ਅੰਮ੍ਰਿਤਸਰ ਬਲਾਸਟ : ਵਿਦੇਸ਼ਾਂ ਤੋਂ ਇਸ ਤਰ੍ਹਾਂ ਹੁੰਦੀ ਸੀ ਦੋਸ਼ੀਆਂ ਨੂੰ ਫੰਡਿਗ

12/06/2018 2:42:15 PM

ਅੰਮ੍ਰਿਤਸਰ - ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ 'ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋਸ਼ੀ ਅਵਤਾਰ ਸਿੰਘ ਨੂੰ ਹਵਾਲਾ ਦੇ ਜਰੀਏ ਯੂ.ਕੇ. ਤੇ ਕੈਨੇਡਾ ਤੋਂ ਫੰਡਿਗ ਹੋ ਰਹੀ ਸੀ। ਪਿਛਲੇ ਡੇਢ ਸਾਲ ਤੋਂ 15 ਲੱਖ ਤੋਂ ਜ਼ਿਆਦਾ ਦੀ ਰਕਮ ਹਵਾਲਾ ਦੇ ਜਰੀਏ ਭੇਜੀ ਗਈ, ਜਿਸ ਦਾ ਇਸਤੇਮਾਲ ਉਨ੍ਹਾਂ ਨੇ ਅੱਤਵਾਦੀ ਹਮਲੇ ਕਰਨ ਤੋਂ ਬਾਅਦ ਅੰਡਰਗਰਾਊਂਡ ਹੋਣ ਤੇ ਕੈਨੇਡਾ 'ਚ ਹੋਣ ਵਾਲੇ ਰੈਫਰੇਂਡਮ 2020 ਦੇ ਪ੍ਰਚਾਰ ਲਈ ਕਰਨਾ ਸੀ। ਪੁਲਸ ਹਿਰਾਸਤ 'ਚ ਅਵਾਤਰ ਸਿੰਘ ਤੇ ਬਿਰਮਜੀਤ ਸਿੰਘ ਦੇ ਇਸ ਖੁਲਾਸੇ ਤੋਂ ਬਾਅਦ ਖੂਫੀਆਂ ਏਜੰਸੀਆਂ ਹੋਰ ਵੀ ਚੌਕਸ ਹੋ ਗਈਆਂ ਹਨ। ਪੁਲਸ ਮੁਤਾਬਕ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਦੇਸ਼ਾਂ 'ਚ ਖਾਲਿਸਤਾਨੀ ਸਮਰਥਕਾਂ ਨੇ ਭਾਰਤ 'ਚ ਕਿਹੜੇ ਹਵਾਲਾ ਕਾਰੋਬਾਰੀਆਂ ਦੇ ਮਧਿਅਮ ਰਾਹੀ ਫੰਡਿਗ ਕਰਵਾਈ ਹੈ। ਇਸ ਨੂੰ ਲੈ ਕੇ ਪੁਰਾਣੇ ਹਵਾਲਾ ਕਾਰੋਬਾਰੀਆਂ ਦੀ ਲਿਸਟ ਵੀ ਖੰਗਾਲੀ ਜਾ ਰਹੀ ਹੈ। 

