ਅੰਮ੍ਰਿਤਸਰ ਦਾ ਸ਼ਾਲ ਵਪਾਰੀ ਬਣਿਆ ਸਫਲ ਕਿਸਾਨ, ਕਾਇਮ ਕੀਤੀ ਮਿਸਾਲ

Monday, Jan 06, 2020 - 04:21 PM (IST)

ਅੰਮ੍ਰਿਤਸਰ ਦਾ ਸ਼ਾਲ ਵਪਾਰੀ ਬਣਿਆ ਸਫਲ ਕਿਸਾਨ, ਕਾਇਮ ਕੀਤੀ ਮਿਸਾਲ

ਅੰਮ੍ਰਿਤਸਰ (ਸੁਮਿਤ ਖੰਨਾ) : ਅੱਜ ਦੇ ਸਮੇਂ 'ਚ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਜਾ ਰਹੀ ਹੈ, ਜਿਸ ਕਾਰਨ ਉਹ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਰਹੇ ਹਨ ਜਦਕਿ ਕਈ ਕਿਸਾਨ ਕਿਸਾਨੀ ਤੱਕ ਛੱਡਣ ਨੂੰ ਤਿਆਰ ਹਨ। ਉਥੇ ਹੀ ਅੰਮ੍ਰਿਤਸਰ ਦੇ ਸ਼ਾਲ ਵਪਾਰੀ ਨੇ ਇਕ ਸਫਲ ਕਿਸਾਨ ਬਣ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ 50 ਸਾਲ ਪੁਰਾਣਾ ਵਪਾਰ ਦੇ ਨਾਲ-ਨਾਲ ਦੁੱਧ ਦਾ ਕੰਮ ਸ਼ੁਰੂ ਕੀਤਾ ਹੈ।

PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸੁਮਿਤ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਡੇਅਰੀ ਫਾਰਮਿੰਗ ਦਾ 15 ਦਿਨਾਂ ਦਾ ਕੋਰਸ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਕੰਮ ਦੋ ਗਾਂਵਾਂ ਤੋਂ ਸ਼ੁਰੂ ਕੀਤਾ ਤੇ ਹੌਲੀ-ਹੌਲੀ ਇਸ ਨੂੰ ਵਧਾਇਆ ਗਿਆ, ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਕੋਲ 47 ਗਾਂਵਾਂ ਹਨ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਕਰਦਿਆਂ ਉਨ੍ਹਾਂ ਨੂੰ ਤਿੰਨ ਸਾਲ ਹੋ ਚੁੱਕੇ ਹਨ। ਇਨ੍ਹਾਂ ਗਾਂਵਾਂ ਨੂੰ ਖਾਸ ਖੁਰਾਕ ਅਤੇ ਪੱਠੇ ਦਿੱਤੇ ਜਾਂਦੇ ਹਨ, ਜਿਸ ਨਾਲ ਦੁੱਧ ਗਾੜ੍ਹਾ ਹੁੰਦਾ ਅਤੇ ਗਾਂ ਦੀ ਅੰਦਰੂਨੀ ਤਾਕਤ ਵੀ ਵੱਧਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੁੱਧ ਦੀ ਮਾਰਕਿਟਿੰਗ ਵੀ ਉਨ੍ਹਾਂ ਦਾ ਪਰਿਵਾਰ ਖੁਦ ਹੀ ਕਰਦਾ ਹੈ।

PunjabKesariਉਨ੍ਹਾਂ ਨੂੰ ਜ਼ਿਲਾ ਪੱਧਰੀ ਪਸ਼ੂ ਧੰਨ ਮਕਾਬਲੇ 2017 'ਚ ਕਈ ਇਨਾਮ ਵੀ ਮਿਲੇ ਹਨ ਤੇ ਇਸ ਕੰਮ ਲਈ ਸਰਕਾਰ ਦਾ ਕੋਈ ਸਹਿਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਹੋਣ ਕਾਰਨ ਉਨ੍ਹਾਂ ਨੂੰ ਇਸ ਕੰਮ ਲਈ ਕੋਈ ਸਰਕਾਰੀ ਸਹੂਲਤ ਨਹੀਂ ਮਿਲਦੀ।


author

Baljeet Kaur

Content Editor

Related News