ਗੁਰੂ ਨਾਨਕ ਦੇਵ ਹਸਪਤਾਲ ਨੂੰ ਨਵੇਂ ਸਾਲ 'ਤੇ ਔਜਲਾ ਨੇ ਦਿੱਤਾ ਤੋਹਫਾ (ਵੀਡੀਓ)
Wednesday, Jan 02, 2019 - 01:31 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸਹੂਲਤਾਂ ਦੀ ਕਮੀ ਨਾਲ ਜੂਝ ਰਹੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਨਵੇਂ ਸਾਲ 'ਤੇ ਐਕਸ-ਰੇ ਮਸ਼ੀਨ ਦਾ ਤੋਹਫਾ ਮਿਲਿਆ ਹੈ। ਜਾਣਕਾਰੀ ਮੁਤਾਬਕ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਐੱਮ.ਪੀ. ਫੰਡ 'ਚੋਂ ਹਸਪਤਾਲ ਨੂੰ ਡਿਜ਼ੀਟਲ ਐਕਸਰੇ ਮਸ਼ੀਨ ਲੈ ਕੇ ਦਿੱਤੀ, ਜੋ ਸਿਰਫ 4 ਮਿੰਟਾਂ 'ਚ ਐਕਸਰੇ ਰਿਪੋਰਟ ਦੇਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਸਾਂਸਦ ਔਜਲਾ ਨੇ ਆਮ ਯਤਨਾ ਨੂੰ ਅਪੀਲ ਕੀਤੀ ਕਿ ਉਹ ਇਸ ਹਸਪਤਾਲ 'ਚ ਆ ਕੇ ਆਪਣਾ ਇਲਾਜ ਕਰਵਾਉਣ ਤੇ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਲੋਕ ਉਨ੍ਹਾਂ ਨੂੰ ਸੂਚਿਤ ਕਰ ਸਕਦੇ ਹਨ।
ਇਸ ਜੇ ਨਾਲ ਹੀ ਔਜਲਾ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਦੀ ਦੇ 550 ਸਾਲਾ ਪ੍ਰਕਾਸ਼ ਪੂਰਬ ਤੱਕ ਗੁਰੂ ਨਾਨਕ ਹਸਪਤਾਲ ਨੂੰ ਮਾਡਰਨ ਹਸਪਤਾਲ ਬਣਾ ਦਿੱਤਾ ਜਾਵੇਗਾ।