ਵੈਸਟਰਨ ਯੂਨੀਅਨ ਤੇ ਮਨੀਗ੍ਰਾਮ ਰਾਹੀਂ ਆਉਂਦਾ ਸੀ ਪੈਸਾ
ਅਵਤਾਰ ਸਿੰਘ ਤੇ ਉਸ ਦੇ ਸਾਥੀ ਬਿਕਰਮਜੀਤ ਸਿੰਘ ਨੂੰ ਵਿਦੇਸ਼ਾਂ ਤੋਂ ਵੈਸਟਰਨ ਯੂਨੀਅਨ ਤੇ ਮਨੀਗ੍ਰਾਮ ਰਾਹੀਂ ਪੈਸਾ ਆ ਰਿਹਾ ਸੀ, ਜਿਸ ਨੂੰ ਹਮਲਾਵਰਾਂ ਨੂੰ ਪੰਜਾਬ 'ਚ ਗੜਬੜੀ ਫੈਲਾਉਣ 'ਤੇ ਖਰਚ ਕਰਨ ਦੇ ਨਿਰਦੇਸ਼ ਸਨ। ਦੇਸ਼ ਵਿਰੋਧੀ ਤਾਕਤਾਂ ਤੇ ਪੈਸੇ ਦੇ ਜ਼ੋਰ 'ਤੇ ਬੇਰੋਜ਼ਗਾਰ ਅਤੇ ਧਰਮ ਨਾਲ ਜੁੜੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਆਪਣੇ ਨਾਲ ਮਿਲਾ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਇਹ ਦੇਸ਼ਧ੍ਰੋਹੀ ਉਨ੍ਹਾਂ ਨੂੰ ਆਪਣੇ ਮਕਸਦ ਲਈ ਇਸਤੇਮਾਲ ਕਰਨ ਲੱਗਦੇ ਹਨ। ਸੁਰੱਖਿਆ ਏਜੰਸੀ ਇਸ 'ਤੇ ਵੀ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਦੋਵਾਂ ਹਮਲਾਵਰਾਂ ਤੋਂ ਵਿਦੇਸ਼ਾਂ 'ਚ ਬੈਠੇ  ਉਨ੍ਹਾਂ ਅੱਤਵਾਦੀ ਗਤੀਵਿਧੀਆਂ ਨੂੰ ਬੜ੍ਹਾਵਾ ਦੇਣ ਵਾਲਿਆਂ ਦੇ ਨਾਂ ਵੀ ਉਗਲਵਾਏ ਜਾ ਰਹੇ ਹਨ, ਜਿਨ੍ਹਾਂ ਨਾਲ ਇਨ੍ਹਾਂ ਦੋਵਾਂ ਨੇ ਸੰਪਰਕ ਬਣਾਇਆ ਹੋਇਆ ਸੀ।  ਸੁਰੱਖਿਆ ਏਜੰਸੀ ਕੋਈ ਵੀ ਅਜਿਹੀ ਜਾਣਕਾਰੀ ਹਾਸਲ ਕਰਨ 'ਚ ਗਲਤੀ ਨਹੀਂ ਕਰਨਾ ਚਾਹੁੰਦੀ ਜੋ ਰਾਜ ਲਈ ਹੱਤਿਆਰਾ ਸਾਬਿਤ ਹੋ ਸਕੇ। ਇਸ ਲਈ ਹਰ ਪਹਿਲੂ 'ਤੇ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ। ਬੇਸ਼ੱਕ ਇਸ ਬਾਰੇ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਹਮਲਾਵਰਾਂ ਨਾਲ ਜੁੜੇ ਕੁਝ ਨਾਂ ਵੀ ਸਾਹਮਣੇ ਆਏ ਹਨ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਓ.ਸੀ. ਦੇ ਡੀ.ਐੱਸ.ਪੀ. ਬਲਦੇਵ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੋਵੇਂ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਡੋਂਗਲ ਦੀ ਮਦਦ ਨਾਲ ਕੈਨੇਡਾ, ਯੂ.ਕੇ. ਤੋਂ ਇਲਾਵਾ ਪਾਕਿਸਤਾਨ 'ਚ ਬੈਠੇ ਹਰਮੀਤ ਸਿੰਘ ਪੀ.ਐੱਚ.ਡੀ. ਨਾਲ ਗੱਲਬਾਤ ਕਰਦੇ ਸਨ। ਇਹ ਡਿਵਾਇਸ ਵੀ ਕਰੀਬ ਇਕ ਸਾਲ ਪਹਿਲਾਂ ਖਾਲਿਸਤਾਨੀ ਲਿਬ੍ਰੇਸ਼ਨ ਫੋਰਸ ਦੇ ਕਿਸੇ ਮੈਂਬਰ ਨੇ ਅਵਤਾਰ ਨੂੰ ਮੁਹੱਈਆ ਕਰਵਾਇਆ ਸੀ। 
 


Baljeet Kaur

Content Editor

Related News