ਅੱਤਵਾਦੀਆਂ ਦੀ ਮੌਕ ਡ੍ਰਿਲ ਪੰਜਾਬ ਤੇ ਹਰਿਆਣਾ ਲਈ ਬਣੀ ਚੁਣੌਤੀ, ਟਾਰਗੈੱਟ ''ਤੇ ਕੌਣ?

Tuesday, Nov 20, 2018 - 11:48 AM (IST)

ਜਲੰਧਰ (ਬਹਿਲ, ਸੋਮਨਾਥ)— ਅੰਮ੍ਰਿਤਸਰ 'ਚ ਨਿਰੰਕਾਰੀ ਸਤਿਸੰਗ ਭਵਨ 'ਤੇ ਹੋਏ ਅੱਤਵਾਦੀ ਹਮਲੇ ਨੇ ਪੰਜਾਬ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ। 14 ਸਤੰਬਰ ਨੂੰ ਜਲੰਧਰ ਦੇ ਥਾਣਾ ਮਕਸੂਦਾਂ 'ਤੇ ਇਕ ਤੋਂ ਬਾਅਦ ਇਕ ਸੁੱਟੇ ਗਏ 4 ਗ੍ਰੇਨੇਡਾਂ ਦੇ ਠੀਕ ਦੋ ਮਹੀਨੇ ਬਾਅਦ ਜਿਸ ਤਰ੍ਹਾਂ ਨਾਲ ਅੰਮ੍ਰਿਤਸਰ ਦੇ ਰਾਜਾਸਾਂਸੀ ਸਥਿਤ ਅਦਲੀਵਾਲ ਪਿੰਡ 'ਚ ਦੋਬਾਰਾ ਗ੍ਰੇਨੇਡ ਸੁੱਟੇ ਗਏ, ਉਸ ਤੋਂ ਸੁਰੱਖਿਆ ਏਜੰਸੀਆਂ ਨੂੰ ਲੱਗਣ ਲੱਗਾ ਹੈ ਕਿ ਕੋਈ ਉਨ੍ਹਾਂ ਦੀ ਤਾਕਤ ਨੂੰ ਅਜਮਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਹਮਲਾ ਹੋ ਸਕਦਾ ਹੈ। ਆਉਣ ਵਾਲੇ ਦਿਨ ਪੰਜਾਬ ਅਤੇ ਹਰਿਆਣਾ ਸਰਕਾਰਾਂ ਲਈ ਚੁਣੌਤੀ ਭਰੇ ਸਾਬਤ ਹੋ ਸਕਦੇ ਹਨ।

ਅੱਤਵਾਦੀਆਂ ਵੱਲੋਂ ਜਿਸ ਤਰ੍ਹਾਂ ਸਤਿਸੰਗ ਭਵਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੇ ਦੇਸ਼ 'ਚ ਹੋ ਰਹੇ ਧਾਰਮਿਕ ਪ੍ਰੋਗਰਾਮਾਂ ਅਤੇ ਧਾਰਮਿਕ ਡੇਰਿਆਂ ਦੀ ਸਕਿਓਰਿਟੀ ਨੂੰ ਲੈ ਕੇ ਹੋਰ ਚੌਕਸ ਹੋ ਗਈਆਂ ਹਨ। 24 ਤੋਂ 26 ਨਵੰਬਰ ਤੱਕ ਸਮਾਲਖਾ (ਹਰਿਆਣਾ) 'ਚ 71ਵਾਂ ਸਾਲਾਨਾ ਨਿਰੰਕਾਰੀ ਸਤਿਸੰਗ ਕਰਵਾਇਆ ਜਾ ਰਿਹਾ ਹੈ। ਧਾਰਮਿਕ ਪ੍ਰੋਗਰਾਮਾਂ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੱਲੋਂ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਮਾਹੌਲ ਖਰਾਬ ਕਰਨ ਲਈ ਇਹ ਸੰਸਥਾਨ ਬਣ ਸਕਦੇ ਹਨ ਨਿਸ਼ਾਨਾ
ਇੰਟੈਲੀਜੈਂਸ ਇਨਪੁਟ ਅਨੁਸਾਰ ਆਉਣ ਵਾਲੇ ਦਿਨਾਂ 'ਚ ਅੱਤਵਾਦੀ ਮਾਹੌਲ ਖਰਾਬ ਕਰਨ ਲਈ ਜਾਂ ਦੋਬਾਰਾ ਪੰਜਾਬ ਨੂੰ ਅੱਤਵਾਦ ਦੀ ਅੱਗ 'ਚ ਸੁੱਟਣ ਲਈ ਇਨ੍ਹਾਂ ਸੰਸਥਾਨਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ : 
1. ਫੌਜ ਅਤੇ ਅਰਧ ਸੈਨਿਕ ਬਲਾਂ ਦੇ ਸੰਸਥਾਨ।
2. ਪੰਜਾਬ 'ਚ ਆਰ. ਐੱਸ. ਐੱਸ. ਦੀਆਂ ਬਰਾਂਚਾਂ।
3. ਉਹ ਧਾਰਮਿਕ ਅਸਥਾਨ, ਜੋ ਖਾਲਿਸਤਾਨ ਦੇ ਨਿਸ਼ਾਨੇ 'ਤੇ ਹਨ।
4. ਹਿੰਦੂ ਨੇਤਾ ਅਤੇ ਖਾਲਿਸਤਾਨ ਖਿਲਾਫ ਬੋਲਣ ਵਾਲੇ ਨੇਤਾ।
5. ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਭੀੜ ਵਾਲੇ ਬਾਜ਼ਾਰ।

ਸਮਾਲਖਾ 'ਚ ਤਕਰੀਬਨ 20 ਲੱਖ ਸੰਗਤਾਂ ਦੇ ਪਹੁੰਚਣ ਦੀ ਉਮੀਦ
ਨਿਰੰਕਾਰੀ ਮਿਸ਼ਨ ਦੇ ਸੂਤਰਾਂ ਮੁਤਾਬਕ ਸਮਾਲਖਾ 'ਚ ਹੋ ਰਹੇ ਸਾਲਾਨਾ ਸਮਾਗਮ 'ਚ ਤਕਰੀਬਨ 20 ਲੱਖ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਸਮਾਗਮ 'ਚ 4 ਹਜ਼ਾਰ ਤੋਂ ਜ਼ਿਆਦਾ ਵਾਲੰਟੀਅਰ ਤਾਇਨਾਤ ਹੋਣਗੇ। ਇਹ ਸਮਾਗਮ 600 ਏਕੜ ਏਰੀਏ 'ਚ ਹੋਵੇਗਾ ਜਦਕਿ ਇਸ ਤੋਂ ਪਹਿਲਾਂ ਦਿੱਲੀ 'ਚ ਇਹ ਸਮਾਗਮ 400 ਏਕੜ ਏਰੀਏ 'ਚ ਹੁੰਦਾ ਹੈ ਕਿਉਂਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦਾ ਇਹ ਪਹਿਲਾ ਸਮਾਗਮ ਹੈ। ਇਸ ਲਈ ਪਹਿਲਾਂ ਨਾਲੋਂ ਜ਼ਿਆਦਾ ਸੰਗਤ ਪਹੁੰਚਣ ਦੀ ਉਮੀਦ ਹੈ।


shivani attri

Content Editor

Related News