸਾਵਧਾਨ (ਵੀਡੀਓ)

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ 'ਤੇ ਵਰ੍ਹਦਿਆਂ ਕਿਹਾ ਕਿ ਹੁਣ ਤਾਂ ਬੜੇ ਜ਼ਹਿਰੀਲੀ ਸ਼ਰਾਬ ਫੜਨ ਦੇ ਪ੍ਰੈੱਸ ਨੋਟ ਕੱਢ ਦਿੱਤੇ ਹਨ ਪਰ ਪਹਿਲਾਂ ਇਹ ਕਿੱਥੇ ਸੀ।  ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰ ਪਿੰਡ 'ਚ ਇਕ ਪੁਲਸ ਮੁਲਾਜ਼ਮ ਤਾਇਨਾਤ ਕੀਤਾ ਹੈ ਪਰ ਕਿ ਉਹ ਪੁਲਸ ਵਾਲੇ ਇਨ੍ਹਾਂ ਘਟਨਾਵਾਂ ਸਮੇਂ ਸੁੱਤੇ ਪਏ ਸੀ। ਉਨ੍ਹਾਂ ਕਿਹਾ ਕਿ ਸਾਰਾ ਕੰਮ ਡੀ.ਜੀ.ਪੀ. ਦੇ ਦਫ਼ਤਰ 'ਚ ਹੋ ਰਿਹਾ ਹੈ ਕਿਉਂਕਿ ਜਿਹੜੇ ਪਿੰਡਾਂ 'ਚ ਇਹ ਘਟਨਾ ਵਾਪਰੀ ਹੈ ਉਸ ਸਮੇਂ ਉਥੇ ਤਾਇਨਾਤ ਪੁਲਸ ਵਾਲਾ ਕਿੱਥੇ ਸੀ। ਇਕ ਪਾਸੇ ਇਹ ਕਹਿੰਦੇ ਹਨ ਕਿ ਅਸੀਂ ਅਜਿਹਾ ਸਿਸਟਮ ਬਣਾ ਦਿੱਤਾ ਹੈ ਜਿਸ ਤੋਂ ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਤਾਂ ਇਸ ਜ਼ਹਿਰੀਲੀ ਸ਼ਰਾਬ ਦਾ ਕਿਉਂ ਨਹੀਂ ਪਤਾ ਲੱਗਾ।


author

Baljeet Kaur

Content Editor

Related News